Homeਖੇਡਾਂਏਸ਼ੀਆਈ ਖੇਡਾਂ ਦੇ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਏਸ਼ੀਆਈ ਖੇਡਾਂ ਦੇ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

Sports News : ਤਜਰਬੇਕਾਰ ਮਿਡਫੀਲਡਰ ਸਲੀਮਾ ਟੇਟੇ 19 ਸਤੰਬਰ ਤੋਂ 4 ਅਕਤੂਬਰ ਤੱਕ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਦੌਰਾਨ ਭਾਰਤ ਦੀ 20 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਮਾਨ ਸੰਭਾਲੇਗੀ। ਸਲੀਮਾ ਦੀ ਕਪਤਾਨੀ ਵਿੱਚ ਹੀ ਭਾਰਤ ਪਿਛਲੇ ਮਹੀਨੇ ਨਿਊਜ਼ੀਲੈਂਡ ਵਿੱਚ FIH ਨੇਸ਼ਨਜ਼ ਕੱਪ ਵਿੱਚ ਅਜੇਤੂ ਰਹਿ ਕੇ ਖਿਤਾਬ ਜਿੱਤਣ ਦੇ ਨਾਲ ਪ੍ਰੋ ਲੀਗ ਵਿੱਚ ਵਾਪਸੀ ਕੀਤੀ ਸੀ।

ਭਾਰਤ ਦੇ ਮੁੱਖ ਕੋਚ ਸੋਰਡ ਮਾਰਿਜਨੇ ਨੇ ਕਿਹਾ, “ਸਾਡੇ ਕੋਲ ਅਜਿਹੀ ਟੀਮ ਵਿੱਚ ਜੂਨੀਅਰ, ਤਜਰਬੇਕਾਰ ਖਿਡਾਰੀਆਂ ਅਤੇ ਸੀਨੀਅਰ ਖਿਡਾਰੀਆਂ ਦਾ ਵਧੀਆ ਮਿਸ਼ਰਣ ਹੈ ਜੋ ਲਗਾਤਾਰ ਇੱਕ ਦੂਜੇ ਦੇ ਵਧੀਆ ਪ੍ਰਦਰਸ਼ਨ ਦੇ ਲਈ ਕੋਸ਼ਿਸ਼ ਕਰਦੇ ਹਨ।” ਪਦਮ ਸ਼੍ਰੀ ਨਾਲ ਸਨਮਾਨਿਤ ਸਵਿਤਾ ਅਤੇ ਬਿਛੂ ਦੇਵੀ ਖਾਰੀਬਮ ਟੀਮ ਵਿੱਚ ਦੋ ਗੋਲਕੀਪਰ ਹੋਣਗੀਆਂ। ਉੱਥੇ ਹੀ ਡਿਫੈਂਸ ਵਿੱਚ ਸੁਸ਼ੀਲਾ ਚਾਜੂ, ਇਸ਼ਿਕਾ ਚੌਧਰੀ ਅਤੇ ਜੋਤੀ ਦੇ ਨਾਲ ਐਫ.ਆਈ.ਐਚ. ਨੇਸ਼ਨਜ਼ ਕੱਪ ਰਾਹੀਂ ਸੀਨੀਅਰ ਟੀਮ ਵਿੱਚ ਡੈਬਿਊ ਕਰਨ ਵਾਲੀ ਲਾਲਥਾਨਟਲੁਆਂਗੀ ਅਤੇ ਸ਼ਿਲਪੀ ਡਬਾਸ ਨੂੰ ਮੌਕਾ ਦਿੱਤਾ ਗਿਆ ਹੈ।

ਮਿਡਫੀਲਡ ਦੀ ਜ਼ਿੰਮੇਵਾਰੀ ਸਲੀਮਾ ਦੇ ਨਾਲ ਨਿੱਕੀ ਪ੍ਰਧਾਨ, ਸਾਕਸ਼ੀ ਰਾਣਾ, ਸੁਨੇਲਿਤਾ ਟੋਪੋ, ਨੇਹਾ ਅਤੇ ਦੀਪਿਕਾ ਸੋਰੇਂਗ ‘ਤੇ ਹੋਵੇਗੀ। ਫਾਰਵਰਡ ਲਾਈਨ ਵਿੱਚ ਲਾਲਰੇਮਸਿਆਮੀ, ਰੁਤੁਜਾ ਪਿਸਲ, ਨਵਨੀਤ ਕੌਰ, ਬਲਜੀਤ ਕੌਰ ਅਤੇ ਨੇਸ਼ਨਸ ਕੱਪ ਵਿੱਚ ਸਭ ਤੋਂ ਵੱਧ ਛੇ ਗੋਲ ਦੀਪਿਕਾ ਨੇ ਕੀਤੇ ਹਨ। ਮਾਰੀਨ ਨੇ ਕਿਹਾ, ‘ਇਸ ਗਰੁੱਪ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਫਾਰਮ ਵਿੱਚ ਹਨ ਅਤੇ ਤੰਦਰੁਸਤ ਵੀ। ਸਾਨੂੰ ਯਕੀਨ ਹੈ ਕਿ ਇਹ ਟੀਮ ਏਸ਼ੀਆਈ ਖੇਡਾਂ ਦੇ ਚੁਣੌਤੀ ਲਈ ਤਿਆਰ ਹੈ।’

ਏਸ਼ੀਅਨ ਖੇਡਾਂ ਦੇ ਲਈ ਭਾਰਤੀ ਟੀਮ

ਗੋਲਕੀਪਰ: ਸਵਿਤਾ, ਬਿੱਛੂ ਦੇਵੀ ਖਰੀਬਾਮ

ਡਿਫੈਂਡਰ: ਇਸ਼ੀਕਾ ਚੌਧਰੀ, ਸੁਸ਼ੀਲਾ ਚਾਨੂ, ਲਾਲਥੰਤੁਲੰਗੀ, ਜੋਤੀ, ਸ਼ਿਲਪੀ ਡਬਾਸ

ਮਿਡਫੀਲਡਰ: ਸਲੀਮਾ, ਨਿੱਕੀ ਪ੍ਰਧਾਨ, ਸਾਕਸ਼ੀ ਰਾਣਾ, ਸੁਨੇਲਿਤਾ ਟੋਪੋ, ਨੇਹਾ ਅਤੇ ਦੀਪਿਕਾ ਸੋਰੇਂਗ

ਫਾਰਵਰਡ: ਲਾਲਰੇਮਸਿਆਮੀ, ਰੁਤੁਜਾ ਪਿਸਲ, ਨਵਨੀਤ ਕੌਰ, ਬਲਜੀਤ ਕੌਰ, ਦੀਪਿਕਾ, ਇਸ਼ੀਕਾ ਅਤੇ ਬਿਊਟੀ ਡੰਗਡੰਗ।

ਭਾਰਤੀ ਹਾਕੀ ਟੀਮ ਨੇ FIH ਪ੍ਰੋ ਲੀਗ ਵਿੱਚ ਇੱਕ ਪਾਸੜ ਜਿੱਤ ਵਿੱਚ ਪਾਕਿਸਤਾਨ ਨੂੰ 7-1 ਨਾਲ ਹਰਾਇਆ। ਇਸ ਮੈਚ ਵਿੱਚ ਭਾਰਤ ਲਈ ਸੱਤ ਖਿਡਾਰੀਆਂ ਨੇ ਗੋਲ ਕੀਤੇ। ਪਾਕਿਸਤਾਨ ਵਿਰੁੱਧ ਭਾਰਤ ਦੀ ਜਿੱਤ ਦਾ ਸਿਲਸਿਲਾ 3278 ਦਿਨਾਂ ਤੋਂ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments