Home ਸੰਸਾਰ IndiGo ਨੇ ਨਵਜਾਤ ਬੱਚਿਆਂ ਦਾ ਵਧਾਇਆ ਕਿਰਾਇਆ…

IndiGo ਨੇ ਨਵਜਾਤ ਬੱਚਿਆਂ ਦਾ ਵਧਾਇਆ ਕਿਰਾਇਆ…

0

ਅਹਿਮਦਾਬਾਦ: ਹਵਾਈ ਯਾਤਰਾ ਕਰਨ ਵਾਲੇ IndiGo ਦੇ ਯਾਤਰੀਆਂ ਲਈ ਖਰਚੇ ਨਾਲ ਜੁੜੀ ਅਹਿਮ ਖ਼ਬਰ ਹੈ। ਏਅਰਲਾਈਨ ਨੇ ਘਰੇਲੂ ਉਡਾਣਾਂ ਵਿੱਚ ਕੁਝ ਸੇਵਾਵਾਂ ਦੇ ਚਾਰਜ ਵਧਾ ਦਿੱਤੇ ਹਨ। ਇਸ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਿਆ ਜਾਣ ਵਾਲਾ ਕਿਰਾਇਆ ਵੀ ਸ਼ਾਮਲ ਹੈ।

ਨਵੇਂ ਰੇਟਾਂ ਮੁਤਾਬਕ ਹੁਣ ਗੋਦ ਵਿੱਚ ਬੱਚੇ ਨਾਲ ਯਾਤਰਾ ਕਰਨ ਵਾਲੇ ਮਾਪਿਆਂ ਨੂੰ ਪਹਿਲਾਂ ਦੇ ਮੁਕਾਬਲੇ 1,000 ਰੁਪਏ ਵੱਧ ਦੇਣੇ ਪੈਣਗੇ। ਸ਼ਿਸ਼ੂ ਕਿਰਾਇਆ 2,000 ਰੁਪਏ ਤੋਂ ਵਧ ਕੇ 3,000 ਰੁਪਏ ਕਰ ਦਿੱਤਾ ਗਿਆ ਹੈ। ਹਾਲਾਂਕਿ 2 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਵੱਖਰੀ ਸੀਟ ਨਹੀਂ ਦਿੱਤੀ ਜਾਂਦੀ, ਪਰ ਟਿਕਟ ਬੁੱਕ ਕਰਦੇ ਸਮੇਂ ਬੱਚੇ ਦੀ ਜਾਣਕਾਰੀ ਦੇਣਾ ਲਾਜ਼ਮੀ ਰਹਿੰਦਾ ਹੈ।

ਕੰਪਨੀ ਦੀ ਕਮਾਈ ਵਿੱਚ ਹੋ ਸਕਦਾ ਹੈ ਵਾਧਾ

ਦਿੱਤੀ ਗਈ ਜਾਣਕਾਰੀ ਮੁਤਾਬਕ ਦੇਸ਼ ਵਿੱਚ ਹਰ ਸਾਲ 10 ਲੱਖ ਤੋਂ ਵੱਧ ਸ਼ਿਸ਼ੂ ਆਪਣੇ ਮਾਪਿਆਂ ਨਾਲ ਹਵਾਈ ਯਾਤਰਾ ਕਰਦੇ ਹਨ। IndiGo ਵੱਲੋਂ ਹਰ ਰੋਜ਼ ਲਗਭਗ 1,850 ਘਰੇਲੂ ਉਡਾਣਾਂ ਚਲਾਈਆਂ ਜਾਂਦੀਆਂ ਹਨ। ਸ਼ਿਸ਼ੂ ਕਿਰਾਏ ਵਿੱਚ ਕੀਤੇ ਵਾਧੇ ਨਾਲ ਏਅਰਲਾਈਨ ਨੂੰ ਸਾਲਾਨਾ ਕਰੀਬ 90 ਕਰੋੜ ਰੁਪਏ ਵਾਧੂ ਆਮਦਨ ਹੋਣ ਦਾ ਅੰਦਾਜ਼ਾ ਹੈ।

Excess Baggage ਦਾ ਵੀ ਵਧਿਆ ਚਾਰਜ 

ਯਾਤਰੀਆਂ ਲਈ ਸਿਰਫ਼ ਸ਼ਿਸ਼ੂ ਕਿਰਾਇਆ ਹੀ ਮਹਿੰਗਾ ਨਹੀਂ ਹੋਇਆ। ਨਿਰਧਾਰਤ ਸੀਮਾ ਤੋਂ ਵੱਧ ਸਮਾਨ ਲੈ ਕੇ ਜਾਣ ਵਾਲੇ ਯਾਤਰੀਆਂ ਲਈ Excess Baggage ਦੇ ਚਾਰਜ ਵਿੱਚ ਵੀ ਵਾਧਾ ਕੀਤਾ ਗਿਆ ਹੈ।

ਘਰੇਲੂ ਉਡਾਣਾਂ ਵਿੱਚ ਵਾਧੂ ਸਮਾਨ ਦੀ ਫੀਸ ਹੁਣ 700 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 800 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ। ਉਦਾਹਰਨ ਵਜੋਂ, ਜੇ ਕੋਈ ਯਾਤਰੀ ਨਿਰਧਾਰਤ ਸੀਮਾ ਤੋਂ 5 ਕਿਲੋ ਵੱਧ ਸਮਾਨ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਪਹਿਲਾਂ ਦੇ ਮੁਕਾਬਲੇ 500 ਰੁਪਏ ਵੱਧ ਅਦਾ ਕਰਨੇ ਪੈਣਗੇ।

ਹੋਰ ਸੇਵਾਵਾਂ ਦੇ ਨਵੇਂ ਚਾਰਜ

ਏਅਰਲਾਈਨ ਵੱਲੋਂ ਕੁਝ ਹੋਰ ਸੇਵਾਵਾਂ ਦੀਆਂ ਫੀਸਾਂ ਵਿੱਚ ਵੀ ਸੋਧ ਕੀਤੀ ਗਈ ਹੈ।

ਸੇਵਾ ਪੁਰਾਣਾ ਕਿਰਾਇਆ ਨਵਾਂ ਕਿਰਾਇਆ ਵਾਧਾ
ਇਕੱਲੇ ਯਾਤਰਾ ਕਰਨ ਵਾਲਾ ਬੱਚਾ ₹5,000 ₹5,999 ₹999
ਪ੍ਰਾਇਰਟੀ ਚੈੱਕ-ਇਨ ਅਤੇ ਬੋਰਡਿੰਗ ₹450 ₹650 ₹200
Travel Certificate ₹200 ₹300 ₹100

ਇਸ ਤਰ੍ਹਾਂ ਘਰੇਲੂ ਉਡਾਣਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਟਿਕਟ ਤੋਂ ਇਲਾਵਾ ਕੁਝ ਵਾਧੂ ਸੇਵਾਵਾਂ ਲਈ ਵੀ ਪਹਿਲਾਂ ਨਾਲੋਂ ਜ਼ਿਆਦਾ ਭੁਗਤਾਨ ਕਰਨਾ ਪਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version