Sports News : ਭਾਰਤ ਨੇ ਅੱਜ ਇਥੇ ਸੁਪਰ 4 ਗੇੜ ਦੇ ਆਪਣੇ ਆਖਰੀ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਸੁਪਰ ਓਵਰ ਵਿਚ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 202/5 ਦਾ ਸਕੋਰ ਬਣਾਇਆ। ਟੀਚੇ ਦਾ ਪਿਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਨੇ ਵੀ ਪਥੁਮ ਨਿਸਾਂਕਾ (107) ਦੀ ਸੈਂਕੜੇ ਵਾਲੀ ਪਾਰੀ ਤੇ ਦੂਜੇ ਵਿਕਟ ਲਈ ਕੁਸਲ ਪਰੇਰਾ (58) ਨਾਲ 127 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿਚ 202/5 ਦਾ ਸਕੋਰ ਬਣਾਇਆ।
ਸੁਪਰ ਓਵਰ ਵਿਚ ਸ੍ਰੀਲੰਕਾ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 2 ਵਿਕਟਾਂ ਦੇ ਨੁਕਸਾਨ ਨਾਲ 2 ਦੌੜਾਂ ਬਣਾਈਆਂ। ਭਾਰਤ ਲਈ ਸੁਪਰ ਓਵਰ ਅਰਸ਼ਦੀਪ ਸਿੰਘ ਨੇ ਕੀਤਾ। ਭਾਰਤ ਨੇ ਸੁਪਰ ਓਵਰ ਵਿਚ ਬੱਲੇਬਾਜ਼ੀ ਲਈ ਕਪਤਾਨ ਸੂਰਿਆਕੁਮਾਰ ਯਾਦਵ ਤੇ ਸ਼ੁਭਮਨ ਗਿੰਲ ਨੂੰ ਉਤਾਰਿਆ। ਸੂਰਿਆਕੁਮਾਰ ਨੇ ਹਸਰੰਗਾ ਦੀ ਪਹਿਲੀ ਗੇਂਦ ’ਤੇ ਤਿੰਨ ਦੌੜਾਂ ਲੈ ਕੇ ਮੈਚ ਭਾਰਤ ਦੀ ਝੋਲੀ ਪਾ ਦਿੱਤਾ। ਅਰਸ਼ਦੀਪ ਸਿੰਘ ਨੂੰ ‘ਗੇਮ ਚੇਂਜਰ ਆਫ਼ ਦਿ ਮੈਚ’ ਜਦੋਂਕਿ ਨਿਸਾਂਕਾ ਨੂੰ ‘ਪਲੇਅਰ ਆਫ਼ ਦਿ ਮੈਚ‘ ਐਲਾਨਿਆ ਗਿਆ।
