HomeCanadaਕੈਨੇਡਾ 'ਚ ਕਰਮਬੀਰ ਸਿੰਘ ਦੀ ਵੱਡੀ ਉਪਲਬਧੀ; ਸਿੱਖ ਰੂਪ 'ਚ ਬਣੇ ਪਹਿਲੇ...

ਕੈਨੇਡਾ ‘ਚ ਕਰਮਬੀਰ ਸਿੰਘ ਦੀ ਵੱਡੀ ਉਪਲਬਧੀ; ਸਿੱਖ ਰੂਪ ‘ਚ ਬਣੇ ਪਹਿਲੇ ਮਰੀਨ ਇੰਜੀਨੀਅਰ

ਕੈਨੇਡਾ: ਕੈਨੇਡਾ ਵਿੱਚ ਰਹਿੰਦੇ ਪੰਜਾਬੀ ਨੌਜਵਾਨ ਕਰਮਬੀਰ ਸਿੰਘ ਕੰਗ ਨੇ ਇੱਕ ਵਿਲੱਖਣ ਇਤਿਹਾਸ ਰਚਦਿਆਂ ਸਿੱਖ ਕੌਮ ਦਾ ਸਿਰ ਉੱਚਾ ਕਰ ਦਿੱਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਕਸਬੇ ਦੇ ਕੰਗ ਪਿੰਡ ਨਾਲ ਸੰਬੰਧਤ ਕਰਮਬੀਰ ਸਿੰਘ ਨੇ ਸਿੱਖ ਰਵਾਇਤੀ ਦਿੱਖ ਪੂਰੀ ਦਾੜ੍ਹੀ ਅਤੇ ਪੱਗ ਨੂੰ ਬਰਕਰਾਰ ਰੱਖਦੇ ਹੋਏ ਕੈਨੇਡਾ ਵਿੱਚ ਮਰੀਨ ਇੰਜੀਨੀਅਰ ਵਜੋਂ ਨਿਯੁਕਤੀ ਹਾਸਲ ਕੀਤੀ ਹੈ। ਉਹ ਅਜਿਹਾ ਕਰਨ ਵਾਲੇ ਪਹਿਲੇ ਸਿੱਖ ਮਰੀਨ ਇੰਜੀਨੀਅਰ ਬਣੇ ਹਨ।

ਇਹ ਉਪਲਬਧੀ ਸਿਰਫ਼ ਨਿੱਜੀ ਸਫਲਤਾ ਨਹੀਂ, ਸਗੋਂ ਸਿੱਖ ਅਧਿਕਾਰਾਂ ਅਤੇ ਸਮਾਨਤਾ ਲਈ ਇੱਕ ਵੱਡਾ ਮੀਲ ਪੱਥਰ ਮੰਨੀ ਜਾ ਰਹੀ ਹੈ। ਕਰਮਬੀਰ ਸਿੰਘ ਨੇ ਲਗਭਗ ਚਾਰ ਸਾਲਾਂ ਤੱਕ ਲਗਾਤਾਰ ਸੰਘਰਸ਼ ਕਰਕੇ ਇਹ ਮਕਾਮ ਹਾਸਲ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਕਈ ਪ੍ਰਸ਼ਾਸਕੀ ਅਤੇ ਨਿਯਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਉਹ ਨਿਯਮ ਜੋ ਸਿੱਖਾਂ ਦੀ ਧਾਰਮਿਕ ਪਛਾਣ ਜਿਵੇਂ ਪੱਗ ਅਤੇ ਦਾੜ੍ਹੀ ਨਾਲ ਜੁੜੇ ਹੁੰਦੇ ਹਨ।

ਲੰਮੇ ਸਮੇਂ ਤੋਂ ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਸਿੱਖ ਕਰਮਚਾਰੀਆਂ ਨੂੰ ਆਪਣੀ ਧਾਰਮਿਕ ਪਛਾਣ ਨੂੰ ਕੰਮ ਦੀ ਥਾਂ ‘ਤੇ ਬਰਕਰਾਰ ਰੱਖਣ ਵਿੱਚ ਮੁਸ਼ਕਲਾਂ ਆਉਂਦੀਆਂ ਰਹੀਆਂ ਹਨ। ਕਈ ਵਾਰ ਸੁਰੱਖਿਆ ਜਾਂ ਡ੍ਰੈੱਸ ਕੋਡ ਦੇ ਨਾਂ ‘ਤੇ ਬਣਾਏ ਨਿਯਮ ਉਨ੍ਹਾਂ ਲਈ ਰੁਕਾਵਟ ਬਣਦੇ ਹਨ। ਪਰ ਕਰਮਬੀਰ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ ਕਾਨੂੰਨੀ ਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਰਾਹੀਂ ਆਪਣੇ ਅਧਿਕਾਰਾਂ ਲਈ ਲੜਾਈ ਜਾਰੀ ਰੱਖੀ।

ਉਨ੍ਹਾਂ ਦੀ ਇਸ ਜਿੱਤ ਨੂੰ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਪੱਖ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸਿਰਫ਼ ਕੈਨੇਡਾ ਵਿੱਚ ਹੀ ਨਹੀਂ, ਸਗੋਂ ਦੁਨੀਆ ਭਰ ਦੇ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ ਕਿ ਉਹ ਆਪਣੀ ਪਛਾਣ ‘ਤੇ ਮਾਣ ਕਰਦੇ ਹੋਏ ਕਿਸੇ ਵੀ ਖੇਤਰ ਵਿੱਚ ਉੱਚਾਈਆਂ ਹਾਸਲ ਕਰ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments