Homeਪੰਜਾਬਲੁਧਿਆਣਾ PAU ’ਚ ਜਸ਼ਨ-ਏ-ਇਨਕਲਾਬ, ਭਗਤ ਸਿੰਘ ਦੇ ਘਰ ਦੀ ਤਰਜ਼ ’ਤੇ ਬਣਿਆ...

ਲੁਧਿਆਣਾ PAU ’ਚ ਜਸ਼ਨ-ਏ-ਇਨਕਲਾਬ, ਭਗਤ ਸਿੰਘ ਦੇ ਘਰ ਦੀ ਤਰਜ਼ ’ਤੇ ਬਣਿਆ ਸਟੇਜ

ਲੁਧਿਆਣਾ: ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਮੈਦਾਨ ਵਿੱਚ ਸੋਮਵਾਰ ਨੂੰ ‘ਜਸ਼ਨ-ਏ-ਇਨਕਲਾਬ’ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਮੁੱਖ ਪ੍ਰੋਗਰਾਮ ਦੁਪਹਿਰ 3 ਵਜੇ ਸ਼ੁਰੂ ਹੋਇਆ। ਪ੍ਰਬੰਧਕਾਂ ਮੁਤਾਬਕ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਲੋਕ ਅਤੇ ਨੌਜਵਾਨ ਇਸ ਸਮਾਗਮ ਵਿੱਚ ਪਹੁੰਚ ਰਹੇ ਹਨ।

ਸਮਾਗਮ ਦਾ ਮੁੱਖ ਆਕਰਸ਼ਣ PAU ਗਰਾਊਂਡ ਵਿੱਚ ਤਿਆਰ ਕੀਤਾ ਗਿਆ ਵਿਸ਼ੇਸ਼ ਸਟੇਜ ਹੈ, ਜਿਸ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਤਰਜ਼ ’ਤੇ ਬਣਾਇਆ ਗਿਆ ਹੈ। ਸਮਾਗਮ ਦੌਰਾਨ ਭਗਤ ਸਿੰਘ ਦੇ ਨਾਲ ਸ਼ਹੀਦ ਸੁਖਦੇਵ ਅਤੇ ਰਾਜਗੁਰੂ ਦੀ ਵਿਰਾਸਤ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਨਾਟਕ, ਪੰਜਾਬੀ ਸੰਗੀਤ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਵੀ ਪ੍ਰੋਗਰਾਮ ਦਾ ਹਿੱਸਾ ਹਨ।

ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਬਸੰਤੀ ਰੰਗ ਦੇ ਕੱਪੜੇ ਅਤੇ ਬਸੰਤੀ ਪੱਗ ਪਾ ਕੇ ਆਉਣ ਦੀ ਅਪੀਲ ਕੀਤੀ ਗਈ ਸੀ। ਸਮਾਗਮ ਵਿੱਚ ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਪਰੀ ਪੰਧੇਰ ਅਤੇ ਬਸੰਤ ਕੌਰ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾਣੀਆਂ ਹਨ।

ਸਮਾਗਮ ਵਿੱਚ ਸੁਰੱਖਿਆ ਲਈ ਵੱਖ-ਵੱਖ ਪਾਸਾਂ ਅਨੁਸਾਰ ਦਾਖਲੇ ਦੇ ਗੇਟ ਨਿਰਧਾਰਤ ਕੀਤੇ ਗਏ ਹਨ। ਆਮ ਪਾਸ ਧਾਰਕਾਂ ਲਈ ਗੇਟ ਨੰਬਰ 1, 2 ਅਤੇ 5 ਰੱਖੇ ਗਏ ਹਨ, ਜਦਕਿ ਹੋਰ ਸ਼੍ਰੇਣੀਆਂ ਲਈ ਵੱਖਰੇ ਗੇਟਾਂ ਦੀ ਵਿਵਸਥਾ ਹੈ। ਪ੍ਰਸ਼ਾਸਨ ਵੱਲੋਂ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਕਈ ਪਾਰਕਿੰਗ ਸਥਾਨ ਅਤੇ ਬਦਲਵੇਂ ਰੂਟ ਵੀ ਤੈਅ ਕੀਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments