Homeਮਨੋਰੰਜਨਮੇਟ ਗਾਲਾ 2026 ‘ਚ ਈਸ਼ਾ ਅੰਬਾਨੀ ਦਾ ਜਲਵਾ; 1,800 ਹੀਰਿਆਂ ਵਾਲਾ ਬਲਾਊਜ਼...

ਮੇਟ ਗਾਲਾ 2026 ‘ਚ ਈਸ਼ਾ ਅੰਬਾਨੀ ਦਾ ਜਲਵਾ; 1,800 ਹੀਰਿਆਂ ਵਾਲਾ ਬਲਾਊਜ਼ ਚਰਚਾ ‘ਚ

ਨਿਊਯਾਰਕ: ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਇਵੈਂਟ ਮੇਟ ਗਾਲਾ 2026 ‘ਚ ਇਸ ਵਾਰ ਭਾਰਤ ਦੀ ਨੁਮਾਇੰਦਗੀ ਕਰਦਿਆਂ ਈਸ਼ਾ ਅੰਬਾਨੀ ਨੇ ਆਪਣੀ ਸ਼ਾਨਦਾਰ ਹਾਜ਼ਰੀ ਨਾਲ ਸਭ ਦਾ ਧਿਆਨ ਖਿੱਚ ਲਿਆ। ਰੈੱਡ ਕਾਰਪੇਟ ‘ਤੇ ਉਹ ਪ੍ਰਸਿੱਧ ਡਿਜ਼ਾਈਨਰ ਗੌਰਵ ਗੁਪਤਾ ਦੁਆਰਾ ਤਿਆਰ ਕੀਤੀ ਗਈ ਕਸਟਮ ਸਾੜੀ ਵਿੱਚ ਨਜ਼ਰ ਆਈ, ਜਿਸ ਨੇ ਫੈਸ਼ਨ ਜਗਤ ਵਿੱਚ ਨਵਾਂ ਟ੍ਰੈਂਡ ਸੈੱਟ ਕਰ ਦਿੱਤਾ।

ਈਸ਼ਾ ਅੰਬਾਨੀ ਦੇ ਇਸ ਲੁੱਕ ਦੀ ਸਭ ਤੋਂ ਵੱਡੀ ਖ਼ਾਸੀਅਤ ਉਸਦਾ ਬਲਾਊਜ਼ ਸੀ, ਜੋ 1,800 ਕੈਰੇਟ ਤੋਂ ਵੱਧ ਹੀਰਿਆਂ ਨਾਲ ਸਜਾਇਆ ਗਿਆ ਸੀ। ਇਸ ਦੇ ਨਾਲ ਹੀ ਬਲਾਊਜ਼ ਵਿੱਚ ਹਰੇ ਪੰਨੇ ਵੀ ਜੜੇ ਹੋਏ ਸਨ, ਜੋ ਉਸਦੀ ਮਾਂ ਨੀਤਾ ਅੰਬਾਨੀ ਦੇ ਨਿੱਜੀ ਗਹਿਣਿਆਂ ਦੇ ਸੰਗ੍ਰਹਿ ਤੋਂ ਲਏ ਗਏ ਸਨ। ਪੋਲਕੀ ਅਤੇ ਕੁੰਦਨ ਦੇ ਸੁੰਦਰ ਕੰਮ ਨਾਲ ਸਜਿਆ ਇਹ ਡਿਜ਼ਾਇਨ ਇਕ ਰਾਜਸੀ ਲੁੱਕ ਪੇਸ਼ ਕਰਦਾ ਸੀ।

ਇਸ ਸ਼ਾਨਦਾਰ ਪਹਿਰਾਵੇ ਨੂੰ ਤਿਆਰ ਕਰਨ ਲਈ ਕਰੀਬ 50 ਕਲਾਕਾਰਾਂ ਦੀ ਟੀਮ ਨੇ 1,200 ਘੰਟਿਆਂ ਤੱਕ ਮਿਹਨਤ ਕੀਤੀ। ਹਰ ਇਕ ਹੀਰੇ ਅਤੇ ਪੰਨੇ ਨੂੰ ਬੜੀ ਸੁਚੱਜੀ ਤਰ੍ਹਾਂ ਜੜਿਆ ਗਿਆ, ਜਿਸ ਨਾਲ ਇਹ ਡ੍ਰੈੱਸ ਇੱਕ ਕਲਾ ਦੇ ਨਮੂਨੇ ਵਾਂਗ ਲੱਗ ਰਹੀ ਸੀ। ਫੈਸ਼ਨ ਮਾਹਿਰਾਂ ਦੇ ਮੁਤਾਬਕ, ਇਹ ਡਿਜ਼ਾਇਨ ਭਾਰਤੀ ਹਸਤਕਲਾ ਅਤੇ ਆਧੁਨਿਕ ਫੈਸ਼ਨ ਦਾ ਬੇਮਿਸਾਲ ਮੇਲ ਹੈ।

ਰੈੱਡ ਕਾਰਪੇਟ ‘ਤੇ ਈਸ਼ਾ ਦੀ ਐਂਟਰੀ ਨੇ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਲਈਆਂ ਅਤੇ ਸੋਸ਼ਲ ਮੀਡੀਆ ‘ਤੇ ਵੀ ਉਸਦਾ ਲੁੱਕ ਤੇਜ਼ੀ ਨਾਲ ਵਾਇਰਲ ਹੋ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments