Sports News : ਆਈ.ਪੀ.ਐਲ. 2026 ਦਾ ਤੀਜਾ ਮੈਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅੱਜ, 30 ਮਾਰਚ ਨੂੰ ਗੁਹਾਟੀ ਵਿੱਚ ਖੇਡਿਆ ਜਾਵੇਗਾ। ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਰਾਜਸਥਾਨ ਰਾਇਲਜ਼ (ਆਰਆਰ) ਦੀ ਕਮਾਨ ਕਪਤਾਨ ਰਿਆਨ ਪਰਾਗ ਦੇ ਹੱਥਾਂ ਵਿੱਚ ਹੈ, ਜਦੋਂ ਕਿ ਰੁਤੁਰਾਜ ਗਾਇਕਵਾੜ ਦੇ ਮੋਢਿਆਂ ‘ਤੇ ਸੀਐਸਕੇ ਦੀ ਦੀ ਜ਼ਿੰਮੇਵਾਰੀ ਹੈ। ਅਜਿਹੀ ਸਥਿਤੀ ਵਿੱਚ, ਰਾਜਸਥਾਨ ਅਤੇ ਚੇਨਈ ਵਿਚਕਾਰ ਹੋਣ ਵਾਲੇ ਦਿਲਚਸਪ ਮੈਚ ਤੋਂ ਪਹਿਲਾਂ, ਇੱਥੇ ਅਸੀਂ ਪਿੱਚ ਰਿਪੋਰਟ, ਹੈੱਡ ਟੂ ਹੈੱਡ ਅੰਕੜੇ, ਮੌਸਮ ਦੀ ਸਥਿਤੀ, ਸੰਭਾਵਿਤ ਪਲੇਇੰਗ 11।
ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਆਈ.ਪੀ.ਐਲ. ਦਾ ਤੀਜਾ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਰਾਜਸਥਾਨ ਦੇ ਦੂਜੇ ਘਰੇਲੂ ਮੈਦਾਨ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਦੋਵਾਂ ਟੀਮਾਂ ਦੇ ਵਿਚਕਾਰ ਦਿਲਚਸਪ ਮੈਚ ਅੱਜ ਸ਼ਾਮ 7:30 ਵਜੇ ਖੇਡਿਆ ਜਾਵੇਗਾ, ਜਦਕਿ ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 7:00 ਵਜੇ ਹੋਵੇਗਾ।
ਹੈੱਡ-ਟੂ-ਹੈੱਡ ਰਿਕਾਰਡ
ਕੁੱਲ ਮੈਚ: 31
CSK ਜਿੱਤਿਆ: 16
RR ਜਿੱਤਿਆ: 15
ਹੈੱਡ-ਟੂ-ਹੈੱਡ ਰਿਕਾਰਡ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਦੋਵਾਂ ਟੀਮਾਂ ਵਿਚਕਾਰ ਮੁਕਾਬਲਾ ਹਮੇਸ਼ਾ ਸਖ਼ਤ ਹੁੰਦਾ ਹੈ, ਅਤੇ ਇਸ ਵਾਰ ਵੀ ਕਰੀਬੀ ਮੈਚ ਦੇਖਣ ਨੂੰ ਮਿਲ ਸਕਦਾ ਹੈ।
ਪਿਚ ਰਿਪੋਰਟ
ਗੁਹਾਟੀ ਦੀ ਪਿੱਚ ‘ਤੇ ਇਸ ਮੈਚ ਦੇ ਲਈ ਇੱਕ ਨਵੀਂ ਪਿੱਚ ਇਸਤੇਮਾਲ ਕੀਤੀ ਜਾਵੇਗੀ। ਮੈਚ ਤੋਂ ਇੱਕ ਦਿਨ ਪਹਿਲਾਂ ਮੀਂਹ ਪੈਂਣ ਕਾਰਨ, ਪਿੱਚ ਨੂੰ ਕਵਰ ਕਰਕੇ ਰੱਖਿਆ ਗਿਆ ਸੀ। ਪਿੱਚ ਦੇ ਸ਼ੁਰੂ ਵਿੱਚ ਨਮੀ ਰਹਿਣ ਦੀ ਉਮੀਦ ਹੈ, ਜੋ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰ ਸਕਦੀ ਹੈ। ਹਾਲਾਂਕਿ, ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਬੱਲੇਬਾਜ਼ੀ ਆਸਾਨ ਹੋ ਜਾਵੇਗੀ, ਅਤੇ ਦੂਜੀ ਪਾਰੀ ਵਿੱਚ ਦੌੜਾਂ ਬਣਾਉਣਾ ਆਸਾਨ ਹੋ ਸਕਦਾ ਹੈ।
ਮੌਸਮ ਰਿਪੋਰਟ
ਗੁਹਾਟੀ ਵਿੱਚ ਮੈਚ ਵਾਲੇ ਦਿਨ ਮੌਸਮ ਜ਼ਿਆਦਾਤਰ ਬੱਦਲਵਾਈ ਰਹਿਣ ਦੀ ਉਮੀਦ ਹੈ। ਦਿਨ ਵੇਲੇ ਹਲਕੇ ਮੀਂਹ ਦੀ ਸੰਭਵ ਹੈ, ਪਰ ਸ਼ਾਮ ਦੇ ਸਮੇਂ ਮੀਂਹ ਦੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ। ਮੈਚ ਦੌਰਾਨ ਤਾਪਮਾਨ ਲਗਭਗ 19 ਤੋਂ 27 ਡਿਗਰੀ ਸੈਲਸੀਅਸ ਰਹੇਗਾ। ਮੈਚ ਦੌਰਾਨ ਮੀਂਹ ਦੀ ਸੰਭਾਵਨਾ 20 ਪ੍ਰਤੀਸ਼ਤ ਹੈ, ਇਸ ਲਈ ਪੂਰਾ ਮੈਚ ਹੋਣ ਦੀ ਉਮੀਦ ਹੈ।
ਪਲੇਇੰਗ 11
ਆਰ.ਆਰ: ਯਸ਼ਸਵੀ ਜੈਸਵਾਲ, ਵੈਭਵ ਸੂਰਿਆਵੰਸ਼ੀ, ਰਿਆਨ ਪਰਾਗ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਰਵਿੰਦਰ ਜਡੇਜਾ, ਡੋਨੋਵਨ ਫਰੇਰਾ, ਜੋਫਰਾ ਆਰਚਰ, ਰਵੀ ਬਿਸ਼ਨੋਈ, ਤੁਸ਼ਾਰ ਦੇਸ਼ਪਾਂਡੇ, ਸੰਦੀਪ ਸ਼ਰਮਾ; ਇਮਪੈਕਟ ਪਲੇਅਰ: ਨੰਦਰੇ ਬਰਗਰ/ਐਡਮ ਮਿਲਨੇ।
CSK: ਰੁਤੁਰਾਜ ਗਾਇਕਵਾੜ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਆਯੂਸ਼ ਮਹਾਤਰੇ, ਮੈਟ ਸ਼ਾਰਟ, ਸ਼ਿਵਮ ਦੁਬੇ, ਕਾਰਤਿਕ ਸ਼ਰਮਾ, ਪ੍ਰਸ਼ਾਂਤ ਵੀਰ, ਜੈਮੀ ਓਵਰਟਨ, ਨੂਰ ਅਹਿਮਦ, ਮੈਟ ਹੈਨਰੀ, ਖਲੀਲ ਅਹਿਮਦ; ਇਮਪੈਕਟ ਪਲੇਅਰ: ਅੰਸ਼ੁਲ ਕੰਬੋਜ/ਗੁਰਜਪਨੀਤ ਸਿੰਘ ।











