HomeLifestyleਵਾਲਾਂ 'ਤੇ ਰਾਤ ਭਰ ਤੇਲ ਲਗਾ ਕੇ ਰੱਖਣਾ ਸਹੀ ਜਾਂ ਗਲਤ !

ਵਾਲਾਂ ‘ਤੇ ਰਾਤ ਭਰ ਤੇਲ ਲਗਾ ਕੇ ਰੱਖਣਾ ਸਹੀ ਜਾਂ ਗਲਤ !

ਲਾਈਫਸਟਾਈਲ ਡੈਸਕ: ਬਚਪਨ ਤੋਂ ਹੀ ਅਸੀਂ ਆਪਣੇ ਬਜ਼ੁਰਗਾਂ ਤੋਂ ਇਹ ਸੁਣਦੇ ਆਏ ਹਾਂ ਕਿ ਵਾਲਾਂ ‘ਚ ਤੇਲ ਲਗਾਉਣਾ ਕਿੰਨਾ ਜ਼ਰੂਰੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਤ ਭਰ ਤੇਲ ਲੱਗਾ ਰਹਿਣਾ ਸੱਚਮੁੱਚ ਫਾਇਦੇਮੰਦ ਹੈ ਜਾਂ ਇਹ ਸਿਰਫ ਇਕ ਪੁਰਾਣੀ ਸੋਚ ਹੈ? ਆਓ ਜਾਣਦੇ ਹਾਂ ਰਾਤ ਭਰ ਵਾਲਾਂ ‘ਚ ਤੇਲ ਲਗਾਉਣ ਦੇ ਕੀ-ਕੀ ਫਾਇਦੇ ਤੇ ਨੁਕਸਾਨ ਹੋ ਸਕਦੇ ਹਨ ਤਾਂ ਜੋ ਤੁਸੀਂ ਆਪਣੇ ਹੇਅਰ ਕੇਅਰ ਰੂਟੀਨ ‘ਚ ਸਹੀ ਫ਼ੈੈਸਲਾ ਲੈ ਸਕੋ।

ਰਾਤ ਭਰ ਤੇਲ ਲਗਾਉਣ ਦੇ ਫਾਇਦੇ:
1. ਡੀਪ ਕੰਡੀਸ਼ਨਿੰਗ: ਰਾਤ ਭਰ ਤੇਲ ਵਾਲਾਂ ‘ਚ ਲੱਗਾ ਰਹਿਣਾ ਸਿਰਫ ਉੱਪਰੀ ਸਤ੍ਹਾ ‘ਤੇ ਨਹੀਂ ਰਹਿੰਦਾ, ਬਲਕਿ ਵਾਲਾਂ ਦੀਆਂ ਜੜ੍ਹਾਂ ਤਕ ਪਹੁੰਚਦਾ ਹੈ ਅਤੇ ਉਨ੍ਹਾਂ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ। ਇਹ ਇਕ ਤਰ੍ਹਾਂ ਦੀ ਗਹਿਰੀ ਕੰਡੀਸ਼ਨਿੰਗ ਹੁੰਦੀ ਹੈ ਜੋ ਵਾਲਾਂ ਨੂੰ ਨਰਮ ਬਣਾਉਂਦੀ ਹੈ ਤੇ ਉਨ੍ਹਾਂ ਦੇ ਰੁੱਖੇਪਣ ਨੂੰ ਦੂਰ ਕਰਦੀ ਹੈ। ਤੇਲ ‘ਚ ਮੌਜੂਦ ਵਿਟਾਮਿਨ ਅਤੇ ਫੈਟੀ ਐਸਿਡਸ ਵਾਲਾਂ ਵਿੱਚ ਸਮਾ ਕੇ ਉਨ੍ਹਾਂ ਨੂੰ ਮਜ਼ਬੂਤੀ ਦਿੰਦੇ ਹਨ, ਜਿਸ ਨਾਲ ਵਾਲ ਘੱਟ ਟੁੱਟਦੇ ਹਨ।

2. ਵਾਲਾਂ ਦਾ ਰੁੱਖਾਪਣ ਤੇ ਫ੍ਰੀਜ਼ ਕਰੋ ਦੂਰ : ਜਿਨ੍ਹਾਂ ਲੋਕਾਂ ਦੇ ਵਾਲ ਬਹੁਤ ਜ਼ਿਆਦਾ ਰੁੱਖੇ ਤੇ ਬੇਜਾਨ ਹੁੰਦੇ ਹਨ, ਉਨ੍ਹਾਂ ਲਈ ਰਾਤ ਭਰ ਤੇਲ ਲਗਾਉਣਾ ਬਿਹਤਰ ਉਪਾਅ ਹੋ ਸਕਦਾ ਹੈ। ਇਹ ਵਾਲਾਂ ‘ਚ ਨਮੀ ਨੂੰ ਬਰਕਰਾਰ ਰੱਖਦਾ ਹੈ ਅਤੇ ਉਨ੍ਹਾਂ ਨੂੰ ਫਰੀਜ਼ ਤੋਂ ਬਚਾਉਂਦਾ ਹੈ। ਇਸ ਨਾਲ ਵਾਲ ਜ਼ਿਆਦਾ ਚਮਕਦਾਰ ਤੇ ਸੁਲਝੇ ਹੋਏ ਨਜ਼ਰ ਆਉਂਦੇ ਹਨ।

3. ਸਕੈਲਪ ਦਾ ਪੋਸ਼ਣ ਤੇ ਬਲੱਡ ਸਰਕੂਲੇਸ਼ਨ: ਜਦੋਂ ਤੁਸੀਂ ਤੇਲ ਲਗਾ ਕੇ ਸਕੈਲਪ ਦੀ ਮਾਲਿਸ਼ ਕਰਦੇ ਹੋ ਤਾਂ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ। ਰਾਤ ਭਰ ਤੇਲ ਲੱਗਾ ਰਹਿਣਾ ਸਕੈਲਪ ਨੂੰ ਜ਼ਰੂਰੀ ਪੋਸ਼ਣ ਦਿੰਦਾ ਹੈ ਜੋ ਵਾਲਾਂ ਦੀ ਚੰਗੀ ਗ੍ਰੋਥ ਲਈ ਬਹੁਤ ਜ਼ਰੂਰੀ ਹੈ। ਇਹ ਸਕੈਲਪ ਦੀ ਨਮੀ ਨੂੰ ਵੀ ਬਣਾਈ ਰੱਖਦਾ ਹੈ ਤੇ ਉਸਨੂੰ ਸੁੱਕਣ ਤੋਂ ਰੋਕਦਾ ਹੈ।

4. ਡੈਂਡਰਫ ਤੇ ਇਨਫੈਕਸ਼ਨ ਤੋਂ ਬਚਾਅ: ਕੁਝ ਖਾਸ ਤੇਲ, ਜਿਵੇਂ ਕਿ ਨਾਰੀਅਲ ਤੇਲ, ਐਂਟੀ-ਫੰਗਲ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਨ੍ਹਾਂ ਨੂੰ ਰਾਤ ਭਰ ਸਕੈਲਪ ‘ਤੇ ਲੱਗਾ ਰਹਿਣ ਦੇਣ ਨਾਲ ਡੈਂਡਰਫ ਅਤੇ ਸਕੈਲਪ ਦੇ ਇਨਫੈਕਸ਼ਨ ਤੋਂ ਬਚਾਅ ਹੋ ਸਕਦਾ ਹੈ। ਇਹ ਸਕੈਲਪ ਨੂੰ ਸਿਹਤਮੰਦ ਰੱਖਦਾ ਹੈ ਤੇ ਖੁਜਲੀ ਵਰਗੀਆਂ ਸਮੱਸਿਆਵਾਂ ਨੂੰ ਘਟਾਉਂਦਾ ਹੈ।

ਰਾਤ ਭਰ ਤੇਲ ਲਾਉਣ ਦੇ ਨੁਕਸਾਨ:
1. ਸਕੈਲਪ ‘ਤੇ ਬਿਲਡਅਪ: ਜੇ ਤੁਸੀਂ ਹਰ ਰਾਤ ਤੇਲ ਲਗਾਉਂਦੇ ਹੋ ਤਾਂ ਇਹ ਸਕੈਲਪ ‘ਤੇ ਹੌਲੀ-ਹੌਲੀ ਜੰਮਣਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਤੇਲ ਅਤੇ ਧੂੜ ਦੀ ਇਕ ਮੋਟੀ ਪਰਤ ਬਣ ਜਾਂਦੀ ਹੈ ਜੋ ਸਕੈਲਪ ਦੇ ਪੋਰਜ਼ ਨੂੰ ਬੰਦ ਕਰ ਸਕਦੀ ਹੈ। ਬੰਦ ਪੋਰਜ਼ ਨਾਲ ਵਾਲਾਂ ਦਾ ਝੜਨਾ ਵਧ ਸਕਦਾ ਹੈ ਤੇ ਡੈਂਡਰਫ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ।

2. ਚਿਪਚਿਪਾਪਣ ਤੇ ਗੰਦਗੀ: ਰਾਤ ਭਰ ਤੇਲ ਲੱਗੇ ਵਾਲਾਂ ‘ਚ ਧੂੜ ਤੇ ਪ੍ਰਦੂਸ਼ਣ ਆਸਾਨੀ ਨਾਲ ਚਿਪਕ ਜਾਂਦੇ ਹਨ। ਇਸ ਨਾਲ ਵਾਲ ਤੇ ਸਕੈਲਪ ਦੋਵੇਂ ਗੰਦੇ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਾਫ ਕਰਨ ਲਈ ਜ਼ਿਆਦਾ ਸ਼ੈਂਪੂ ਦੀ ਲੋੜ ਪੈਂਦੀ ਹੈ ਜਿਸ ਨਾਲ ਵਾਲਾਂ ਦੀ ਕੁਦਰਤੀ ਨਮੀ ਵੀ ਜਾ ਸਕਦੀ ਹੈ।

3. ਮੁਹਾਸਿਆਂ ਦੀ ਸਮੱਸਿਆ: ਸੌਣ ਵੇਲੇ ਤੇਲ ਸਿਰਹਾਣੇ ‘ਤੇ ਲੱਗ ਸਕਦਾ ਹੈ ਤੇ ਫਿਰ ਤੁਹਾਡੇ ਚਿਹਰੇ ‘ਤੇ ਆ ਸਕਦਾ ਹੈ। ਜਿਨ੍ਹਾਂ ਲੋਕਾਂ ਦੀ ਸਕਿੰਨ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਲਈ ਇਹ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਤੇਲ ਚਿਹਰੇ ਦੇ ਪੋਰਜ਼ ਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਮੁਹਾਸਿਆਂ ਤੇ ਬਲੈਕਹੈਡਸ ਦੀ ਸਮੱਸਿਆ ਹੋ ਸਕਦੀ ਹੈ।

4. ਵਾਲਾਂ ਦੇ ਝੜਨ ਦੀ ਸਮੱਸਿਆ: ਕੁਝ ਲੋਕ ਮੰਨਦੇ ਹਨ ਕਿ ਜ਼ਿਆਦਾ ਤੇਲ ਲਗਾਉਣ ਨਾਲ ਵਾਲ ਭਾਰੀ ਹੋ ਜਾਂਦੇ ਹਨ ਤੇ ਟੁੱਟਦੇ ਹਨ। ਜੇ ਤੁਸੀਂ ਰੋਜ਼ਾਨਾ ਤੇਲ ਲਗਾਉਂਦੇ ਹੋ ਅਤੇ ਉਸਨੂੰ ਚੰਗੀ ਤਰ੍ਹਾਂ ਧੋਅ ਨਹੀਂ ਪਾਉਂਦੇ ਤਾਂ ਇਹ ਵਾਲਾਂ ਦੇ ਝੜਨ ਦਾ ਕਾਰਨ ਬਣ ਸਕਦਾ ਹੈ।

ਕੀ ਹੈ ਸਹੀ ਤਰੀਕਾ?
ਮਾਹਿਰਾਂ ਦਾ ਮੰਨਣਾ ਹੈ ਕਿ ਵਾਲਾਂ ਨੂੰ ਤੇਲ ਲਗਾਉਣ ਨਾਲ ਫਾਇਦਾ ਹੁੰਦਾ ਹੈ ਪਰ ਉਸ ਦਾ ਰਾਤ ਭਰ ਲੱਗਾ ਰਹਿਣਾ ਜ਼ਰੂਰੀ ਨਹੀਂ ਹੈ। ਜੇ ਤੁਸੀਂ ਤੇਲ ਲਗਾਉਣਾ ਚਾਹੁੰਦੇ ਹੋ ਤਾਂ ਇਹ ਤਰੀਕਾ ਅਪਣਾ ਸਕਦੇ ਹੋ:

– ਰਾਤ ਨੂੰ ਲਗਾਓ, ਸਵੇਰੇ ਧੋਅ ਲਓ: ਹਫ਼ਤੇ ‘ਚ 1-2 ਵਾਰੀ ਰਾਤ ਨੂੰ ਤੇਲ ਲਗਾਓ। ਸਵੇਰੇ ਉੱਠ ਕੇ ਵਾਲਾਂ ਨੂੰ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋਅ ਲਓ।

– ਹਲਕੀ ਮਾਲਿਸ਼: ਤੇਲ ਲਗਾਉਂਦੇ ਸਮੇਂ ਹਲਕੇ ਹੱਥਾਂ ਨਾਲ 5-10 ਮਿੰਟ ਤਕ ਮਾਲਿਸ਼ ਕਰੋ। ਇਸ ਨਾਲ ਤੇਲ ਸਕੈਲਪ ‘ਚ ਚੰਗੀ ਤਰ੍ਹਾਂ ਸਮਾ ਜਾਵੇਗਾ ਤੇ ਬਲੱਡ ਸਰਕੂਲੇਸ਼ਨ ਵੀ ਬਿਹਤਰ ਹੋਵੇਗਾ।

– ਸਹੀ ਤੇਲ ਦੀ ਚੋਣ: ਨਾਰੀਅਲ ਤੇਲ, ਬਾਦਾਮ ਦਾ ਤੇਲ ਜਾਂ ਜੈਤੂਨ ਦਾ ਤੇਲ ਵਾਲਾਂ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਹਲਕੇ ਹੁੰਦੇ ਹਨ ਤੇ ਆਸਾਨੀ ਨਾਲ ਸਕੈਲਪ ‘ਚ ਸਮਾ ਜਾਂਦੇ ਹਨ।

ਜੇ ਤੁਹਾਡੀ ਸਕੈਲਪ ਆਇਲੀ ਹੈ ਜਾਂ ਤੁਹਾਨੂੰ ਡੈਂਡਰਫ ਦੀ ਸਮੱਸਿਆ ਹੈ ਤਾਂ ਰਾਤ ਭਰ ਤੇਲ ਲਗਾਉਣ ਤੋਂ ਬਚੋ। ਇਸ ਦੀ ਬਜਾਏ ਸ਼ੈਂਪੂ ਕਰਨ ਤੋਂ 1-2 ਘੰਟੇ ਪਹਿਲਾਂ ਤੇਲ ਲਗਾ ਕੇ ਵਾਲਾਂ ਨੂੰ ਧੋ ਲਓ। ਇਸ ਤਰ੍ਹਾਂ ਤੁਸੀਂ ਰਾਤ ਭਰ ਤੇਲ ਲਗਾਉਣ ਦੇ ਫਾਇ ਦਿਆਂ ਦਾ ਲਾਭ ਉਠਾ ਸਕਦੇ ਹੋ ਅਤੇ ਉਸ ਦੇ ਨੁਕਸਾਨ ਤੋਂ ਬਚ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments