Homeਪੰਜਾਬਈਰਾਨ-ਇਜ਼ਰਾਈਲ ਯੁੱਧ ਨੇ ਭਾਰਤ ਦੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਕੀਤਾ ਪ੍ਰਭਾਵਿਤ

ਈਰਾਨ-ਇਜ਼ਰਾਈਲ ਯੁੱਧ ਨੇ ਭਾਰਤ ਦੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਕੀਤਾ ਪ੍ਰਭਾਵਿਤ

ਅੰਮ੍ਰਿਤਸਰ: ਈਰਾਨ-ਇਜ਼ਰਾਈਲ ਯੁੱਧ ਨੇ ਭਾਰਤ ਦੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਸਪਾਈਸਜੈੱਟ ਅਤੇ ਕਈ ਹੋਰ ਏਅਰਲਾਈਨਾਂ ਦੁਆਰਾ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ , ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਹ ਦੱਸਿਆ ਗਿਆ ਹੈ ਕਿ ਇੰਡੀਗੋ ਏਅਰਲਾਈਨਜ਼ ਦੀ ਅੰਮ੍ਰਿਤਸਰ-ਸ਼ਾਰਜਾਹ ਉਡਾਣ, ਏਅਰ ਇੰਡੀਆ ਐਕਸਪ੍ਰੈਸ ਦੀ ਅੰਮ੍ਰਿਤਸਰ-ਦੁਬਈ ਉਡਾਣ ਅਤੇ ਕਤਰ ਏਅਰਵੇਜ਼ ਦੀ ਦੋਹਾ-ਅੰਮ੍ਰਿਤਸਰ ਉਡਾਣ ਨੂੰ ਰੱਦ ਕਰ ਦਿੱਤਾ ਗਿਆ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਏਅਰ ਇੰਡੀਆ ਨੇ ਈਰਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਕਈ ਉਡਾਣਾਂ ਨੂੰ ਮੋੜਿਆ ਅਤੇ ਰੱਦ ਕਰ ਦਿੱਤਾ, ਜਿਸ ਵਿੱਚ ਦਿੱਲੀ ਤੋਂ ਨਿਊਯਾਰਕ, ਲੰਡਨ ਅਤੇ ਹੋਰ ਥਾਵਾਂ ਲਈ ਉਡਾਣਾਂ ਸ਼ਾਮਲ ਹਨ। ਇੰਡੀਗੋ ਏਅਰਲਾਈਨਜ਼ ਦੀ ਅੰਮ੍ਰਿਤਸਰ-ਸ਼ਾਰਜਾਹ ਉਡਾਣ 6ਈ-1427 ਨੂੰ ਸੂਰਤ ਵੱਲ ਮੋੜਿਆ ਗਿਆ ਸੀ ,ਜੋ ਅੰਮ੍ਰਿਤਸਰ ਵਿੱਚ ਸ਼ਾਮ 7:30 ਵਜੇ ਪਹੁੰਚੀ। ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਭੂਪੇਂਦਰ ਸਿੰਘ ਨੇ ਦੱਸਿਆ ਕਿ ਲੋਕਲ ਉਡਾਣਾ ‘ਤੇ ਇਸਦਾ ਕੋਈ ਅਸਰ ਨਹੀਂ ਪਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments