Homeਪੰਜਾਬਸੰਤ ਸਮਾਗਮ ਵਿੱਚ ਜਾ ਰਹੀ ਸਾਧ ਸੰਗਤ ਲਈ ਲਗਾਇਆ ਲੰਗਰ ।

ਸੰਤ ਸਮਾਗਮ ਵਿੱਚ ਜਾ ਰਹੀ ਸਾਧ ਸੰਗਤ ਲਈ ਲਗਾਇਆ ਲੰਗਰ ।

ਮੰਡੀ ਗੋਬਿੰਦਗੜ : ( ਜਗਦੀਸ਼ ਅਰੋੜਾ / ਜਗਪ੍ਰੀਤ ਸਿੰਘ ਮਹਾਜਨ ) ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਛੱਤਰਛਾਇਆ ਹੇਠ ਨਿਰੰਕਾਰੀ ਮਿਸ਼ਨ ਦਾ 78ਵਾਂ ਵਾਰਸ਼ਿਕ ਨਿਰੰਕਾਰੀ ਸੰਤ ਸਮਾਗਮ 31 ਅਕਤੂਬਰ ਤੌ 3 ਨਵੰਬਰ 2025 ਤੱਕ ਸੰਤ ਨਿਰੰਕਾਰੀ ਅਧਿਕਤਮਿਕ ਥਾਂ , ਸਮਾਲਖਾ ( ਹਰਿਆਣਾ ) ਵਿੱਚ ਆਜੋਜਿਤ ਕੀਤਾ ਜਾ ਰਿਹਾ ਹੈ ।

ਸਮਾਗਮ ਵਿੱਚ ਜਾਣ ਵਾਲੇ ਸੰਤਾਂ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਮੰਡੀ ਗੋਬਿੰਦਗੜ ਵਲੋਂ ਜੰਮੂ ਕਸ਼ਮੀਰ , ਅਮ੍ਰਿਤਸਰ , ਕਪੂਰਥਲਾ , ਪਠਾਨਕੋਟ , ਹੋਸ਼ਿਆਰਪੁਰ , ਜਲੰਧਰ , ਫਿਰੋਜਪੁਰ ਤੌ ਇਲਾਵਾ ਕਈ ਜਗ੍ਹਾਵਾਂ ਵਲੋਂ ਆ ਰਹੀਆਂ ਸਾਧ ਸੰਗਤਾਂ ਦੀਆਂ ਬੱਸਾਂ ਲਈ ਲੰਗਰ ਵ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ ।

ਬ੍ਰਾਂਚ ਮੰਡੀ ਗੋਬਿੰਦਗੜ ਦੇ ਸੰਯੋਜਕ ਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਲੰਗਰ ਪਿਛਲੇ 35 ਸਾਲਾਂ ਤੌ ਲਗਾਤਾਰ ਹੁੰਦਾ ਆ ਰਿਹਾ ਹੈ ਇਸ ਸਾਲ ਵੀ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਦਿਨ ਰਾਤ ਚੱਲਦਾ ਰਹੇਗਾ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਨਿਰੰਕਾਰੀ ਸੰਤ ਇੱਥੇ ਨਿਰੰਕਾਰੀ ਭਵਨ ਵਿੱਚ ਲੰਗਰ ਚਾਹ ਪਾਣੀ ਲੈਣ ਤੋ ਬਾਅਦ ਅੱਗੇ ਆਪਣੀ ਮੰਜ਼ਿਲ ਵਲ ਵਧਣਗੇ ।

ਉਨ੍ਹਾਂਨੇ ਦੱਸਿਆ ਕਿ ਸਮਾਲਖਾ ਵਿੱਚ ਜਿੱਥੇ ਇਹ ਵਾਰਸ਼ਿਕ ਸੰਤ ਸਮਾਗਮ ਹੋ ਰਿਹਾ ਹੈ ਉਹ 650 ਏਕਡ਼ ਵਿੱਚ ਫੈਲਿਆ ਹੋਇਆ ਹੈ ਅਤੇ ਦੇਸ਼ ਵਿਦੇਸ਼ਾਂ ਵਿਚੋਂ ਨਿਰੰਕਾਰੀ ਭਗਤ ਇਸ ਸਮਾਗਮ ਦਾ ਹਿੱਸਾ ਬਨਣ ਲਈ ਆ ਰਹੇ ਹਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments