Homeਪੰਜਾਬਲਹਿਰਾ ਥਰਮਲ ਪਲਾਂਟ ਦਾ ਯੂਨਿਟ ਮੁੜ ਹੋਇਆ ਚਾਲੂ

ਲਹਿਰਾ ਥਰਮਲ ਪਲਾਂਟ ਦਾ ਯੂਨਿਟ ਮੁੜ ਹੋਇਆ ਚਾਲੂ

ਬਠਿੰਡਾ : ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਸਥਿਤ 920 ਮੈਗਾਵਾਟ ਸਮਰੱਥਾ ਵਾਲੇ ਗੁਰੂ ਹਰਗੋਬਿੰਦ ਥਰਮਲ ਪਲਾਂਟ (ਜੀ.ਐੱਚ.ਟੀ.ਪੀ.) ਦੇ ਚਾਰੇ ਯੂਨਿਟ ਬੰਦ ਹੋਣ ਤੋਂ ਬਾਅਦ ਸੋਮਵਾਰ ਸਵੇਰੇ ਇਕ ਯੂਨਿਟ ਮੁੜ ਚਾਲੂ ਕਰ ਦਿੱਤਾ ਗਿਆ। ਭਿਆਨਕ ਗਰਮੀ ਅਤੇ ਝੋਨੇ ਦੀ ਲੁਆਈ ਦੇ ਪੀਕ ਸਜ਼ਿਨ ਦੌਰਾਨ ਵਧੀ ਬਿਜਲੀ ਦੀ ਮੰਗ ਦਰਮਿਆਨ ਵੱਡੀ ਰਾਹਤ ਮਿਲੀ ਹੈ ।

ਐਤਵਾਰ ਨੂੰ ਪਲਾਂਟ ਦੇ ਸਾਰੇ ਯੂਨਿਟ ਬੰਦ ਰਹਿਣ ਕਾਰਨ ਬਿਜਲੀ ਉਤਪਾਦਨ ਨੂੰ ਲੈ ਕੇ ਚਿੰਤਾ ਵਧ ਗਈ ਸੀ। ਤਿੰਨ ਯੂਨਿਟ ਪਹਿਲਾਂ ਹੀ ਤਕਨੀਕੀ ਕਾਰਨਾਂ ਕਰਕੇ ਬੰਦ ਸਨ, ਜਦਕਿ ਚੌਥਾ ਯੂਨਿਟ ਫਲਾਈ ਐਸ਼ ਜ਼ਿਆਦਾ ਜਮ੍ਹਾਂ ਹੋਣ ਕਾਰਨ ਬੰਦ ਕਰਨਾ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕਰੀਬ 1800 ਠੇਕਾ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਫਲਾਈ ਐਸ਼ ਕੱਢਣ ਅਤੇ ਹੋਰ ਜ਼ਰੂਰੀ ਕੰਮਕਾਜ ਪ੍ਰਭਾਵਿਤ ਹੋਏ ਸਨ, ਜਿਸ ਕਾਰਨ ਇਹ ਸਥਿਤੀ ਪੈਦਾ ਹੋਈ ।

ਪ੍ਰਬੰਧਨ ਨੇ ਸੰਕਟ ਨਾਲ ਨਜਿੱਠਣ ਲਈ ਵਾਧੂ ਕਰਮਚਾਰੀਆਂ ਦਾ ਪ੍ਰਬੰਧ ਕੀਤਾ। ਸੂਤਰਾਂ ਅਨੁਸਾਰ ਪਲਾਂਟ ਵਿੱਚ 500 ਦੇ ਕਰੀਬ ਪੱਕੇ ਮੁਲਾਜ਼ਮ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪ੍ਰਸ਼ਾਸਨਿਕ ਕੰਮਾਂ ਵਿੱਚ ਤਾਇਨਾਤ ਹੈ। ਅਜਿਹੇ ‘ਚ ਤਕਨੀਕੀ ਅਤੇ ਖੇਤਰੀ ਕਾਰਜ ਪ੍ਰਭਾਵਿਤ ਹੋਏ। ਜਾਣਕਾਰੀ ਮੁਤਾਬਕ ਪਹਿਲਾ ਯੂਨਿਟ 17 ਜੂਨ, ਦੋ ਹੋਰ ਯੂਨਿਟ 19 ਜੂਨ ਅਤੇ ਆਖਰੀ ਯੂਨਿਟ ਐਤਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ।

ਜੀ.ਐਚ.ਟੀ.ਪੀ. ਦੇ ਚੀਫ ਇੰਜਨੀਅਰ ਤੇਜ ਬਾਂਸਲ ਨੇ ਦੱਸਿਆ ਕਿ 210 ਮੈਗਾਵਾਟ ਸਮਰੱਥਾ ਵਾਲੀ ਇਕ ਯੂਨਿਟ ਸੋਮਵਾਰ ਸਵੇਰੇ ਕਰੀਬ 5 ਵਜੇ ਸਫਲਤਾਪੂਰਵਕ ਚਾਲੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਤਿੰਨ ਯੂਨਿਟਾਂ ਨੂੰ ਚਾਲੂ ਕਰਨ ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਇਨ੍ਹਾਂ ਤੋਂ ਬਿਜਲੀ ਉਤਪਾਦਨ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਚੀਫ਼ ਇੰਜਨੀਅਰ ਅਨੁਸਾਰ ਮੁਲਾਜ਼ਮ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਸਿੱਧੇ ਪੀ.ਐਸ.ਪੀ.ਸੀ.ਐਲ. ਵਿੱਚ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇਹ ਅੰਦੋਲਨ 9 ਜੂਨ ਤੋਂ ਸ਼ੁਰੂ ਹੋਇਆ ਸੀ ਜਦਕਿ 16 ਜੂਨ ਤੋਂ ਮੁਲਾਜ਼ਮਾਂ ਨੇ ਮੁਕੰਮਲ ਹੜਤਾਲ ਦਾ ਰਾਹ ਅਪਣਾਇਆ ਸੀ। ਇਸ ਦੌਰਾਨ ਮਾਮਲੇ ਨੂੰ ਸੁਲਝਾਉਣ ਲਈ ਸਿਆਸੀ ਪੱਧਰ ‘ਤੇ ਵੀ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।

ਹੜਤਾਲੀ ਮੁਲਾਜ਼ਮਾਂ ਦਾ ਇੱਕ ਵਫ਼ਦ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਵਿੱਤ ਮੰਤਰੀ ਨੂੰ ਮਿਲੇਗਾ। ਉਮੀਦ ਹੈ ਕਿ ਮੀਟਿੰਗ ‘ਚ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਵਿਚਾਰ ਕਰਕੇ ਇਸ ਗਤੀਰੋਧ ਨੂੰ ਖਤਮ ਕਰਨ ਲਈ ਕੋਈ ਸਾਕਾਰਾਤਮਕ ਹੱਲ ਕੱਢਿਆ ਜਾਵੇਗਾ, ਤਾਂ ਜੋ ਕਿਸਾਨਾਂ ਅਤੇ ਆਮ ਖਪਤਕਾਰਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments