ਜਲੰਧਰ : ਸੋਨੇ ਅਤੇ ਚਾਂਦੀ ਦੀੋਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਦਰਜ ਕੀਤਾ ਗਿਆ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 1,57,500 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਜਦ ਕਿ ਬੀਤੇ ਦਿਨ 1,55,200 ਸੀ।
ਇਸ ਦੇ ਨਾਲ ਹੀ, 22 ਕੈਰੇਟ ਸੋਨੇ ਦੀ ਕੀਮਤ ਅੱਜ 1,46,480 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ, ਜਦੋਂ ਕਿ ਬੀਤੇ ਦਿਨ ਇਹ 1,44,340 ਰੁਪਏ ਸੀ। ਚਾਂਦੀ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਵੀ ਵਧ ਕੇ 2,43,600 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਬੀਤੇ ਦਿਨ ਚਾਂਦੀ 2,36,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਯਾਨੀ ਚਾਂਦੀ ਦੀ ਕੀਮਤ 7,600 ਰੁਪਏ ਪ੍ਰਤੀ ਕਿਲੋਗ੍ਰਾਮ ਵਧੀ ਹੈ। ਦੂਜੇ ਪਾਸੇ, MCX ‘ਤੇ, 10 ਗ੍ਰਾਮ ਸੋਨਾ 310 ਰੁਪਏ ਵਧ ਕੇ 1,53,291 ਰੁਪਏ ਹੋ ਗਿਆ ਹੈ ਅਤੇ ਚਾਂਦੀ ਦੀ ਕੀਮਤ 1343 ਰੁਪਏ ਵਧੀ ਹੈ, ਇੱਕ ਕਿਲੋਗ੍ਰਾਮ ਚਾਂਦੀ 2,39,548 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।












