Home ਸੰਸਾਰ ਬੰਗਲਾਦੇਸ਼ ‘ਚ ਤਨਖਾਹ ਵਧਾਉਣ ਲਈ ਟੈਕਸਟਾਈਲ ਮਜ਼ਦੂਰਾਂ ਦਾ ਪ੍ਰਦਰਸ਼ਨ, ਤਿੰਨ ਥਾਵਾਂ ’ਤੇ...

ਬੰਗਲਾਦੇਸ਼ ‘ਚ ਤਨਖਾਹ ਵਧਾਉਣ ਲਈ ਟੈਕਸਟਾਈਲ ਮਜ਼ਦੂਰਾਂ ਦਾ ਪ੍ਰਦਰਸ਼ਨ, ਤਿੰਨ ਥਾਵਾਂ ’ਤੇ ਹਿੰਸਾ

0
ਢਾਕਾ: ਬੰਗਲਾਦੇਸ਼ ਵਿੱਚ ਟੈਕਸਟਾਈਲ ਫੈਕਟਰੀਆਂ ਦੇ ਮਜ਼ਦੂਰਾਂ ਨੇ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਰਾਜਧਾਨੀ ਢਾਕਾ ਸਮੇਤ ਤਿੰਨ ਇਲਾਕਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ਥਾਵਾਂ ’ਤੇ ਹਿੰਸਾ ਭੜਕ ਗਈ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕੀਤੀਆਂ, ਪੁਲਿਸ ’ਤੇ ਪੱਥਰਬਾਜ਼ੀ ਕੀਤੀ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ।

ਢਾਕਾ ਦੇ ਮੀਰਪੁਰ ਇਲਾਕੇ ਵਿੱਚ ਮਜ਼ਦੂਰਾਂ ਨੇ ਸੜਕਾਂ ’ਤੇ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਇੱਟਾਂ ਅਤੇ ਪੱਥਰ ਸੁੱਟੇ। ਹਿੰਸਾ ਦੌਰਾਨ ਇੱਕ ਪੁਲਿਸ ਵਾਹਨ ਨੂੰ ਅੱਗ ਲਗਾਏ ਜਾਣ ਦੀ ਵੀ ਖ਼ਬਰ ਹੈ।

ਇਸੇ ਤਰ੍ਹਾਂ ਗਾਜ਼ੀਪੁਰ ਵਿੱਚ ਮਜ਼ਦੂਰਾਂ ਨੇ ਹਾਈਵੇਅ ਜਾਮ ਕਰ ਦਿੱਤਾ। ਇੱਥੇ ਪ੍ਰਦਰਸ਼ਨ ਦੌਰਾਨ ਇੱਕ ਪੁਲਿਸ ਸਟੇਸ਼ਨ ਨੂੰ ਅੱਗ ਲਗਾਉਣ ਦੀ ਘਟਨਾ ਵੀ ਸਾਹਮਣੇ ਆਈ ਹੈ। ਦੂਜੇ ਪਾਸੇ ਆਸ਼ੂਲੀਆ ਇਲਾਕੇ ਵਿੱਚ ਘੱਟੋ-ਘੱਟ 30 ਟੈਕਸਟਾਈਲ ਫੈਕਟਰੀਆਂ ਬੰਦ ਰਹੀਆਂ, ਜਿਸ ਨਾਲ ਉਦਯੋਗਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ।

ਮਜ਼ਦੂਰਾਂ ਦੀ ਮੁੱਖ ਮੰਗ ਘੱਟੋ-ਘੱਟ ਮਹੀਨਾਵਾਰ ਤਨਖਾਹ ਵਿੱਚ ਵਾਧਾ ਕਰਨਾ ਹੈ। ਉਹ ਮੌਜੂਦਾ ਘੱਟੋ-ਘੱਟ ਉਜਰਤ 9,600 ਰੁਪਏ ਤੋਂ ਵਧਾ ਕੇ ਲਗਭਗ 23,000 ਰੁਪਏ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਤਨਖਾਹ ਨਾਲ ਵਧਦੀ ਮਹਿੰਗਾਈ ਅਤੇ ਰੋਜ਼ਾਨਾ ਖਰਚੇ ਪੂਰੇ ਕਰਨਾ ਮੁਸ਼ਕਲ ਹੋ ਰਿਹਾ ਹੈ।

ਬੰਗਲਾਦੇਸ਼ ਦਾ ਕੱਪੜਾ ਉਦਯੋਗ ਦੇਸ਼ ਦੀ ਅਰਥਵਿਵਸਥਾ ਅਤੇ ਰੁਜ਼ਗਾਰ ਦਾ ਇੱਕ ਅਹਿਮ ਹਿੱਸਾ ਹੈ। ਇਸ ਉਦਯੋਗ ਵਿੱਚ ਲੱਖਾਂ ਮਜ਼ਦੂਰ ਕੰਮ ਕਰਦੇ ਹਨ। ਤਨਖਾਹਾਂ ਨੂੰ ਲੈ ਕੇ ਵਧ ਰਹੇ ਅਸੰਤੋਸ਼ ਕਾਰਨ ਉਦਯੋਗਿਕ ਖੇਤਰਾਂ ਵਿੱਚ ਤਣਾਅ ਬਣਿਆ ਹੋਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version