Homeਦੇਸ਼ਕੁਮਕੁਮ ਭਾਗਿਆ ਫੇਮ ਸੰਚਿਤਾ ਉਗਲੇ ਨੇ ਆਪਣੇ ਘਰ 'ਚ ਫਾਹਾ ਲੈ ਕੇ...

ਕੁਮਕੁਮ ਭਾਗਿਆ ਫੇਮ ਸੰਚਿਤਾ ਉਗਲੇ ਨੇ ਆਪਣੇ ਘਰ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਮੁੰਬਈ: ਟੀ.ਵੀ ਇੰਡਸਟਰੀ ਤੋਂ ਇੱਕ ਵਾਰ ਫਿਰ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਟੀ.ਵੀ ਦੇ ਚਮਕਦੇ ਸਿਤਾਰੇ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਮਕੁਮ ਭਾਗਿਆ ਫੇਮ ਸੰਚਿਤਾ ਉਗਲੇ ਦੀ 30 ਸਾਲ ਦੀ ਉਮਰ ਵਿੱਚ ਮੌਤ ਹੋ ਗਈ।ਜਾਣਕਾਰੀ ਅਨੁਸਾਰ ਉਸਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਸੰਚਿਤਾ ਦੇ ਘਰ ਪਹੁੰਚੀ ਅਤੇ ਉਸ ਦੀ ਲਾਸ਼ ਲਟਕਦੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੀ ਸ਼ਾਮ ਕਰੀਬ 7 ਵਜੇ ਵਾਪਰਿਆ, ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

ਪੁਲਿਸ ਨੇ ਦੱਸਿਆ ਕਿ ਸੰਚਿਤਾ ਉਗਲੇ ਆਪਣੇ ਮਾਤਾ-ਪਿਤਾ ਅਤੇ ਛੋਟੀ ਭੈਣ ਨਾਲ ਨਾਲਸੋਪਾਰਾ ਪੂਰਬੀ ਦੇ ਅਚੋਲੇ ਪਿੰਡ ‘ਚ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਨੂੰ ਜਦੋਂ ਉਹ ਘਰ ‘ਚ ਇਕੱਲੇ ਸਨ ਤਾਂ ਉਨ੍ਹਾਂ ਨੇ ਸਾੜ੍ਹੀ ਦੀ ਮਦਦ ਨਾਲ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਪੋਸਟਮਾਰਟਮ ਲਈ ਭੇਜੀ ਗਈ ਲਾਸ਼
ਇਸ ਤੋਂ ਬਾਅਦ ਹੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਇਹ ਵੀ ਪਤਾ ਲਗਾਉਣ ਵਿੱਚ ਜੁਟੇ ਹਨ ਕਿ ਅਦਾਕਾਰਾ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਹਾਲ ਦੇ ਦਿਨਾਂ ਵਿੱਚ ਕੀ ਚੱਲ ਰਿਹਾ ਸੀ ਅਤੇ ਕੀ ਉਹ ਕਿਸੇ ਮਾਨਸਿਕ ਦਬਾਅ ਜਾਂ ਤਣਾਅ ਦਾ ਸਾਹਮਣਾ ਕਰ ਰਹੇ ਸਨ । ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਅਗਲੇ ਚਰਣ ਵਿੱਚ ਪਰਿਵਾਰ ਦੇ ਮੈਂਬਰਾਂ ,ਦੋਸਤਾਂ ਅਤੇ ਨਜ਼ਦੀਕੀ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਜਾ ਸਕਦੇ ਹਨ , ਤਾਂ ਕਿ ਮਾਮਲੇ ਦੀ ਹਰ ਪਹਿਲੂ ਤੋਂ ਪੜਤਾਲ ਕੀਤੀ ਜਾ ਸਕੇ ।

ਕੌਣ ਹੈ ਸੰਚਿਤਾ ਉਗਲੇ?
ਦੱਸ ਦੇਈਏ ਕਿ ਸੰਚਿਤਾ ਸਿਰਫ 30 ਸਾਲ ਦੇ ਸਨ। ਸੰਚਿਤਾ ਵਿੱਕੀ ਕੌਸ਼ਲ ਦੀ ਫਿਲਮ ‘ਛਾਵਾ’ ‘ਚ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਸੰਚਿਤਾ ਕੁਮਕੁਮ ਭਾਗਿਆ ਅਤੇ ਸੀਰੀਅਲ ਦਿਲਵਾਲੀ ਦੁਲਹਾ ਲੇ ਜਾਏਗੀ ਵਿੱਚ ਵੀ ਨਜ਼ਰ ਆ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments