Home Business ਵਿਦੇਸ਼ਾਂ ‘ਚ ਪੈਟਰੋਲ ਵੇਚਣ ‘ਤੇ ਨਿਰਯਾਤ ਟੈਕਸ ਖਤਮ, ਡੀਜ਼ਲ ਡਿਊਟੀ ਵਧੀ

ਵਿਦੇਸ਼ਾਂ ‘ਚ ਪੈਟਰੋਲ ਵੇਚਣ ‘ਤੇ ਨਿਰਯਾਤ ਟੈਕਸ ਖਤਮ, ਡੀਜ਼ਲ ਡਿਊਟੀ ਵਧੀ

0
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਬਾਲਣ (ATF) ਦੇ ਨਿਰਯਾਤ ‘ਤੇ ਲੱਗਣ ਵਾਲੇ ਟੈਕਸਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਫੈਸਲੇ ਤਹਿਤ ਵਿਦੇਸ਼ਾਂ ਵਿੱਚ ਪੈਟਰੋਲ ਵੇਚਣ ਵਾਲੀਆਂ ਕੰਪਨੀਆਂ ਨੂੰ ਹੁਣ ਕੋਈ ਨਿਰਯਾਤ ਟੈਕਸ ਨਹੀਂ ਦੇਣਾ ਪਵੇਗਾ। ਇਸ ਤੋਂ ਪਹਿਲਾਂ ਪੈਟਰੋਲ ‘ਤੇ 2.50 ਰੁਪਏ ਪ੍ਰਤੀ ਲੀਟਰ ਦੀ ਡਿਊਟੀ ਲਾਗੂ ਸੀ।

ਦੂਜੇ ਪਾਸੇ, ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਬਾਲਣ ਦੇ ਨਿਰਯਾਤ ‘ਤੇ ਡਿਊਟੀ ਵਧਾ ਦਿੱਤੀ ਹੈ। ਡੀਜ਼ਲ ‘ਤੇ ਨਿਰਯਾਤ ਡਿਊਟੀ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ 11.50 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ATF ‘ਤੇ ਡਿਊਟੀ 50 ਪੈਸੇ ਵਧਾਈ ਗਈ ਹੈ ਅਤੇ ਹੁਣ ਇਹ 11 ਰੁਪਏ ਪ੍ਰਤੀ ਲੀਟਰ ਹੋਵੇਗੀ।

ਸਰਕਾਰ ਵੱਲੋਂ ਇਹ ਕਦਮ ਮੱਧ ਪੂਰਬ ਵਿੱਚ ਜਾਰੀ ਤਣਾਅ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਸ ਦਾ ਮਕਸਦ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣਾ ਹੈ। ਸਰਕਾਰ ਚਾਹੁੰਦੀ ਹੈ ਕਿ ਤੇਲ ਕੰਪਨੀਆਂ ਵਿਦੇਸ਼ੀ ਬਾਜ਼ਾਰਾਂ ਵਿੱਚ ਵਿਕਰੀ ਕਰਨ ਦੀ ਬਜਾਏ ਪਹਿਲਾਂ ਭਾਰਤ ਦੀਆਂ ਘਰੇਲੂ ਲੋੜਾਂ ਨੂੰ ਤਰਜੀਹ ਦੇਣ, ਤਾਂ ਜੋ ਦੇਸ਼ ਵਿੱਚ ਬਾਲਣ ਦੀ ਕਮੀ ਦੀ ਸਥਿਤੀ ਪੈਦਾ ਨਾ ਹੋਵੇ।

NO COMMENTS

LEAVE A REPLY

Please enter your comment!
Please enter your name here

Exit mobile version