Homeਖੇਡਾਂਭਾਰਤੀ ਕ੍ਰਿਕਟ ਟੀਮ ਅੱਜ ਆਸਟ੍ਰੇਲੀਆ ਲਈ ਹੋਈ ਰਵਾਨਾ

ਭਾਰਤੀ ਕ੍ਰਿਕਟ ਟੀਮ ਅੱਜ ਆਸਟ੍ਰੇਲੀਆ ਲਈ ਹੋਈ ਰਵਾਨਾ

Sports News : ਭਾਰਤੀ ਕ੍ਰਿਕਟ ਟੀਮ ਦਾ ਪਹਿਲਾ ਹਿੱਸਾ ਅੱਜ ਸਵੇਰੇ ਆਸਟ੍ਰੇਲੀਆ ਲਈ ਰਵਾਨਾ ਹੋ ਗਿਆ ਹੈ। ਇਸ ਦਲ ਵਿੱਚ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਨਾਲ-ਨਾਲ ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਨਿਤੀਸ਼ ਰੈੱਡੀ, ਅਰਸ਼ਦੀਪ ਸਿੰਘ ਅਤੇ ਪ੍ਰਸਿਧ ਕ੍ਰਿਸ਼ਨਾ ਵਰਗੇ ਖਿਡਾਰੀ ਸ਼ਾਮਲ ਹਨ। ਟੀਮ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਆਸਟ੍ਰੇਲੀਆ ਦਾ ਦੌਰਾ ਕਰੇਗੀ।

ਏਅਰਪੋਰਟ ‘ਤੇ ਦਿੱਸਿਆ ਜੋਸ਼

ਟੀਮ ਦੇ ਮੈਂਬਰ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੇ, ਜਿੱਥੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਮੌਜੂਦ ਸੀ। ਫੈਨਜ਼ ਆਪਣੇ ਮਨਪਸੰਦ ਖਿਡਾਰੀਆਂ ਦੀ ਇੱਕ ਝਲਕ ਪਾਉਣ ਲਈ ਏਅਰਪੋਰਟ ਦੇ ਬਾਹਰ ਇੰਤਜ਼ਾਰ ਕਰਦੇ ਵਿਖਾਈ ਦਿੱਤੇ। ਕੋਹਲੀ ਅਤੇ ਰੋਹਿਤ ਨੂੰ ਦੇਖ ਕੇ ਮਾਹੌਲ ਵਿੱਚ ਉਤਸ਼ਾਹ ਅਤੇ ਜੋਸ਼ ਨਜ਼ਰ ਆਇਆ।

ਗੌਤਮ ਗੰਭੀਰ ਸ਼ਾਮ ਨੂੰ ਹੋਣਗੇ ਰਵਾਨਾ

ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਕੋਚਿੰਗ ਸਟਾਫ ਦੇ ਕੁਝ ਹੋਰ ਮੈਂਬਰ ਸ਼ਾਮ ਦੀ ਉਡਾਣ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਣਗੇ। ਟੀ-20 ਟੀਮ ਸਮੇਤ ਟੀਮ ਦੇ ਬਾਕੀ ਮੈਂਬਰ 22 ਅਕਤੂਬਰ ਨੂੰ ਆਸਟ੍ਰੇਲੀਆ ਪਹੁੰਚਣਗੇ। ਟੀ-20 ਸੀਰੀਜ਼ 29 ਅਕਤੂਬਰ ਤੋਂ ਸ਼ੁਰੂ ਹੋਵੇਗੀ।

ਸੀਰੀਜ਼ ਸ਼ਡਿਊਲ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 19 ਅਕਤੂਬਰ ਨੂੰ ਪਰਥ ਵਿੱਚ ਖੇਡਿਆ ਜਾਵੇਗਾ। ਦੂਜਾ ਮੈਚ ਐਡੀਲੇਡ ਵਿੱਚ ਅਤੇ ਤੀਜਾ ਸਿਡਨੀ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ।

ਰੋਹਿਤ ਅਤੇ ਕੋਹਲੀ ਦੀ ਵਾਪਸੀ ‘ਤੇ ਨਜ਼ਰ

ਵਨਡੇ ਸੀਰੀਜ਼ ਵਿੱਚ ਸਭ ਦੀਆਂ ਨਜ਼ਰਾਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ‘ਤੇ ਹੋਣਗੀਆਂ। ਦੋਵੇਂ ਖਿਡਾਰੀ ਪਹਿਲਾਂ ਹੀ ਟੈਸਟ ਤੇ ਟੀ-20 ਤੋਂ ਸੰਨਿਆਸ ਲੈ ਚੁੱਕੇ ਹਨ, ਇਸ ਲਈ ਵਨਡੇ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਚਰਚਾ ਦਾ ਵਿਸ਼ਾ ਰਹੇਗਾ। ਟੀਮ ਦੇ ਕੋਚ ਗੌਤਮ ਗੰਭੀਰ ਨੇ ਵੀ ਵੈਸਟਇੰਡੀਜ਼ ਖਿਲਾਫ਼ ਜਿੱਤ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਦੋਵੇਂ ਦਿੱਗਜ ਖਿਡਾਰੀ ਆਸਟ੍ਰੇਲੀਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments