Homeਦੇਸ਼ਬੈਂਗਲੁਰੂ ਏਅਰਪੋਰਟ ‘ਤੇ ਏਅਰ ਇੰਡੀਆ ਜਹਾਜ਼ ਨਾਲ ਵੱਡਾ ਹਾਦਸਾ ਟਲਿਆ

ਬੈਂਗਲੁਰੂ ਏਅਰਪੋਰਟ ‘ਤੇ ਏਅਰ ਇੰਡੀਆ ਜਹਾਜ਼ ਨਾਲ ਵੱਡਾ ਹਾਦਸਾ ਟਲਿਆ

ਦਿੱਲੀ: ਦਿੱਲੀ ਤੋਂ ਬੈਂਗਲੁਰੂ ਜਾ ਰਹੀ ਏਅਰ ਇੰਡੀਆ ਦੀ ਉਡਾਣ AI2651 ਵੀਰਵਾਰ ਨੂੰ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਜਹਾਜ਼ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਉਸਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾ ਗਿਆ। ਹਵਾਬਾਜ਼ੀ ਦੀ ਭਾਸ਼ਾ ਵਿੱਚ ਇਸ ਘਟਨਾ ਨੂੰ ‘ਟੇਲ ਸਟ੍ਰਾਈਕ’ ਕਿਹਾ ਜਾਂਦਾ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਜਹਾਜ਼ ਨੂੰ ਬਾਅਦ ਵਿੱਚ ਸੁਰੱਖਿਅਤ ਤਰੀਕੇ ਨਾਲ ਉਤਾਰ ਲਿਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਇਹ ਉਡਾਣ ਦਿੱਲੀ ਤੋਂ ਨਿਰਧਾਰਤ ਸਮੇਂ ‘ਤੇ ਰਵਾਨਾ ਹੋਈ ਸੀ ਅਤੇ ਇਸ ਵਿੱਚ ਕੁੱਲ 181 ਯਾਤਰੀ ਸਵਾਰ ਸਨ। ਜਦੋਂ ਜਹਾਜ਼ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡ ਕਰਨ ਲਈ ਹੇਠਾਂ ਆ ਰਿਹਾ ਸੀ, ਉਸੇ ਵੇਲੇ ਇਸਨੂੰ ‘ਵੇਕ ਟਰਬੂਲੈਂਸ’ ਦਾ ਸਾਹਮਣਾ ਕਰਨਾ ਪਿਆ। ਇਹ ਉਹ ਹਾਲਤ ਹੁੰਦੀ ਹੈ ਜਦੋਂ ਕਿਸੇ ਹੋਰ ਜਹਾਜ਼ ਦੇ ਹਵਾ ਵਿੱਚ ਬਣੇ ਦਬਾਅ ਕਾਰਨ ਪਿੱਛੇ ਆ ਰਹੇ ਜਹਾਜ਼ ਦੀ ਸਥਿਰਤਾ ਪ੍ਰਭਾਵਿਤ ਹੋ ਜਾਂਦੀ ਹੈ।

ਸੂਤਰਾਂ ਮੁਤਾਬਕ, ਸਥਿਤੀ ਨੂੰ ਦੇਖਦਿਆਂ ਪਾਇਲਟ ਨੇ ਸੁਰੱਖਿਆ ਨਿਯਮਾਂ ਅਨੁਸਾਰ ਤੁਰੰਤ ‘ਗੋ-ਅਰਾਊਂਡ’ ਕਰਨ ਦਾ ਫੈਸਲਾ ਕੀਤਾ। ਇਸ ਪ੍ਰਕਿਰਿਆ ਦੌਰਾਨ ਪਾਇਲਟ ਲੈਂਡਿੰਗ ਰੱਦ ਕਰਕੇ ਜਹਾਜ਼ ਨੂੰ ਮੁੜ ਉੱਪਰ ਲੈ ਜਾਂਦਾ ਹੈ ਤਾਂ ਜੋ ਦੂਜੀ ਵਾਰ ਸੁਰੱਖਿਅਤ ਲੈਂਡਿੰਗ ਕੀਤੀ ਜਾ ਸਕੇ। ਹਾਲਾਂਕਿ, ਜਹਾਜ਼ ਨੂੰ ਉੱਪਰ ਖਿੱਚਣ ਦੌਰਾਨ ਉਸਦਾ ਪਿਛਲਾ ਹਿੱਸਾ ਰਨਵੇਅ ਨਾਲ ਛੂਹ ਗਿਆ, ਜਿਸ ਕਾਰਨ ਜਹਾਜ਼ ਦਾ ਹੇਠਲਾ ਹਿੱਸਾ ਖੁਰਚਿਆ ਗਿਆ।

ਘਟਨਾ ਤੋਂ ਬਾਅਦ ਜਹਾਜ਼ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਜਹਾਜ਼ ਦੇ ਪਿਛਲੇ ਹਿੱਸੇ ‘ਤੇ ਨੁਕਸਾਨ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਹਾਲਾਂਕਿ, ਇਨ੍ਹਾਂ ਤਸਵੀਰਾਂ ਦੀ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਏਅਰ ਇੰਡੀਆ ਅਤੇ ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਵਾਬਾਜ਼ੀ ਮਾਹਿਰਾਂ ਦਾ ਕਹਿਣਾ ਹੈ ਕਿ ਟੇਲ ਸਟ੍ਰਾਈਕ ਵਰਗੀਆਂ ਘਟਨਾਵਾਂ ਕਾਫੀ ਗੰਭੀਰ ਮੰਨੀਆਂ ਜਾਂਦੀਆਂ ਹਨ ਕਿਉਂਕਿ ਇਸ ਨਾਲ ਜਹਾਜ਼ ਦੇ ਢਾਂਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਦੇ ਬਾਵਜੂਦ, ਪਾਇਲਟ ਦੀ ਸੂਝਬੂਝ ਅਤੇ ਤੁਰੰਤ ਫੈਸਲੇ ਕਾਰਨ ਵੱਡਾ ਹਾਦਸਾ ਟਲ ਗਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments