Homeਸੰਸਾਰਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੀਤਾ ਵੱਡਾ ਐਲਾਨ, ਅਫ਼ਗ਼ਾਨਿਸਤਾਨ ’ਚ ਦੁਬਾਰਾ...

ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੀਤਾ ਵੱਡਾ ਐਲਾਨ, ਅਫ਼ਗ਼ਾਨਿਸਤਾਨ ’ਚ ਦੁਬਾਰਾ ਸ਼ੁਰੂ ਹੋਵੇਗਾ ਭਾਰਤੀ ਦੂਤਾਵਾਸ

ਤਾਲਿਬਾਨ : ਤਾਲਿਬਾਨ ਦੇ ਸ਼ਾਸ਼ਕ ਵਾਲੇ ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਇਸ ਸਮੇਂ ਭਾਰਤ ਦੇ ਦੌਰੇ ‘ਤੇ ਹਨ। ਇਸ ਇੱਕ ਹਫ਼ਤੇ ਭਰ ਦੀ ਯਾਤਰਾ ਦੇ ਦੂਜੇ ਦਿਨ ਯਾਨੀ ਅੱਜ ਮੁਤਕੀ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਹਮਰੁਤਬਾ ਵਿਚਕਾਰ ਇੱਕ ਦੁਵੱਲੀ ਮੀਟਿੰਗ ਹੋਈ, ਜਿਸ ਤੋਂ ਬਾਅਦ ਜੈਸ਼ੰਕਰ ਨੇ ਐਲਾਨ ਕੀਤਾ ਕਿ ਭਾਰਤ ਫਿਰ ਤੋਂ ਅਫ਼ਗ਼ਾਨਿਸਤਾਨ ਵਿੱਚ ਆਪਣਾ ਦੂਤਾਵਾਸ ਸ਼ੁਰੂ ਕਰਨ ਜਾ ਰਿਹਾ ਹੈ।

2021 ਵਿੱਚ ਬੰਦ ਭਾਰਤੀ ਦੂਤਾਵਾਸ

2021 ‘ਚ ਅਫ਼ਗ਼ਾਨਿਸਤਾਨ ‘ਚ ਤਾਲਿਬਾਨ ਦੀ ਸੱਤਾ ਮੁੜ ਆਉਣ ਤੋਂ ਬਾਅਦ ਭਾਰਤ ਨੇ ਕਾਬੁਲ ‘ਚ ਮੌਜੂਦ ਆਪਣਾ ਦੂਤਘਰ ਬੰਦ ਕਰ ਦਿੱਤਾ ਸੀ। ਇਸ ਤੋਂ ਇੱਕ ਸਾਲ ਬਾਅਦ ਵਪਾਰ ਅਤੇ ਮਨੁੱਖੀ ਸਹਾਇਤਾ ਲਈ ਇੱਕ ਛੋਟੇ ਤਕਨੀਕੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਭਾਰਤੀ ਵਿਦੇਸ਼ ਮੰਤਰੀ ਨੇ ਅੱਜ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਹੁਣ ਇਸ ਮਿਸ਼ਨ ਨੂੰ ਮੁੜ ਤੋਂ ਦੂਤਘਰ ‘ਚ ਬਦਲ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਹੋਰ ਦੂਤਘਰਾਂ ਵਾਂਗ ਇੱਥੇ ਵੀ ਵੀਜ਼ਾ ਦੇਣ ਅਤੇ ਅਫ਼ਗਾਨ ਸਰਕਾਰ ਨਾਲ ਰਿਸ਼ਤੇ ਬਣਾਉਣ ਦੇ ਨਾਲ-ਨਾਲ ਭਾਰਤੀ ਨਾਗਰਿਕਾਂ ਦੀ ਮਦਦ ਕਰਨ ਦਾ ਕੰਮ ਕੀਤਾ ਜਾਵੇਗਾ।

ਜੈਸ਼ੰਕਰ ਨੇ ਕਿਹਾ, ” ਇਹ ਐਲਾਨ ਕਰਦੇ ਹੋਏ ਮੈਨੂੰ ਹੋਈ ਖੁਸ਼ੀ

ਇਸ ਫ਼ੈਸਲੇ ਦਾ ਐਲਾਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ, “ਮੈਨੂੰ ਅੱਜ ਕਾਬੁਲ ਵਿੱਚ ਭਾਰਤ ਦੇ ਤਕਨੀਕੀ ਮਿਸ਼ਨ ਨੂੰ ਭਾਰਤੀ ਦੂਤਾਵਾਸ ਦੇ ਪੱਧਰ ਤੱਕ ਅਪਗ੍ਰੇਡ ਕਰਨ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ।” ਮੁਤਾਕੀ ਅਤੇ ਉਨ੍ਹਾਂ ਦੇ ਨਾਲ ਆਏ ਤਾਲਿਬਾਨ ਦੇ ਪ੍ਰਤੀਨਿਧੀ ਮੰਡਲ ਦਾ ਭਾਰਤੀ ਵਿਦੇਸ਼ ਮੰਤਰੀ ਨੇ ਸਵਾਗਤ ਕੀਤਾ। ਜਯਸ਼ੰਕਰ ਨੇ ਮੁਤਾਕੀ ਦੀ ਇਸ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਵਿਚਕਾਰ ਸਬੰਧਾਂ ਨੂੰ ਮਜਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਵਿਦੇਸ਼ ਮੰਤਰੀ ਨੇ ਕਿਹਾ, ਇਨ੍ਹਾਂ ਸਬੰਧਾਂ ਨੂੰ ਹੋਰ ਮਜਬੂਤ ਕਰਨ ਲਈ, ਮੈਨੂੰ ਅੱਜ ਕਾਬੁਲ ਵਿੱਚ ਸਥਿਤ ਭਾਰਤ ਦੇ ਤਕਨੀਕੀ ਮਿਸ਼ਨ ਨੂੰ ਭਾਰਤੀ ਦੂਤਾਵਾਸ ਦੇ ਪੱਧਰ ‘ਤੇ ਉੱਨਤ ਕਰਨ ਦੀ ਘੋਸ਼ਣਾ ਕਰਦਿਆਂ ਖੁਸ਼ੀ ਹੋ ਰਹੀ ਹੈ।

ਵਿਕਾਸ ਅਤੇ ਖੁਸ਼ਹਾਲੀ ਪ੍ਰਤੀ ਦੋਵੇਂ ਹੀ ਦੇਸ਼ ਵਚਨਬੱਧ – ਜੈਸ਼ੰਕਰ

ਮੁਤਾਕੀ ਦੇ ਨਾਲ ਮੁਲਾਕਾਤ ਦੌਰਾਨ ਜੈਸ਼ੰਕਰ ਨੇ ਕਿਹਾ, ਭਾਰਤ ਅਫ਼ਗ਼ਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਡੇ ਵਿੱਚ ਨੇੜਲਾ ਸਹਿਯੋਗ ਤੁਹਾਡੇ ਕੌਮੀ ਵਿਕਾਸ ਦੇ ਨਾਲ-ਨਾਲ ਖੇਤਰੀ ਸਥਿਰਤਾ ਅਤੇ ਲਚਕੀਲੇਪਣ ਵਿੱਚ ਵੀ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, ਗੁਆਂਢੀ ਅਤੇ ਅਫਗਾਨ ਦੇ ਮੁਖਲਸ ਹੋਣ ਦੇ ਨਾਤੇ ਭਾਰਤ ਨੂੰ ਅਫਗਾਨਿਸਤਾਨ ਦੇ ਵਿਕਾਸ ਵਿੱਚ ਡੂੰਘੀ ਰੁਚੀ ਹੈ। ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ, ਵਿਕਾਸ ਅਤੇ ਸਮੁੱਚੀ ਖੁਸ਼ਹਾਲੀ ਲਈ ਦੋਵੇਂ ਦੇਸ਼ ਵਚਨਬੱਧ ਹਨ ਪਰ ਸਾਨੂੰ ਸਰਹੱਦ ਪਾਰ ਦੇ ਅਧਿਕਾਰ ਤੋਂ ਬਾਹਰ ਅਤੰਕਵਾਦ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਨਿਪਟਣ ਲਈ ਅਸੀਂ ਮਿਲ ਕੇ ਕੋਸ਼ਿਸ਼ ਕਰਾਂਗੇ। ਭਾਰਤ ਦੀ ਸੁਰੱਖਿਆ ਬਾਰੇ ਤੁਹਾਡੀ ਚਿੰਤਾ ਸ਼ਲਾਘਾਯੋਗ ਹੈ। ਪਹਿਲਗਾਮ ਹਮਲੇ ਤੋਂ ਬਾਅਦ ਸਾਡੇ ਨਾਲ ਤੁਹਾਡੀ ਏਕਤਾ ਸ਼ਾਨਦਾਰ ਹੈ।

ਕਾਬੁਲ ਅਤੇ ਨਵੀਂ ਦਿੱਲੀ ਵਿਚਕਾਰ ਵਾਧੂ ਉਡਾਣਾਂ ਸ਼ੁਰੂ

ਜੈਸ਼ੰਕਰ ਨੇ ਇਹ ਵੀ ਆਖਿਆ ਕਿ, ਅਫ਼ਗਾਨਿਸਤਾਨ ਵਿੱਚ ਖਾਣਾਂ ਦੇ ਮੌਕਿਆਂ ਦਾ ਪਤਾ ਲਾਉਣ ਲਈ ਭਾਰਤੀ ਕੰਪਨੀਆਂ ਨੂੰ ਤੁਹਾਡਾ ਸੱਦਾ ਵੀ ਬਹੁਤ ਸ਼ਲਾਘਾਯੋਗ ਹੈ। ਇਸ ‘ਤੇ ਅੱਗੇ ਗੱਲਬਾਤ ਕੀਤੀ ਜਾ ਸਕਦੀ ਹੈ। ਵਪਾਰ ਅਤੇ ਵਣਜ ਨੂੰ ਵਧਾਵਾ ਦੇਣ ਵਿੱਚ ਸਾਡੀ ਸਾਂਝੀ ਦਿਲਚਸਪੀ ਹੈ। ਮੈਨੂੰ ਕਾਬੁਲ ਅਤੇ ਨਵੀਂ ਦਿੱਲੀ ਦੇ ਦਰਮਿਆਨ ਵਾਧੂ ਉਡਾਣਾਂ ਸ਼ੁਰੂ ਹੋਣ ਦੀ ਜਾਣਕਾਰੀ ਮਿਲ ਕੇ ਖੁਸ਼ੀ ਹੋ ਰਹੀ ਹੈ। ਇਸ ਤੋਂ ਬਾਅਦ ਮੀਟਿੰਗ ਦੇ ਅਖੀਰ ਵਿੱਚ ਅਫਗਾਨਿਸਤਾਨ ਵਿੱਚ ਭਾਰਤੀ ਦੂਤਾਵਾਸ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ। ਹਾਲਾਂਕਿ ਭਾਰਤ ਸਰਕਾਰ ਅਧਿਕਾਰਿਕ ਤੌਰ ‘ਤੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੰਦੀ, ਪਰ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਲਈ ਚੁੱਕਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments