Homeਖੇਡਾਂਜਗਸ਼ੇਰ ਸਿੰਘ ਤੇ ਇਨਾਇਤ ਗੁਲਾਟੀ ਨੇ ਪੰਜਾਬ ਸੀਨੀਅਰ ਰੈਂਕਿੰਗ ਬੈਡਮਿੰਟਨ ਖਿਤਾਬ 'ਤੇ...

ਜਗਸ਼ੇਰ ਸਿੰਘ ਤੇ ਇਨਾਇਤ ਗੁਲਾਟੀ ਨੇ ਪੰਜਾਬ ਸੀਨੀਅਰ ਰੈਂਕਿੰਗ ਬੈਡਮਿੰਟਨ ਖਿਤਾਬ ‘ਤੇ ਕੀਤਾ ਕਬਜ਼ਾ

ਜਲੰਧਰ: ਪਟਿਆਲਾ ਦੇ ਜਗਸ਼ੇਰ ਸਿੰਘ ਖੰਗੂੜਾ ਅਤੇ ਜਲੰਧਰ ਦੇ ਇਨਾਇਤ ਗੁਲਾਟੀ ਨੇ ਬੀਤੇ ਦਿਨ ਇੱਥੇ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਕਰਵਾਏ ਇਨੋਸੈਂਟ ਹਾਰਟਸ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ।

ਦੋਵੇਂ ਜੇਤੂ ਅਗਲੇ ਮਹੀਨੇ ਹੋਣ ਵਾਲੀ ਨਾਰਥ ਜ਼ੋਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਜਗਸ਼ੇਰ ਸਿੰਘ ਖੰਗੂੜਾ ਨੇ ਜਲੰਧਰ ਦੇ ਵੀਰੇਨ ਸੇਠ ਨੂੰ ਸਖ਼ਤ ਮੁਕਾਬਲੇ ਵਿੱਚ 15-10, 10-15, 20-18 ਨਾਲ ਹਰਾਇਆ। ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਇਨਾਇਤ ਗੁਲਾਟੀ ਨੇ ਗੁਰਦਾਸਪੁਰ ਦੀ ਮਹਿਵਿਸ਼ ਕੌਰ ਨੂੰ 9-15, 15-9, 19-17 ਨਾਲ ਹਰਾਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments