ਭੋਪਾਲ : ਮੱਧ ਪ੍ਰਦੇਸ਼ ਦੇ ਮੰਤਰੀ ਅਦਲ ਸਿੰਘ ਕੰਸਾਨਾ ਦੀ ਤਬੀਅਤ ਖਰਾਬ ਹੋ ਗਈ। ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਸਦਨ ਵਿੱਚ ਮੰਤਰੀ ਨੂੰ ਚੱਕਰ ਆ ਗਿਆ। ਫੌਰਨ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੰਤਰੀ ਨੂੰ 108 ਐਂਬੂਲੈਂਸ ਲੈਣ ਪਹੁੰਚੀ ਸੀ ਪਰ ਕੰਸਾਨਾ ਦੀ ਤਬੀਅਤ ਨੂੰ ਦੇਖਦੇ ਹੋਏ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਨਿੱਜੀ ਗੱਡੀ ਰਾਹੀਂ ਹਸਪਤਾਲ ਰਵਾਨਾ ਕੀਤਾ ਗਿਆ। ਭਾਜਪਾ ਪ੍ਰਦੇਸ਼ ਪ੍ਰਧਾਨ ਹੇਮੰਤ ਖੰਡੇਲਵਾਲ, ਮੰਤਰੀ ਸਾਰੰਗ ਅਤੇ ਮੀਡੀਆ ਵਿਭਾਗ ਦੇ ਪ੍ਰਧਾਨ ਆਸ਼ੀਸ਼ ਅਗਰਵਾਲ ਨੇ ਉਨ੍ਹਾਂ ਨੂੰ ਗੱਡੀ ਵਿੱਚ ਬਿਠਾਇਆ ਅਤੇ ਹਸਪਤਾਲ ਵੱਲ ਰਵਾਨਾ ਕੀਤਾ।
