HomeHealth & Fitnessਜਾਣੋ ਖਾਲੀ ਪੇਟ ਐਲੋਵੇਰਾ ਦਾ ਜੂਸ ਪੀਣਾ ਸਹੀ ਹੈ ਜਾਂ ਨਹੀਂ !

ਜਾਣੋ ਖਾਲੀ ਪੇਟ ਐਲੋਵੇਰਾ ਦਾ ਜੂਸ ਪੀਣਾ ਸਹੀ ਹੈ ਜਾਂ ਨਹੀਂ !

ਹੈਲਥ ਨਿਊਜ਼: ਐਲੋਵੇਰਾ ਬਹੁਤ ਗੁਣਕਾਰੀ ਹੈ ਇਸਦਾ ਇਤਿਹਾਸ ਸਦੀਆਂ ਪੁਰਾਣਾ ਹੈ। ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦੇ ਹੱਲ ਲਈ ਐਲੋਵੇਰਾ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਲੋਕ ਆਪਣੀ ਸਮੱਸਿਆ ਦੇ ਹਿਸਾਬ ਨਾਲ ਕਰਦੇ ਹਨ। ਜੇਕਰ ਕਿਸੇ ਨੂੰ ਪੇਟ ਦੀ ਸਮੱਸਿਆ ਹੈ ਤਾਂ ਉਹ ਐਲੋਵੇਰਾ ਦਾ ਜੂਸ ਪੀਂਦਾ ਹੈ। ਜੇਕਰ ਕਿਸੇ ਨੂੰ ਚਮੜੀ ਅਤੇ ਡੈਂਡਰਫ ਨਾਲ ਜੁੜੀ ਸਮੱਸਿਆ ਹੈ ਤਾਂ ਉਹ ਇਸ ਦੀ ਜੈੱਲ ਨੂੰ ਆਪਣੇ ਚਿਹਰੇ ਅਤੇ ਵਾਲਾਂ ‘ਤੇ ਲਗਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਖਾਲੀ ਪੇਟ ਐਲੋਵੇਰਾ ਦਾ ਜੂਸ ਪੀਣਾ ਸਹੀ ਹੈ ਜਾਂ ਨਹੀਂ?

ਕੀ ਐਲੋਵੇਰਾ ਦਾ ਜੂਸ ਖਾਲੀ ਪੇਟ ਪੀਣਾ ਸਹੀ ਹੈ ਜਾਂ ਨਹੀਂ?

ਐਲੋਵੇਰਾ ਦਾ ਜੂਸ ਪੋਸ਼ਣ ਨਾਲ ਭਰਪੂਰ ਹੁੰਦਾ ਹੈ

ਐਲੋਵੇਰਾ ਦੇ ਜੂਸ ਵਿੱਚ ਭਰਪੂਰ ਪੋਸ਼ਕ ਤੱਤ ਹੁੰਦੇ ਹਨ। ਇਸ ਵਿਚ ਵਿਟਾਮਿਨ ਏ, ਸੀ, ਈ ਅਤੇ ਬੀ-ਕੰਪਲੈਕਸ ਵਿਟਾਮਿਨ ਦੇ ਨਾਲ-ਨਾਲ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਅਤੇ ਪੋਟਾਸ਼ੀਅਮ ਵਰਗੇ ਖਣਿਜ ਹੁੰਦੇ ਹਨ। ਖਾਲੀ ਪੇਟ ਐਲੋਵੇਰਾ ਦਾ ਜੂਸ ਪੀਣ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ।

ਇਹ ਪੇਟ ਲਈ ਹੈ ਬਹੁਤ ਵਧੀਆ

ਖਾਲੀ ਪੇਟ ਐਲੋਵੇਰਾ ਦਾ ਜੂਸ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਹ ਭੋਜਨ ਦੇ ਪਚਣ ਵਿੱਚ ਵੀ ਮਦਦ ਕਰਦਾ ਹੈ। ਐਲੋਵੇਰਾ ਦੇ ਪੌਦੇ ਵਿੱਚ ਜ਼ਰੂਰੀ ਐਨਜ਼ਾਈਮ ਹੁੰਦੇ ਹਨ ਜੋ ਬਲੱਡ ਸ਼ੂਗਰ ਅਤੇ ਚਰਬੀ ਨੂੰ ਕੰਟਰੋਲ ਕਰਦੇ ਹਨ। ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਐਲੋਵੇਰਾ ਦਾ ਜੂਸ ਐਸਿਡ ਰਿਫਲਕਸ, ਬਲੋਟਿੰਗ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ। ਇਹ ਇੱਕ ਸਿਹਤਮੰਦ ਪਾਚਨ ਪ੍ਰਣਾਲੀ ਨੂੰ ਵੀ ਉਤਸ਼ਾਹਿਤ ਕਰਦਾ ਹੈ।

ਸਰੀਰ ਨੂੰ ਕਰਦਾ ਹੈ ਡੀਟੌਕਸ

ਖਾਲੀ ਪੇਟ ਐਲੋਵੇਰਾ ਦਾ ਜੂਸ ਪੀਣ ਨਾਲ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਮਿਲਦੀ ਹੈ। ਇਹ ਪੇਟ ਨੂੰ ਕੁਦਰਤੀ ਤਰੀਕੇ ਨਾਲ ਸਾਫ਼ ਕਰਦਾ ਹੈ। ਇਹ ਪੇਟ ‘ਚੋਂ ਕੂੜਾ-ਕਰਕਟ ਨੂੰ ਕੱਢਣ ‘ਚ ਕਾਫੀ ਮਦਦ ਕਰਦਾ ਹੈ। ਇਹ ਲੀਵਰ ਨੂੰ ਵੀ ਸਾਫ਼ ਰੱਖਦਾ ਹੈ। ਜੋ ਲੋਕ ਰੋਜ਼ਾਨਾ ਐਲੋਵੇਰਾ ਦਾ ਜੂਸ ਪੀਂਦੇ ਹਨ ਉਨ੍ਹਾਂ ਨੂੰ ਇਸਦੇ ਕਾਫੀ ਫਾਇਦੇ ਹੁੰਦੇ ਹਨ।

ਇਮਿਊਨਿਟੀ ਵਧਾਉਂਦਾ ਹੈ

ਖਾਲੀ ਪੇਟ ਐਲੋਵੇਰਾ ਪੀਣ ਨਾਲ ਇਮਿਊਨਿਟੀ ਵਧਦੀ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਕਈ ਖਣਿਜ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ​​ਕਰਦੇ ਹਨ।

ਖਾਲੀ ਪੇਟ ਐਲੋਵੇਰਾ ਜੂਸ ਪੀਣ ਦੇ ਖਤਰਨਾਕ ਨੁਕਸਾਨ

ਐਲੋਵੇਰਾ ਜੂਸ ਪੀਣ ਦੇ ਕਈ ਫਾਇਦੇ ਹਨ ਪਰ ਇਸ ਦੇ ਕਈ ਖਤਰਨਾਕ ਨੁਕਸਾਨ ਵੀ ਹਨ। ਇਸ ਨੂੰ ਜ਼ਿਆਦਾ ਪੀਣ ਨਾਲ ਸਰੀਰ ‘ਚ ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਜਾਂ ਬੰਦ ਹੋ ਜਾਂਦੀ ਹੈ,ਇਸ ਦੀ ਜ਼ਿਆਦਾ ਵਰਤੋਂ ਨਾਲ ਸਰੀਰ ‘ਚ ਕਮਜ਼ੋਰੀ ਪੈਂਦਾ ਹੋ ਸਕਦੀ ਹੈ ।

ਗਰਭਵਤੀ ਔਰਤਾਂ ਜਾਂ ਜੋ ਔਰਤਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ, ਉਨ੍ਹਾਂ ਨੂੰ ਐਲੋਵੇਰਾ ਦਾ ਜੂਸ ਨਹੀਂ ਪੀਣਾ ਚਾਹੀਦਾ। ਇਸ ਨਾਲ ਗਰਭਪਾਤ ਵੀ ਹੋ ਸਕਦਾ ਹੈ।

ਐਲੋਵੇਰਾ ਦਾ ਜੂਸ ਜ਼ਿਆਦਾ ਪੀਣ ਨਾਲ ਗੈਸ ਅਤੇ ਪੇਟ ਖਰਾਬ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆ ਹਨ ।

12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਐਲੋਵੇਰਾ ਹਾਨੀਕਾਰਕ ਹੈ। ਇਸ ਲਈ ਗਲਤੀ ਨਾਲ ਵੀ ਇਸ ਨੂੰ ਛੋਟੇ ਬੱਚੇ ਨੂੰ ਪੀਣ ਲਈ ਨਾ ਦਿਓ।

ਜ਼ਿਆਦਾ ਐਲੋਵੇਰਾ ਦਾ ਜੂਸ ਪੀਣ ਨਾਲ ਸਰੀਰ ‘ਤੇ ਦਵਾਈ ਦਾ ਅਸਰ ਘੱਟ ਹੋ ਜਾਂਦਾ ਹੈ। ਇਸ ਲਈ ਇਸ ਨੂੰ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments