Homeਦੇਸ਼ਦੋ ਮੁੱਖ ਮੰਤਰੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੇ IRS ਅਧਿਕਾਰੀ ਕਪਿਲ ਰਾਜ ਨੇ...

ਦੋ ਮੁੱਖ ਮੰਤਰੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੇ IRS ਅਧਿਕਾਰੀ ਕਪਿਲ ਰਾਜ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਦੋ ਮੁੱਖ ਮੰਤਰੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਆਈ.ਆਰ.ਐਸ. ਅਧਿਕਾਰੀ ਕਪਿਲ ਰਾਜ ਨੇ ਲਗਭਗ 16 ਸਾਲ ਦੀ ਸੇਵਾ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਵਿੱਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ, “ਭਾਰਤ ਦੇ ਰਾਸ਼ਟਰਪਤੀ 17 ਜੁਲਾਈ ਤੋਂ ਭਾਰਤੀ ਮਾਲੀਆ ਸੇਵਾ (ਕਸਟਮ ਅਤੇ ਅਸਿੱਧੇ ਟੈਕਸ) ਤੋਂ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰਦੇ ਹਨ।”

ਅਸਤੀਫ਼ੇ ਦੇ ਕਾਰਨ ਨਿੱਜੀ ਕਾਰਨ
45 ਸਾਲਾ ਅਧਿਕਾਰੀ 2009 ਬੈਚ ਦੇ ਆਈ.ਆਰ.ਐਸ. ਅਧਿਕਾਰੀ ਸਨ। ਈ.ਡੀ ਵਿੱਚ ਆਪਣੀ ਸੇਵਾ ਦੌਰਾਨ, ਉਹ ਹੇਮੰਤ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ। ਅਸਤੀਫ਼ਾ ਦੇਣ ਤੋਂ ਪਹਿਲਾਂ, ਉਹ ਦਿੱਲੀ ਵਿੱਚ ਜੀ.ਐਸ.ਟੀ. ਇੰਟੈਲੀਜੈਂਸ ਸ਼ਾਖਾ ਵਿੱਚ ਵਧੀਕ ਕਮਿਸ਼ਨਰ ਵਜੋਂ ਤਾਇਨਾਤ ਸਨ।

ਅਧਿਕਾਰੀ ਦੇ ਨਜ਼ਦੀਕੀ ਸੂਤਰਾਂ ਨੇ ਅਸਤੀਫ਼ੇ ਦੇ “ਨਿੱਜੀ ਕਾਰਨਾਂ” ਨੂੰ ਜ਼ਿੰਮੇਵਾਰ ਠਹਿਰਾਇਆ। ਸੇਵਾਮੁਕਤੀ ਦੀ ਉਮਰ 60 ਸਾਲ ਹੋਣ ਕਾਰਨ ਉਨ੍ਹਾਂ ਦੀ ਸੇਵਾ ਵਿੱਚ ਲਗਭਗ 15 ਸਾਲ ਹੋਰ ਬਾਕੀ ਸਨ।

ਰਾਜ ਨੇ ਲਗਭਗ ਅੱਠ ਸਾਲ ਤੱਕ ਈ.ਡੀ ਵਿੱਚ ਕੀਤਾ ਕੰਮ
ਰਾਜ ਨੇ ਈ.ਡੀ ਵਿੱਚ ਲਗਭਗ ਅੱਠ ਸਾਲ ਕੰਮ ਕੀਤਾ ਅਤੇ ਹਾਲ ਹੀ ਵਿੱਚ ਇਸ ਏਜੰਸੀ ਵਿੱਚ ਆਪਣਾ ਡੈਪੂਟੇਸ਼ਨ ਪੂਰਾ ਕੀਤਾ। ਉਨ੍ਹਾਂ ਨੇ ਪਿਛਲੇ ਸਾਲ ਜਨਵਰੀ ਵਿੱਚ ਰਾਂਚੀ ਵਿੱਚ ਇਕ ਕਥਿਤ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਦੀ ਅਗਵਾਈ ਕੀਤੀ ਸੀ।

ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਰਾਜਪਾਲ ਨੂੰ ਰਾਜ ਭਵਨ ਵਿੱਚ ਮਿਲੇ ਅਤੇ ਈ.ਡੀ ਦੁਆਰਾ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਤੁਰੰਤ ਬਾਅਦ, ਰਾਜ ਦੀ ਟੀਮ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਕੇਜਰੀਵਾਲ ਨੂੰ 21 ਮਾਰਚ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਕੁਝ ਮਹੀਨਿਆਂ ਬਾਅਦ ਮਾਰਚ 2024 ਵਿੱਚ, ਈ.ਡੀ ਦੁਆਰਾ ਉਨ੍ਹਾਂ ਦੇ ਸਰਕਾਰੀ ਬੰਗਲੇ ਦੀ ਤਲਾਸ਼ੀ ਲੈਣ ਤੋਂ ਬਾਅਦ ਉਹ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਕੇਜਰੀਵਾਲ ਦੇ ਫਲੈਗ ਸਟਾਫ ਰੋਡ ਸਥਿਤ ਨਿਵਾਸ ‘ਤੇ ਪਹੁੰਚੇ। ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਦੋਂ ਗ੍ਰਿਫ਼ਤਾਰੀ ਮੀਮੋ ਤਿਆਰ ਕੀਤਾ ਗਿਆ ਸੀ ਅਤੇ ‘ਆਪ’ ਸੁਪਰੀਮੋ ਨੂੰ ਸੌਂਪਿਆ ਗਿਆ ਸੀ ਤਾਂ ਰਾਜ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments