Home Canada ਕੈਨੇਡਾ ‘ਚ ਭਾਰਤੀ ਨੌਜਵਾਨ ਦੀ ਰਿੱਛ ਦੇ ਹਮਲੇ ਕਾਰਨ ਹੋਈ ਮੌਤ

ਕੈਨੇਡਾ ‘ਚ ਭਾਰਤੀ ਨੌਜਵਾਨ ਦੀ ਰਿੱਛ ਦੇ ਹਮਲੇ ਕਾਰਨ ਹੋਈ ਮੌਤ

0

ਕੈਨੇਡਾ: ਕੈਨੇਡਾ ਤੋਂ ਇੱਕ ਦੁੱਖਭਰੀ ਖ਼ਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਸਸਕੈਚਵਨ ਦੇ ਉਤਰੀ ਖੇਤਰ ਦੇ ਜੰਗਲੀ ਖੇਤਰ ਵਿੱਚ ਕੰਮ ਕਰਦੇ ਵੇਲੇ ਇਕ ਭਾਰਤੀ ਨੌਜਵਾਨ ਦੀ ਰਿੱਛ ਦੇ ਹਮਲੇ ਕਾਰਨ ਮੌਤ ਹੋ ਗਈ ਹੈ ।

ਕੈਨੇਡਾ ਦੇ ਸਸਕਾਚਵਨ ਸੂਬੇ ਦੇ ਉਤਰੀ ਖੇਤਰ ਦੇ ਜੰਗਲੀ ਇਲਾਕੇ ’ਚ ਇਕ ਕਾਲੇ ਰਿੱਛ ਨੇ ਇੱਕ ਭਾਰਤੀ ਨੌਜਵਾਨ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀ ਦੁਖਦਾਈ ਮੌਤ ਦੀ ਸੂਚਨਾ ਮਿਲੀ ਹੈ । ਇਹ ਘਟਨਾ ਯੂਰੇਨੀਅਮ ਖੋਜ ਸਥਾਨ ’ਤੇ ਵਾਪਰੀ ਦੱਸੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਨੌਜਵਾਨ ਉਕਤ ਖੋਜ ਸਥਾਨ ’ਤੇ ਕੰਮ ਕਰ ਰਿਹਾ ਸੀ, ਜਦੋਂ ਅਚਾਨਕ ਇਕ ਕਾਲੇ ਰਿੱਛ ਨੇ ਉਸ ’ਤੇ ਹਮਲਾ ਕਰ ਦਿੱਤਾ । ਘਟਨਾ ਮਗਰੋਂ ਤੁਰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ ਪਰ ਨੌਜਵਾਨ ਦੀ ਜਾਨ ਨਹੀਂ ਬਚ ਸਕੀ । ਸਸਕਾਚਵਨ ਦੇ ਦੂਰ- ਦੁਰਾਡੇ ਜੰਗਲੀ ਇਲਾਕੇ ਵਿਚ ਜੰਗਲੀ ਜੀਵਾਂ ਦੀ ਮੌਜੂਦਗੀ ਆਮ ਗੱਲ ਮੰਨੀ ਜਾਂਦੀ ਹੈ ।

ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ । ਇਸ ਦੁਖਦਾਈ ਘਟਨਾ ਮਗਰੋਂ ਸਥਾਨਕ ਭਾਈਚਾਰੇ ਤੇ ਸਾਥੀ ਕਰਮਚਾਰੀਆਂ ਵਿਚ ਸੋਗ ਦਾ ਮਾਹੌਲ ਹੈ। ਕਈ ਲੋਕਾਂ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ।

NO COMMENTS

LEAVE A REPLY

Please enter your comment!
Please enter your name here

Exit mobile version