ਅਮਰੀਕਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨੇ ਅੱਜ ਸਵੇਰੇ ਤੋਂ ਅਗਲੇ ਕੁਝ ਦਿਨਾਂ ਤੱਕ ਹੋਰਮੁਜ਼ ਜਲਡਮਰੂ ਦੇ ਰਸਤੇ ਤੇਲ ਦੇ 20 ਜਹਾਜ਼ਾਂ ਨੂੰ ਲੰਘਣ ਦੇਣ ਦੀ ਆਗਿਆ ਦੇਣ ‘ਤੇ ਸਹਿਮਤੀ ਜਤਾਈ ਹੈ । ਟਰੰਪ ਨੇ ਬੀਤੀ ਰਾਤ ‘ਏਅਰ ਫੋਰਸ ਵਨ ‘ਤੇ ਕਿਹਾ ,” ਮੈਂ ਸਿਰਫ਼ ਇਹੀ ਕਹਾਂਗਾ ਕਿ ਗੱਲਬਾਤ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ, ਪਰ ਜਦੋਂ ਈਰਾਨ ਦੀ ਗੱਲ ਆਉਂਦੀ ਹੈ, ਤਾਂ ਕੋਈ ਵੀ ਕਦੇ ਵੀ ਪੂਰਾ ਭਰੋਸਾ ਨਹੀਂ ਰੱਖ ਸਕਦਾ। ਅਸੀਂ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਫਿਰ ਹਾਲਾਤ ਅਜਿਹਾ ਮੋੜ ਲੈਂਦੇ ਹਨ ਕਿ ਸਾਨੂੰ ਤਾਕਤ ਨਾਲ ਜਵਾਬ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ।”
ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਈਰਾਨ ਨੇ ਅਮਰੀਕਾ ਦੁਆਰਾ ਪ੍ਰਸਤਾਵਿਤ 15-ਨੁਕਾਤੀ ਜੰਗਬੰਦੀ ਯੋਜਨਾ ਦਾ ਜਵਾਬ ਦਿੱਤਾ ਹੈ, ਤਾਂ ਉਨ੍ਹਾਂ ਨੇ ਕਿਹਾ , “ਹਾਂ, ਜਵਾਬ ਮਿਲਿਆ ਹੈ। ਉਹ ਜ਼ਿਆਦਾਤਰ ਬਿੰਦੂਆਂ ‘ਤੇ ਸਹਿਮਤ ਹੋ ਗਏ ਹਨ। ਆਖ਼ਰਕਾਰ, ਉਹ ਕਿਉਂ ਨਹੀਂ ਕਰਨਗੇ?” ਟਰੰਪ ਨੇ ਅੱਗੇ ਕਿਹਾ, “ਉਹ ਸਾਡੀ ਯੋਜਨਾ ਨਾਲ ਸਹਿਮਤ ਹਨ।” ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਈਰਾਨ ਦੇ ਨਵੇਂ ਸੁਪਰੀਮ ਲੀਡਰ, ਅਯਾਤੁੱਲਾ ਮੁਜਤਬਾ ਖਮੇਨੀ, “ਸ਼ਾਇਦ ਜ਼ਿੰਦਾ ਹਨ, ਪਰ ਇਹ ਸਪੱਸ਼ਟ ਹੈ ਕਿ ਉਹ ਗੰਭੀਰ ਹਾਲਤ ਵਿੱਚ ਹਨ। ਉਹ ਗੰਭੀਰ ਜ਼ਖਮੀ ਹਨ।”











