Homeਦੇਸ਼ਰਾਜਕੋਟ ਦੇ ਹੀਰਾਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਲਿਆ ਵੱਡਾ ਹਾਦਸਾ

ਰਾਜਕੋਟ ਦੇ ਹੀਰਾਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟਲਿਆ ਵੱਡਾ ਹਾਦਸਾ

ਗੁਜਰਾਤ : ਦੁਬਈ ਤੋਂ ਮੁੰਬਈ ਲਈ ਰਵਾਨਾ ਹੋਈ ਇੰਡੀਗੋ ਦੀ ਇੱਕ ਉਡਾਣ (6E-1452) ਨੂੰ ਅੱਜ ਸਾਵਧਾਨੀ ਵਜੋਂ ਰਾਜਕੋਟ ਦੇ ਹੀਰਾਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਡਾਣ ਦੌਰਾਨ ਜਹਾਜ਼ ਦੇ ਕਾਰਗੋ ਕੰਪਾਰਟਮੈਂਟ ਤੋਂ ਧੂੰਏਂ ਨਾਲ ਸਬੰਧਤ ਚੇਤਾਵਨੀ ਮਿਲਣ ਮਗਰੋਂ ਪਾਇਲਟ ਨੇ ਤੁਰੰਤ ਸੁਰੱਖਿਆ ਪ੍ਰੋਟੋਕਾਲ ਤਹਿਤ ਜਹਾਜ਼ ਦਾ ਰਸਤਾ ਬਦਲਣ ਦਾ ਫੈਸਲਾ ਲਿਆ। ਇਸ ਦੌਰਾਨ ਜਹਾਜ਼ ਵਿੱਚ ਸਵਾਰ ਯਾਤਰੀਆਂ ਦੇ ਵਿਚਕਾਰ ਕੁਝ ਸਮੇਂ ਦੇ ਲਈ ਚਿੰਤਾ ਅਤੇ ਹਫੜਾ-ਤਫੜੀ ਦਾ ਮਾਹੌਲ ਬਣ ਗਿਆ, ਪਰ ਚਾਲਕ ਦਲ ਨੇ ਸਥਿਤੀ ਨੂੰ ਸ਼ਾਂਤੀਪੂਰਵਕ ਸੰਭਾਲਿਆ।

ਕਿੰਨੇ ਲੋਕ ਸਨ ਫਲਾਇਟ ਵਿੱਚ ਸਵਾਰ?

ਜਾਣਕਾਰੀ ਦੇ ਅਨੁਸਾਰ, ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 194 ਲੋਕ ਸਵਾਰ ਸਨ। ਚੇਤਾਵਨੀ ਮਿਲਣ ‘ਤੇ, ਪਾਇਲਟ ਨੇ ਹਵਾਈ ਆਵਾਜਾਈ ਨਿਯੰਤਰਣ ਨਾਲ ਸੰਪਰਕ ਕੀਤਾ ਅਤੇ ਮੁੰਬਈ ਦੇ ਸਭ ਤੋਂ ਨੇੜਲੇ ਸੁਰੱਖਿਅਤ ਵਿਕਲਪ, ਰਾਜਕੋਟ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨ ਦੀ ਇਜਾਜ਼ਤ ਮੰਗੀ। ਜ਼ਰੂਰੀ ਪ੍ਰਵਾਨਗੀ ਮਿਲਣ ਤੋਂ ਬਾਅਦ, ਜਹਾਜ਼ ਨੂੰ ਹੀਰਾਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ।

ਰਾਜਕੋਟ ਏਅਰ ਪੋਰਟ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਅਲਰਟ

ਐਮਰਜੈਂਸੀ ਲੈਂਡਿੰਗ ਦੀ ਸੂਚਨਾ ਮਿਲਦੇ ਹੀ ਰਾਜਕੋਟ ਏਅਰ ਪੋਰਟ ਪ੍ਰਸ਼ਾਸਨ ਪੂਰੀ ਤਰ੍ਹਾਂ ਹਾਈ ਅਲਰਟ ‘ਤੇ ਸੀ। ਸਾਵਧਾਨੀ ਦੇ ਤੌਰ ‘ਤੇ, ਰਨਵੇਅ ‘ਤੇ ਸਾਰੇ ਐਮਰਜੈਂਸੀ ਸੁਰੱਖਿਆ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ। ਪੁਲਿਸ, ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀ, ਮੈਡੀਕਲ ਟੀਮਾਂ ਅਤੇ ਕਈ ਫਾਇਰ ਬ੍ਰਿਗੇਡ ਵਾਹਨ ਪਹਿਲਾਂ ਹੀ ਤਾਇਨਾਤ ਸਨ, ਤਾਂ ਕਿ ਕਿਸੇਂ ਵੀ ਸੰਭਾਵਿਤ ਸਥਿਤੀ ਤੋਂ ਤੁਰੰਤ ਨਜਿੱਠਣ ਜਾ ਸਕੇ। ਨਾਲ ਹੀ ਪਾਣੀ ਦੇ ਟੈਕਰ ਅਤੇ ਹੋਰ ਬਚਾਅ ਸਾਧਨ ਵੀ ਤਿਆਰ ਰੱਖੇ ਗਏ ਸਨ।

ਤਕਨੀਕੀ ਜਾਂਚ ਜਾਰੀ

ਜਹਾਜ਼ ਦੇ ਸੁਰੱਖਿਅਤ ਉਤਰਨ ਤੋਂ ਬਾਅਦ, ਸਾਰੇ 194 ਯਾਤਰੀਆਂ ਨੂੰ ਇੱਕ ਸੁਚੱਜੇ ਢੰਗ ਨਾਲ ਬਾਹਰ ਕੱਢਿਆ ਗਿਆ। ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਯਾਤਰੀਆਂ ਨੂੰ ਕੱਢਣ ਤੋਂ ਬਾਅਦ, ਏਅਰਲਾਈਨ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ। ਫਿਰ ਜਹਾਜ਼ ਦੀ ਵਿਸਤ੍ਰਿਤ ਤਕਨੀਕੀ ਜਾਂਚ ਸ਼ੁਰੂ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਾਰਗੋ ਡੱਬੇ ਵਿੱਚ ਧੂੰਏਂ ਦਾ ਅਲਾਰਮ ਕਿਸ ਕਾਰਨ ਸ਼ੁਰੂ ਹੋਇਆ। ਮਾਹਿਰਾਂ ਦੀ ਇੱਕ ਟੀਮ ਇਸ ਸਮੇਂ ਜਹਾਜ਼ ਦੇ ਸਾਰੇ ਤਕਨੀਕੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਏਅਰਲਾਈਨ ਵੀ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਸਮੇਂ ਸਿਰ ਸਾਵਧਾਨੀ ਦੇ ਉਪਾਵਾਂ ਅਤੇ ਪਾਇਲਟ ਦੀ ਚੌਕਸੀ ਦੇ ਕਾਰਨ, ਸੰਭਾਵੀ ਖ਼ਤਰਾ ਟਲ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments