Homeਦੇਸ਼‘ਕਾਕਰੋਚ ਜਨਤਾ ਪਾਰਟੀ’ ਬਣੀ ਇੰਟਰਨੈੱਟ ਸੈਂਸੇਸ਼ਨ: 5 ਦਿਨਾਂ ‘ਚ 60 ਲੱਖ ਲੋਕ...

‘ਕਾਕਰੋਚ ਜਨਤਾ ਪਾਰਟੀ’ ਬਣੀ ਇੰਟਰਨੈੱਟ ਸੈਂਸੇਸ਼ਨ: 5 ਦਿਨਾਂ ‘ਚ 60 ਲੱਖ ਲੋਕ ਜੁੜੇ, ਸਿਆਸਤ ‘ਚ ਹਲਚਲ

ਮਹਾਰਾਸ਼ਟਰ: ਦੇਸ਼ ਦੀ ਸਿਆਸਤ ਅਤੇ ਸੋਸ਼ਲ ਮੀਡੀਆ ਵਿੱਚ ਇਨ੍ਹਾਂ ਦਿਨਾਂ ਇੱਕ ਨਵਾਂ ਨਾਮ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ “ਕਾਕਰੋਚ ਜਨਤਾ ਪਾਰਟੀ”। ਚੀਫ਼ ਜਸਟਿਸ ਆਫ਼ ਇੰਡੀਆ (CJI) ਦੇ ਇੱਕ ਬਿਆਨ ਦੇ ਵਿਰੋਧ ਵਿੱਚ ਬਣੀ ਇਸ ਨਵੀਂ ਡਿਜ਼ਿਟਲ ਮੁਹਿੰਮ ਨੇ ਸਿਰਫ਼ ਪੰਜ ਦਿਨਾਂ ਵਿੱਚ ਇੰਸਟਾਗ੍ਰਾਮ ‘ਤੇ 60 ਲੱਖ ਤੋਂ ਵੱਧ ਫਾਲੋਅਰਜ਼ ਜੋੜ ਲਏ ਹਨ। ਇਹ ਅੰਕੜਾ ਕਈ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਸੋਸ਼ਲ ਮੀਡੀਆ ਪ੍ਰਭਾਵ ਨੂੰ ਚੁਣੌਤੀ ਦੇ ਰਿਹਾ ਹੈ।

ਜਾਣਕਾਰੀ ਮੁਤਾਬਕ “ਕਾਕਰੋਚ ਜਨਤਾ ਪਾਰਟੀ” ਦੇ ਨਾਮ ਨਾਲ ਬਣਾਇਆ ਗਿਆ ਇੰਸਟਾਗ੍ਰਾਮ ਪੇਜ ਵਾਇਰਲ ਹੋ ਗਿਆ ਹੈ। ਇਸ ਪੇਜ ‘ਤੇ ਵਿਅੰਗਾਤਮਕ ਵੀਡੀਓਜ਼, ਮੀਮਜ਼ ਅਤੇ ਰਾਜਨੀਤਿਕ ਟਿੱਪਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਨੌਜਵਾਨ ਵਰਗ ਵਿੱਚ ਇਸ ਨੂੰ ਕਾਫ਼ੀ ਤੇਜ਼ੀ ਨਾਲ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਸਦੇ ਫਾਲੋਅਰਜ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਸੋਸ਼ਲ ਮੀਡੀਆ ਅੰਕੜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਇੰਸਟਾਗ੍ਰਾਮ ‘ਤੇ ਲਗਭਗ 8.7 ਮਿਲੀਅਨ ਫਾਲੋਅਰਜ਼ ਹਨ, ਜਦਕਿ ਭਾਰਤੀ ਰਾਸ਼ਟਰੀ ਕਾਂਗਰਸ ਦੇ ਕਰੀਬ 13.2 ਮਿਲੀਅਨ ਫਾਲੋਅਰਜ਼ ਹਨ। ਇਸ ਦਰਮਿਆਨ “ਕਾਕਰੋਚ ਜਨਤਾ ਪਾਰਟੀ” ਦਾ ਕੁਝ ਹੀ ਦਿਨਾਂ ਵਿੱਚ 6 ਮਿਲੀਅਨ ਤੱਕ ਪਹੁੰਚਣਾ ਡਿਜ਼ਿਟਲ ਦੁਨੀਆ ਵਿੱਚ ਵੱਡੀ ਘਟਨਾ ਮੰਨੀ ਜਾ ਰਹੀ ਹੈ।

ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਲੋਕਾਂ ਦੀ ਰਾਏ ਅਤੇ ਰਾਜਨੀਤਿਕ ਚਰਚਾ ਨੂੰ ਕਿੰਨਾ ਪ੍ਰਭਾਵਿਤ ਕਰ ਰਿਹਾ ਹੈ। ਖ਼ਾਸ ਕਰਕੇ ਨੌਜਵਾਨ ਵਰਗ ਹੁਣ ਪਰੰਪਰਾਗਤ ਰਾਜਨੀਤੀ ਤੋਂ ਇਲਾਵਾ ਡਿਜ਼ਿਟਲ ਪਲੇਟਫਾਰਮਾਂ ਰਾਹੀਂ ਆਪਣੀ ਆਵਾਜ਼ ਉਠਾ ਰਿਹਾ ਹੈ।

ਹਾਲਾਂਕਿ, ਇਸ ਮੁਹਿੰਮ ਦੇ ਪਿੱਛੇ ਕੌਣ ਹੈ, ਇਸ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ। ਕੁਝ ਲੋਕ ਇਸਨੂੰ ਸਿਰਫ਼ ਇੱਕ ਮਜ਼ਾਕੀਆ ਆਨਲਾਈਨ ਟਰੈਂਡ ਮੰਨ ਰਹੇ ਹਨ, ਜਦਕਿ ਕੁਝ ਇਸਨੂੰ ਨਿਆਂਪਾਲਿਕਾ ਅਤੇ ਰਾਜਨੀਤੀ ਨਾਲ ਜੁੜੇ ਮੁੱਦਿਆਂ ‘ਤੇ ਲੋਕਾਂ ਦੀ ਪ੍ਰਤੀਕ੍ਰਿਆ ਵਜੋਂ ਦੇਖ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments