Homeਖੇਡਾਂਜੈਨਿਕ ਸਿਨਰ ਦੀ ਧਾਕੜ ਜਿੱਤ; ਮੈਡਰਿਡ ਓਪਨ ਖਿਤਾਬ ਨਾਲ ਬਣਾਏ ਇਤਿਹਾਸਕ ਰਿਕਾਰਡ

ਜੈਨਿਕ ਸਿਨਰ ਦੀ ਧਾਕੜ ਜਿੱਤ; ਮੈਡਰਿਡ ਓਪਨ ਖਿਤਾਬ ਨਾਲ ਬਣਾਏ ਇਤਿਹਾਸਕ ਰਿਕਾਰਡ

ਮੈਡਰਿਡ: ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਜੈਨਿਕ ਸਿਨਰ ਨੇ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਫਾਰਮ ਦਾ ਪ੍ਰਦਰਸ਼ਨ ਕਰਦਿਆਂ ਮੈਡਰਿਡ ਓਪਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਉਸਨੇ ਜਰਮਨੀ ਦੇ ਮਜ਼ਬੂਤ ਖਿਡਾਰੀ ਅਲੈਗਜ਼ੈਂਡਰ ਜ਼ਵੇਰੇਵ ਨੂੰ ਸਿਰਫ 57 ਮਿੰਟਾਂ ਵਿੱਚ 6-1, 6-2 ਨਾਲ ਹਰਾਕੇ ਇਹ ਜਿੱਤ ਦਰਜ ਕੀਤੀ। ਇਹ ਸਿਨਰ ਦੇ ਕਰੀਅਰ ਦਾ ਪਹਿਲਾ ਮੈਡਰਿਡ ਓਪਨ ਖਿਤਾਬ ਹੈ।

ਇਸ ਜਿੱਤ ਨਾਲ ਸਿਨਰ ਨੇ ਨਾ ਸਿਰਫ਼ ਖਿਤਾਬ ਜਿੱਤਿਆ, ਸਗੋਂ ਕਈ ਇਤਿਹਾਸਕ ਰਿਕਾਰਡ ਵੀ ਆਪਣੇ ਨਾਮ ਕਰ ਲਏ। ਉਹ ਲਗਾਤਾਰ ਪੰਜ ਏ.ਟੀ.ਪੀ. ਮਾਸਟਰਜ਼ 1000 ਟੂਰਨਾਮੈਂਟ ਪੈਰਿਸ, ਇੰਡੀਅਨ ਵੇਲਜ਼, ਮਿਆਮੀ, ਮੋਂਟੇ-ਕਾਰਲੋ ਅਤੇ ਮੈਡਰਿਡ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਪੁਰਸ਼ ਖਿਡਾਰੀ ਬਣ ਗਏ ਹਨ। ਇਹ ਉਪਲਬਧੀ ਉਸਦੀ ਲਗਾਤਾਰ ਮਿਹਨਤ ਸਪੱਸ਼ਟ ਪ੍ਰਮਾਣ ਹੈ।

ਸਿਨਰ ਦੀ ਇਹ ਜਿੱਤ ਉਸਦੀ ਕੈਰੀਅਰ ਵਿੱਚ ਇੱਕ ਮਹੱਤਵਪੂਰਨ ਮੋੜ ਵਜੋਂ ਦੇਖੀ ਜਾ ਰਹੀ ਹੈ। ਉਸਨੇ ਹੁਣ ਤੱਕ ਟੈਨਿਸ ਕੈਲੰਡਰ ਦੀਆਂ ਨੌਂ ਮਾਸਟਰਜ਼ 1000 ਪ੍ਰਤੀਯੋਗਤਾਵਾਂ ਵਿੱਚੋਂ ਅੱਠ ਵਿੱਚ ਜਿੱਤ ਹਾਸਲ ਕਰ ਲਈ ਹੈ। ਹੁਣ ਉਸਦੇ ਸੰਗ੍ਰਹਿ ਵਿੱਚ ਸਿਰਫ ਰੋਮ ਮਾਸਟਰਜ਼ ਦਾ ਖਿਤਾਬ ਜਿੱਤਣਾ ਹੀ ਬਾਕੀ ਰਹਿ ਗਿਆ ਹੈ, ਜਿਸ ਨਾਲ ਉਹ ਪੂਰਾ ਸੈੱਟ ਪੂਰਾ ਕਰ ਸਕਦਾ ਹੈ।

ਇਸ ਤੋਂ ਇਲਾਵਾ, ਸਿਨਰ ਇਤਿਹਾਸ ਦੇ ਸਿਰਫ ਤੀਜੇ ਅਜਿਹੇ ਖਿਡਾਰੀ ਬਣੇ ਹਨ ਜਿਨ੍ਹਾਂ ਨੇ ਅੱਠ ਵੱਖ-ਵੱਖ ਮਾਸਟਰਜ਼ 1000 ਟੂਰਨਾਮੈਂਟ ਜਿੱਤੇ ਹਨ। ਉਸ ਤੋਂ ਪਹਿਲਾਂ ਇਹ ਮਹਾਨ ਕਾਰਨਾਮਾ ਸਿਰਫ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਹੀ ਕਰ ਸਕੇ ਸਨ। ਇਸ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਕੇ ਸਿਨਰ ਨੇ ਆਪਣੇ ਆਪ ਨੂੰ ਟੈਨਿਸ ਦੇ ਮਹਾਨ ਖਿਡਾਰੀਆਂ ਦੀ ਕਤਾਰ ਵਿੱਚ ਖੜ੍ਹਾ ਕਰ ਲਿਆ ਹੈ।

ਮੈਚ ਦੌਰਾਨ ਸਿਨਰ ਨੇ ਸ਼ੁਰੂ ਤੋਂ ਹੀ ਆਕਰਮਕ ਖੇਡ ਦਿਖਾਈ ਅਤੇ ਜ਼ਵੇਰੇਵ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਸਿਨਰ ਦੀ ਇਸ ਇਤਿਹਾਸਕ ਜਿੱਤ ਨਾਲ ਟੈਨਿਸ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਦੁਨੀਆ ਭਰ ਵਿੱਚ ਉਸਦੀ ਕਾਮਯਾਬੀ ਦੀ ਚਰਚਾ ਹੋ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments