Homeਹਰਿਆਣਾਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ’ਚ ਪਟਿਆਲਾ ਰੋਡ 'ਤੇ ਟਲਿਆ ਵੱਡਾ ਹਾਦਸਾ

ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ’ਚ ਪਟਿਆਲਾ ਰੋਡ ‘ਤੇ ਟਲਿਆ ਵੱਡਾ ਹਾਦਸਾ

ਹਰਿਆਣਾ : ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਵਿੱਚ ਪਟਿਆਲਾ ਰੋਡ ‘ਤੇ ਉਸਾਰੀ ਅਧੀਨ ਇੱਕ ਪੁਲੀ ਦੇ ਨੇੜੇ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਫਸ ਗਈ, ਪਰ ਕੋਈ ਜ਼ਖਮੀ ਨਹੀਂ ਹੋਇਆ। ਇਹ ਘਟਨਾ ਬੋਧਨੀ ਪਿੰਡ ਦੇ ਨੇੜੇ ਵਾਪਰੀ, ਜਿੱਥੇ ਬੱਸ ਸੜਕ ਕਿਨਾਰੇ ਅਤੇ ਖਦਾਨ ਦੇ ਵਿਚਕਾਰ ਫਸ ਗਈ ਸੀ। ਖੁਸ਼ਕਿਸਮਤੀ ਨਾਲ, ਬੱਸ ਪਲਟੀ ਨਹੀਂ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਪੁਲ ਦੇ ਨੇੜੇ  ਵੱਡੇ-ਵੱਡੇ ਸਰੀਏ ਖੜੇ ਸਨ।

ਬੱਸ ਵਿੱਚ ਲਗਭਗ 30 ਯਾਤਰੀ ਸਵਾਰ ਸਨ। ਇਹ ਕੁਰੂਕਸ਼ੇਤਰ ਦੇ ਪਿਹੋਵਾ ਸਬ-ਡਿਪੂ ਦੀ ਸੀ ਅਤੇ ਪੰਜਾਬ ਦੇ ਪਟਿਆਲਾ ਤੋਂ ਪਿਹੋਵਾ ਬੱਸ ਸਟੈਂਡ ਜਾ ਰਹੀ ਸੀ। ਬੱਸ ਦੇ ਫਸਣ ਤੋਂ ਬਾਅਦ, ਯਾਤਰੀਆਂ ਨੂੰ ਇੱਕ ਹੋਰ ਬੱਸ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ ‘ਤੇ ਪਹੁੰਚਾਇਆ ਗਿਆ। ਬਾਅਦ ਵਿੱਚ ਕਰੇਨ ਦੀ ਮਦਦ ਨਾਲ ਬੱਸ ਨੂੰ ਬਾਹਰ ਕੱਢਿਆ ਗਿਆ।

ਉਸਾਰੀ ਦਾ ਕੰਮ ਲਗਭਗ 7 ਮਹੀਨਿਆਂ ਤੋਂ ਚੱਲ ਰਿਹਾ

ਕੰਡਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਡਰਾਈਵਰ ਨੇ ਹੌਲੀ ਗੱਡੀ ਚਲਾ ਕੇ ਬੱਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਗਲਾ ਟਾਇਰ ਨਰਮ ਮਿੱਟੀ ਵਿੱਚ ਡੁੱਬ ਗਿਆ। ਸੜਕ ਬਹੁਤ ਤੰਗ ਹੈ, ਅਤੇ ਪੁਲੀ ਦਾ ਨਿਰਮਾਣ ਲਗਭਗ 7 ਮਹੀਨਿਆਂ ਤੋਂ ਚੱਲ ਰਿਹਾ ਹੈ। ਨੇੜੇ ਹੀ ਤਾਜ਼ੀ ਮਿੱਟੀ ਸੁੱਟੀ ਗਈ ਸੀ, ਜਿਸ ਕਾਰਨ ਟਾਇਰ ਡੁੱਬ ਗਿਆ।

ਰਵਿੰਦਰ ਕੁਮਾਰ ਨੇ ਸਪੱਸ਼ਟ ਕੀਤਾ ਕਿ ਬੱਸ ਓਵਰਟੇਕਿੰਗ ਕਾਰਨ ਨਹੀਂ ਫਸੀ ਸੀ। ਸੜਕ ਬਹੁਤ ਤੰਗ ਹੈ ਅਤੇ ਡਰਾਈਵਰ ਨੇ ਕਿਸੇ ਵੀ ਵਾਹਨ ਨੂੰ ਓਵਰਟੇਕ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਬ੍ਰੇਕ ਜਾਂ ਸਟੀਅਰਿੰਗ ਫੇਲ੍ਹ ਹੋਣ ਦੀ ਵੀ ਸੰਭਾਵਨਾ ਹੈ, ਅਤੇ ਅਸਲ ਕਾਰਨ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ।

ਸੜਕ ਦੀ ਮਾੜੀ ਹਾਲਤ

ਯਾਤਰੀਆਂ ਅਤੇ ਸਥਾਨਕ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਕਿ ਕੋਈ ਗੰਭੀਰ ਹਾਦਸਾ ਨਹੀਂ ਹੋਇਆ। ਕੰਡਕਟਰ ਨੇ ਕਿਹਾ ਕਿ ਡਰਾਈਵਰ ਦੀ ਕੋਈ ਗਲਤੀ ਨਹੀਂ ਸੀ ਅਤੇ ਸੜਕ ਦੀ ਮਾੜੀ ਹਾਲਤ ਬੱਸ ਦੇ ਫਸਣ ਦਾ ਮੁੱਖ ਕਾਰਨ ਸੀ।

ਪ੍ਰਸ਼ਾਸਨ ਨੇ ਵੀ ਨਿਰਮਾਣ ਅਧੀਨ ਪੁਲੀਆਂ ਦੇ ਆਲੇ-ਦੁਆਲੇ ਸੁਰੱਖਿਆ ਉਪਾਅ ਵਧਾਉਣ ਅਤੇ ਚੇਤਾਵਨੀ ਬੋਰਡ ਲਗਾਉਣ ਦੀ ਸਲਾਹ ਵੀ ਦਿੱਤੀ ਹੈ ਤਾਂ ਜੋ ਕਿ ਆਗੇ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments