Home ਸੰਸਾਰ ਜਪਾਨ ਭਾਰਤ ਦੀਆਂ ਫਾਇਰਿੰਗ ਰੇਂਜਾਂ ‘ਤੇ ਕਰੇਗਾ ਮਿਜ਼ਾਈਲ ਟੈਸਟ, 1,000 ਕਿਲੋਮੀਟਰ ਰੇਂਜ...

ਜਪਾਨ ਭਾਰਤ ਦੀਆਂ ਫਾਇਰਿੰਗ ਰੇਂਜਾਂ ‘ਤੇ ਕਰੇਗਾ ਮਿਜ਼ਾਈਲ ਟੈਸਟ, 1,000 ਕਿਲੋਮੀਟਰ ਰੇਂਜ ਵਾਲੀ ਐਂਟੀ-ਸ਼ਿਪ ਮਿਜ਼ਾਈਲ ਵੀ ਸ਼ਾਮਲ

0

ਨਵੀਂ ਦਿੱਲੀ: ਭਾਰਤ ਅਤੇ ਜਪਾਨ ਵਿਚਕਾਰ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਅਹਿਮ ਸਮਝੌਤਾ ਹੋਇਆ ਹੈ। ਇਸ ਤਹਿਤ ਅਗਲੇ ਸਾਲ ਤੋਂ ਜਪਾਨ ਦੀਆਂ ਸਵੈ-ਰੱਖਿਆ ਫੌਜਾਂ ਭਾਰਤ ਦੀਆਂ ਫਾਇਰਿੰਗ ਰੇਂਜਾਂ ਦੀ ਵਰਤੋਂ ਕਰਕੇ ਆਪਣੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਡਰੋਨਾਂ ਦਾ ਟੈਸਟ ਕਰ ਸਕਣਗੀਆਂ। ਵੀਰਵਾਰ ਨੂੰ ਟੋਕੀਓ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਹੋਈ ਮੰਤਰੀ ਪੱਧਰੀ ਗੱਲਬਾਤ ਦੌਰਾਨ ਇਸ ਸਬੰਧੀ ਸਹਿਮਤੀ ਬਣੀ।

ਜਾਣਕਾਰੀ ਅਨੁਸਾਰ, ਜਪਾਨ ਖਾਸ ਤੌਰ ‘ਤੇ ਆਪਣੀ ਟਾਈਪ-25 ਐਂਟੀ-ਸ਼ਿਪ ਮਿਜ਼ਾਈਲ ਦਾ ਪ੍ਰੀਖਣ ਕਰਨਾ ਚਾਹੁੰਦਾ ਹੈ। ਇਸ ਮਿਜ਼ਾਈਲ ਦੀ ਮਾਰਕ ਸਮਰੱਥਾ ਲਗਭਗ 1,000 ਕਿਲੋਮੀਟਰ ਦੱਸੀ ਗਈ ਹੈ। ਇਸ ਤੋਂ ਇਲਾਵਾ ਜਪਾਨ ਛੋਟੇ ਹਮਲਾਵਰ ਡਰੋਨਾਂ ਦੀ ਵੀ ਜਾਂਚ ਕਰਨਾ ਚਾਹੁੰਦਾ ਹੈ।

ਰਿਪੋਰਟ ਮੁਤਾਬਕ, ਜਪਾਨ ਕੋਲ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਪ੍ਰੀਖਣ ਲਈ ਲੋੜੀਂਦੀ ਜਗ੍ਹਾ ਦੀ ਘਾਟ ਹੈ। ਇਸੇ ਕਾਰਨ ਉਹ ਭਾਰਤ ਦੀਆਂ ਫਾਇਰਿੰਗ ਰੇਂਜਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ। ਭਾਰਤ ਵਿੱਚ ਉਪਲਬਧ ਟੈਸਟਿੰਗ ਸਹੂਲਤਾਂ ਦੋਵਾਂ ਦੇਸ਼ਾਂ ਦੇ ਰੱਖਿਆ ਸਹਿਯੋਗ ਨੂੰ ਨਵਾਂ ਮੌਕਾ ਦੇ ਸਕਦੀਆਂ ਹਨ।

ਜਪਾਨ ਦੇ ਰੱਖਿਆ ਮੰਤਰੀ ਸ਼ਿੰਜੀਰੋ ਕੋਇਜ਼ੁਮੀ ਨੇ ਕਿਹਾ ਕਿ ਦੋਵੇਂ ਦੇਸ਼ ਇਸ ਗੱਲ ‘ਤੇ ਸਹਿਮਤ ਹੋਏ ਹਨ ਕਿ ਅਗਲੇ ਸਾਲ ਜਪਾਨ ਦੀਆਂ ਸਵੈ-ਰੱਖਿਆ ਫੌਜਾਂ ਪਹਿਲੀ ਵਾਰ ਭਾਰਤੀ ਫਾਇਰਿੰਗ ਰੇਂਜਾਂ ਦੀ ਵਰਤੋਂ ਕਰਨਗੀਆਂ। ਉਨ੍ਹਾਂ ਇਸ ਨੂੰ ਇੱਕ ਵੱਡਾ ਰਣਨੀਤਕ ਕਦਮ ਦੱਸਿਆ।

ਇਸ ਸਹਿਯੋਗ ਨਾਲ ਭਾਰਤ ਅਤੇ ਜਪਾਨ ਦੇ ਰੱਖਿਆ ਸਬੰਧਾਂ ਵਿੱਚ ਹੋਰ ਮਜ਼ਬੂਤੀ ਆਉਣ ਦੀ ਉਮੀਦ ਹੈ।

NO COMMENTS

LEAVE A REPLY

Please enter your comment!
Please enter your name here

Exit mobile version