Homeਰਾਜਸਥਾਨਜ਼ਿਲ੍ਹਾ ਕਲੈਕਟਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹਦਾਇਤਾਂ ਜਾਰੀ

ਜ਼ਿਲ੍ਹਾ ਕਲੈਕਟਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹਦਾਇਤਾਂ ਜਾਰੀ

ਸ੍ਰੀਗੰਗਾਨਗਰ, 6 ਨਵੰਬਰ: ਦੀਵਾਲੀ ਦੇ ਤਿਉਹਾਰ ਮੌਕੇ ਕਾਨੂੰਨ ਵਿਵਸਥਾ ਅਤੇ ਜਨਤਕ ਸ਼ਾਂਤੀ ਬਣਾਈ ਰੱਖਣ ਦੇ ਨਾਲ-ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਡਾ. ਅਮਿਤ ਯਾਦਵ ਅਨੁਸਾਰ ਦੀਵਾਲੀ ਦੇ ਤਿਉਹਾਰ ਮੌਕੇ ਕੋਈ ਵੀ ਦੁਕਾਨਦਾਰ ਬਿਨਾਂ ਲਾਇਸੈਂਸ ਤੋਂ ਪਟਾਕਿਆਂ ਦੀ ਵਿਕਰੀ ਨਹੀਂ ਕਰੇਗਾ। ਵਿਕਰੀ ਵਾਲੀ ਥਾਂ ‘ਤੇ ਮਿੱਟੀ ਦੀਆਂ ਚਾਰ ਬਾਲਟੀਆਂ, ਪਾਣੀ ਦਾ ਡਰੰਮ ਅਤੇ ਕੰਬਲ ਦਾ ਪ੍ਰਬੰਧ ਯਕੀਨੀ ਬਣਾਉਣਾ ਹੋਵੇਗਾ। ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਵਿੱਚ ਫਾਇਰ ਬ੍ਰਿਗੇਡ, ਪੀ.ਐੱਮ.ਓ., ਐਂਬੂਲੈਂਸ ਅਤੇ ਸਿਟੀ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ।

ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਉਪ ਮੰਡਲ ਮੈਜਿਸਟ੍ਰੇਟ ਗੰਗਾਨਗਰ, ਉਪ ਪੁਲਿਸ ਕਪਤਾਨ ਸ਼ਹਿਰ ਅਤੇ ਨਗਰ ਪ੍ਰੀਸ਼ਦ ਸ੍ਰੀਗੰਗਾਨਗਰ ਦੇ ਫਾਇਰ ਅਫ਼ਸਰ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਾ ਹੈੱਡਕੁਆਰਟਰ ਤੋਂ ਇਲਾਵਾ ਸਾਰੇ ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਆਪਣੇ-ਆਪਣੇ ਖੇਤਰਾਂ ਵਿੱਚ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ।

ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਦੁਕਾਨਦਾਰਾਂ ਨੂੰ ਗ੍ਰੀਨ ਪਟਾਕਿਆਂ ਦੀ ਖਰੀਦ-ਵਿਕਰੀ ਲਈ ਆਤਿਸ਼ਬਾਜ਼ੀ ਦਾ ਆਰਜ਼ੀ ਲਾਇਸੈਂਸ ਜਾਰੀ ਕਰਦੇ ਸਮੇਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਪਟਾਕਿਆਂ ਸਬੰਧੀ ਲਗਾਈਆਂ ਗਈਆਂ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

ਧਮਾਕੇਦਾਰ, ਜੈੱਟ, ਰਾਕੇਟ ਅਤੇ ਹਵਾਈ ਜਹਾਜ਼ ਵਾਲੇ ਪਟਾਕਿਆਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ ਅਤੇ ਪਟਾਕੇ ਦੁਕਾਨ ਦੇ ਅੰਦਰ ਹੀ ਰੱਖੇ ਜਾਣਗੇ। ਸਟਾਕ ਰਜਿਸਟਰ ਵਿੱਚ ਸਾਰੇ ਪਟਾਕਿਆਂ ਦਾ ਵੇਰਵਾ ਵੱਖ-ਵੱਖ ਆਈਟਮਾਂ ਅਨੁਸਾਰ ਦਰਜ ਰੱਖਣ ਦੀ ਸ਼ਰਤ ‘ਤੇ ਹੀ ਲਾਇਸੈਂਸ ਮਾਨਤਾ ਪ੍ਰਾਪਤ ਹੋਵੇਗਾ।

ਵਿਸਫੋਟਕ ਐਕਟ ਦੇ ਸਾਰੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਜਨਤਕ ਤੌਰ ‘ਤੇ ਕੋਈ ਪਰੇਸ਼ਾਨੀ ਜਾਂ ਅਮਨ-ਸ਼ਾਂਤੀ ਵਿੱਚ ਵਿਘਨ ਪੈਣਾ ਚਾਹੀਦਾ ਹੈ।

ਦੁਕਾਨਦਾਰਾਂ ਨੂੰ ਅਲਾਟ ਕੀਤਾ ਗਿਆ ਲਾਇਸੈਂਸ ਨੰਬਰ ਪੋਸਟਰ ‘ਤੇ ਛਾਪ ਕੇ ਦੁਕਾਨ ਦੇ ਬਾਹਰ ਵੱਡੇ-ਵੱਡੇ ਅੱਖਰਾਂ ਵਿੱਚ ਲਗਾਉਣਾ ਹੋਵੇਗਾ। ਇਸ ਤੋਂ ਇਲਾਵਾ ਬਿਨੈਕਾਰ ਨੂੰ ਦੁਕਾਨ ਦੇ ਅੰਦਰ ਅਤੇ ਬਾਹਰ ਸਿਗਰਟਨੋਸ਼ੀ ਦੀ ਮਨਾਹੀ ਸਬੰਧੀ ਸੂਚਨਾ ਵਾਲੇ ਬੋਰਡ ਵੀ ਲਗਾਉਣੇ ਲਾਜ਼ਮੀ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments