Homeਸੰਸਾਰਪਾਕਿਸਤਾਨ ’ਚ ਜਾਫ਼ਰ ਐਕਸਪ੍ਰੈਸ ਟ੍ਰੇਨ 'ਤੇ ਇੱਕ ਵਾਰ ਫਿਰ ਤੋਂ ਹੋਇਆ ਹਮਲਾ

ਪਾਕਿਸਤਾਨ ’ਚ ਜਾਫ਼ਰ ਐਕਸਪ੍ਰੈਸ ਟ੍ਰੇਨ ‘ਤੇ ਇੱਕ ਵਾਰ ਫਿਰ ਤੋਂ ਹੋਇਆ ਹਮਲਾ

ਪਾਕਿਸਤਾਨ : ਪਾਕਿਸਤਾਨ ਵਿੱਚ ਜਾਫ਼ਰ ਐਕਸਪ੍ਰੈਸ ਟ੍ਰੇਨ ‘ਤੇ ਇੱਕ ਵਾਰ ਫਿਰ ਤੋਂ ਹਮਲਾ ਹੋਇਆ ਹੈ। ਮੰਗਲਵਾਰ (7 ਅਕਤੂਬਰ) ਨੂੰ ਹੋਏ ਬੰਬ ਧਮਾਕੇ ਕਾਰਨ ਕਈ ਯਾਤਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਉੱਥੇ ਹੀ ਕਈ ਡੱਬੇ ਵੀ ਪਟੜੀ ਤੋਂ ਉਤਰ ਗਏ ਹਨ। ਬਲੋਚ ਰਿਪਬਲਿਕਨ ਗਾਰਡਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬਲੋਚ ਆਰਮੀ ਨੇ ਪਟੜੀਆਂ ‘ਤੇ ਰਿਮੋਟ ਕੰਟਰੋਲ ਵਾਲਾ ਆਈ.ਈ.ਡੀ. ਬੰਬ ਲਗਾ ਰੱਖਿਆ ਸੀ। ਜਾਫਰ ਐਕਸਪ੍ਰੈਸ ‘ਤੇ ਇਸ ਸਾਲ ਹੋਇਆ ਇਹ ਤੀਜਾ ਵੱਡਾ ਹਮਲਾ ਹੈ।

ਜਾਣਕਾਰੀ ਦੇ ਅਨੁਸਾਰ, ਰਾਵਲਪਿੰਡੀ ਤੋਂ ਕਵੇਟਾ ਜਾ ਰਹੀ ਜਾਫ਼ਰ ਐਕਸਪ੍ਰੈਸ ਆਈ.ਈ.ਡੀ. ਧਮਾਕੇ ਕਾਰਨ ਪਟੜੀ ਤੋਂ ਉਤਰ ਗਈ। ਕਈ ਯਾਤਰੀ ਗੰਭੀਰ ਜ਼ਖਮੀ ਹੋ ਗਏ। ਸੁਰੱਖਿਆ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਭੇਜਿਆ ਗਿਆ।

ਬਲੋਚ ਆਰਮੀ ਨੇ ਪਾਕਿਸਤਾਨੀ ਸੈਨਿਕਾਂ ਦੀ ਮੌਤ ਦਾ ਕੀਤਾ ਦਾਅਵਾ

ਬਲੋਚ ਰਿਪਬਲਿਕਨ ਗਾਰਡਜ਼ ਨੇ ਜਾਫ਼ਰ ਐਕਸਪ੍ਰੈਸ ‘ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ, ”ਅੱਜ ਬਲੋਚ ਰਿਪਬਲਿਕਨ ਗਾਰਡਸ ਦੇ ਫਰੀਡਮ ਫਾਈਟਰਸ ਨੇ ਸੁਲਤਾਨ ਕੋਟ ਵਿੱਚ ਜਾਫਰ ਐਕਸਪ੍ਰੈਸ ਨੂੰ ਆਈ.ਈ.ਡੀ. ਧਮਾਕੇ ਨਾਲ ਨਿਸ਼ਾਨਾ ਬਣਾਇਆ। ਟਰੇਨ ‘ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਸ ਵਿੱਚ ਪਾਕਿਸਤਾਨ ਦੇ ਜਵਾਨ ਸਵਾਰ ਸਨ। ਧਮਾਕੇ ਦੀ ਵਜ੍ਹਾ ਨਾਲ ਕਈ ਪਾਕਿਸਤਾਨੀ ਜਵਾਨ ਮਾਰੇ ਗਏ ਹਨ ਅਤੇ ਕਈ ਜ਼ਖ਼ਮੀ ਵੀ ਹੋਏ ਹਨ। ਬਲੋਚ ਲਿਬਰੇਸ਼ਨ ਆਰਮੀ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੀ ਹੈ ਅਤੇ ਭਵਿੱਖ ਵਿੱਚ ਅਜਿਹੇ ਆਜ਼ਾਦੀ ਲਈ ਅਜਿਹੇ ਹੋਰ ਆਪ੍ਰੇਸ਼ਨ ਨੂੰ ਅੰਜਾਮ ਦੇਵੇਗੀ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments