Homeਪੰਜਾਬਹਨੀ ਸਿੰਘ ਦੇ ਭਤੀਜੇ ਦੀ ਮੌਤ ਦੀ ਜਾਣਕਾਰੀ ਆਈਫੋਨ ਨੇ ਦਿੱਤੀ, ਕਰੈਸ਼...

ਹਨੀ ਸਿੰਘ ਦੇ ਭਤੀਜੇ ਦੀ ਮੌਤ ਦੀ ਜਾਣਕਾਰੀ ਆਈਫੋਨ ਨੇ ਦਿੱਤੀ, ਕਰੈਸ਼ ਡਿਟੈਕਸ਼ਨ ਫੀਚਰ ਨੇ ਭੇਜਿਆ ਅਲਰਟ

ਜਲੰਧਰ: ਪੰਜਾਬੀ ਗਾਇਕ ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦਿਵਿਤ ਓਲਾਕ ਦੇ ਪੁੱਤਰ ਦਿਵਿਤ ਓਲਾਕ ਦੀ ਜਲੰਧਰ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਹਾਦਸੇ ਦੀ ਜਾਣਕਾਰੀ ਸਭ ਤੋਂ ਪਹਿਲਾਂ ਉਸਦੇ ਆਈਫੋਨ ਰਾਹੀਂ ਪਰਿਵਾਰ ਤੱਕ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਦਿਵਿਤ ਦੇ ਮੋਬਾਈਲ ਵਿੱਚ ਐਪਲ ਦਾ ਕਰੈਸ਼ ਡਿਟੈਕਸ਼ਨ ਫੀਚਰ ਚਾਲੂ ਸੀ, ਜਿਸ ਕਾਰਨ ਹਾਦਸੇ ਤੋਂ ਬਾਅਦ ਉਸਦੇ ਪਰਿਵਾਰ ਨੂੰ ਐਮਰਜੈਂਸੀ ਅਲਰਟ ਮਿਲਿਆ।

ਜਾਣਕਾਰੀ ਮੁਤਾਬਕ, ਦਿਵਿਤ ਦੀ ਮਾਂ ਨੂੰ ਉਸਦੇ ਮੋਬਾਈਲ ’ਤੇ ਹਾਦਸੇ ਸਬੰਧੀ ਅਲਰਟ ਪ੍ਰਾਪਤ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਐਮਰਜੈਂਸੀ ਮਦਦ ਲਈ ਕਾਲ ਕੀਤੀ। ਆਈਫੋਨ ਦਾ ਕਰੈਸ਼ ਡਿਟੈਕਸ਼ਨ ਫੀਚਰ ਗੰਭੀਰ ਵਾਹਨ ਹਾਦਸੇ ਦੀ ਪਛਾਣ ਕਰਨ ਲਈ ਤਿਆਰ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਇਹ ਫੀਚਰ ਵਰਤੋਂਕਾਰ ਨੂੰ ਅਲਰਟ ਕਰਦਾ ਹੈ ਅਤੇ ਜਵਾਬ ਨਾ ਮਿਲਣ ’ਤੇ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ।

ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਅਤੇ ਜਾਣਕਾਰਾਂ ਵਿੱਚ ਸੋਗ ਦਾ ਮਾਹੌਲ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਦਿਵਿਤ ਓਲਾਕ ਦਾ ਅੰਤਿਮ ਸੰਸਕਾਰ ਕੱਲ੍ਹ ਕੀਤਾ ਜਾਵੇਗਾ। ਹਾਲਾਂਕਿ, ਹਾਦਸੇ ਦੇ ਸਹੀ ਕਾਰਨਾਂ ਅਤੇ ਹੋਰ ਹਾਲਾਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments