Home ਹਰਿਆਣਾ ਪੁਰਸ਼ਾਂ ਦੇ 80 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਮੁਕਾਬਲੇ ‘ਚ ਭਾਰਤ ਦੇ...

ਪੁਰਸ਼ਾਂ ਦੇ 80 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਮੁਕਾਬਲੇ ‘ਚ ਭਾਰਤ ਦੇ ਅੰਕੁਸ਼ ਪਾਂਗਲ ਨੇ ਫਾਈਨਲ ‘ਚ ਕੀਤਾ ਪ੍ਰਵੇਸ਼

0

ਸਪੋਰਟਸ ਡੈਸਕ: ਰਾਸ਼ਟਰ ਮੰਡਲ ਖੇਡਾਂ 2026 ਵਿੱਚ ਭਾਰਤ ਦੇ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੁਰਸ਼ਾਂ ਦੇ 80 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਦੇ ਅੰਕੁਸ਼ ਪਾਂਗਲ (Ankush Panghal) ਨੇ ਕੈਨੇਡਾ ਦੇ ਮਜ਼ਬੂਤ ਮੁੱਕੇਬਾਜ਼ ਜੋਸ਼ੂਆ ਓਫੋਰੀ (Joshua Ofori) ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤ ਲਈ ਇੱਕ ਹੋਰ ਸੋਨ ਜਾਂ ਚਾਂਦੀ ਦਾ ਤਗਮਾ ਪੱਕਾ ਹੋ ਗਿਆ ਹੈ।

ਸੈਮੀਫਾਈਨਲ ਮੁਕਾਬਲੇ ਵਿੱਚ ਅੰਕੁਸ਼ ਪਾਂਗਲ ਨੇ ਸ਼ੁਰੂ ਤੋਂ ਹੀ ਕੈਨੇਡਾ ਦੇ ਮੁੱਕੇਬਾਜ਼ ‘ਤੇ ਆਪਣਾ ਦਬਦਬਾ ਬਣਾਈ ਰੱਖਿਆ। ਹਾਲਾਂਕਿ ਕੈਨੇਡਾ ਦੇ ਮੁੱਕੇਬਾਜ਼ ਨੇ ਆਪਣੇ ਪਿਛਲੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਕਆਊਟ ਰਾਹੀਂ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ, ਪਰ ਅੰਕੁਸ਼ ਨੇ ਆਪਣੇ ਸ਼ਾਨਦਾਰ ਡਿਫੈਂਸ ਅਤੇ ਸਟੀਕ ਪੰਚਾਂ ਦੇ ਸਾਹਮਣੇ ਉਨ੍ਹਾਂ ਨੂੰ ਟਿਕਣ ਦਾ ਮੌਕਾ ਨਹੀਂ ਦਿੱਤਾ ਅਤੇ ਮੁਕਾਬਲਾ ਆਪਣੇ ਨਾਮ ਕਰ ਲਿਆ।

NO COMMENTS

LEAVE A REPLY

Please enter your comment!
Please enter your name here

Exit mobile version