ਮਹਾਰਾਸ਼ਟਰ: ਮੁੰਬਈ ਪੋਰਟ ਦੇ ਬੀਪੀਐਸ ਪੋਰਟ ‘ਤੇ ਕਾਰਗੋ ਉਤਾਰਣ ਦੌਰਾਨ ਇੱਕ ਕ੍ਰੇਨ ਵਿੱਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਬਰਕਤ ਕੰਪਨੀ ਦੇ ਦੋ ਕ੍ਰੇਨ ਅਧਿਕਾਰੀ ਜ਼ਖ਼ਮੀ ਹੋ ਗਏ ਹਨ। ਦੋਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਵਿਯਨਾ ਨਾਮ ਦਾ ਜਹਾਜ਼ ਸ਼ਾਮਲ ਸੀ ਜਿਸ ਵਿੱਚ ਬਾਰਬਾਡੋਸ ਦਾ ਝੰਡਾ ਲੱਗਾ ਸੀ।
ਮੁੰਬਈ ਪੁਲਿਸ ਨੇ ਦੱਸਿਆ ਕਿ, 30/08/2026 ਨੂੰ ਸ਼ਾਮ ਕਰੀਬ 7:30 ਵਜੇ, ਮੁੰਬਈ ਪੋਰਟ ਦੇ ਬੀ.ਪੀ.ਐਸ ਪੋਰਟ ‘ਤੇ ਬਾਰਬਾਡੋਸ ਦੇ ਝੰਡੇ ਵਾਲੇ ਜਹਾਜ਼ ‘ਵਿਨਾ’ ਤੋਂ ਕਾਰਗੋ ਉਤਾਰਣ ਦਾ ਕੰਮ ਚੱਲ ਰਿਹਾ ਸੀ। ਬਰਕਤ ਕੰਪਨੀ ਦੁਆਰਾ ਚਲਾਏ ਦੋ ਕ੍ਰੇਆਂ ਦੀ ਮਦਦ ਨਾਲ ਜਹਾਜ਼ ਤੋਂ 140 ਮੀਟ੍ਰਿਕ ਟਨ ਦਾ ਕਾਰਗੋ ਚੁੱਕਿਆ ਜਾ ਰਿਹਾ ਸੀ। ਪੁਲਿਸ ਨੇ ਕਿਹਾ ਕਿ ਭਾਰੀ ਕਾਰਗੋ ਚੁੱਕਦੇ ਸਮੇਂ ਤਕਨੀਕੀ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਜਿਸ ਨਾਲ ਕਾਰਗੋ ਨੂੰ ਅੱਗ ਲੱਗ ਗਈ।
ਮੁੰਬਈ ਪੁਲਿਸ ਨੇ ਦੱਸਿਆ ਕਿ ਆਪ੍ਰੇਸ਼ਨ ਦੇ ਦੌਰਾਨ ਇੱਕ ਕ੍ਰੇਨ ਕਾਰਗੋ ਨਾਲ ਜੁੜੀ ਸਿਲੰਗ ਬੇਕਾਬੂ ਹੋ ਕੇ ਢਿੱਲੀ ਹੋ ਗਈ ਜਿਸ ਨਾਲ ਪੂਰਾ ਭਾਰ ਦੂਜੀ ਕ੍ਰੇਨ ‘ਤੇ ਆ ਗਿਆ। ਇਸਦੇ ਨਤੀਜੇ ਵਜੋਂ, ਦੂਜੇ ਕ੍ਰੇਨ ਜ਼ਮੀਨ ਤੋਂ ਉੱਪਰ ਉੱਠ ਗਈ ਅਤੇ ਉਸਦੇ ਸਮਾਨ ਦਾ ਟੈਲੀਸਕੋਪਿਕ ਬੂਮ ਜਹਾਜ਼ ਨਾਲ ਟਕਰਾ ਗਿਆ।
ਉਥੇ ਹੀ ਘਟਨਾ ਤੋਂ ਬਾਅਦ ਮੁੰਬਈ ਪੋਰਟ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ।ਦਮਕਲ ਵਿਭਾਗ ਦੀ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ।ਇਸ ਘਟਨਾ ‘ਚ ਬਰਕਤ ਕੰਪਨੀ ਦੇ ਦੋ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ, ਘਟਨਾ ‘ਚ ਬਰਕਤ ਕੰਪੀ ਦੇ ਕ੍ਰੇਨ ਆਪ੍ਰੇਟਰ ਰਣਜੀਤ ਸਿੰਘ ਤੇ ਇੱਕ ਹੋਰ ਆਪ੍ਰੇਟਰ ਨਿਸ਼ਾਨ ਸਿੰਘ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।











