ਫਰੀਦਾਬਾਦ: ਇਨਕਮ ਟੈਕਸ ਵਿਭਾਗ ਨੇ ਅੱਜ ਸਵੇਰੇ ਫਰੀਦਾਬਾਦ ਦੇ ਪਾਰਕ ਹਸਪਤਾਲ ‘ਚ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ 5 ਤੋਂ 7 ਗੱਡੀਆਂ ‘ਚ ਹਸਪਤਾਲ ਪਹੁੰਚੇ। ਉਦੋਂ ਤੋਂ ਹਸਪਤਾਲ ਵਿੱਚ ਵਿਭਾਗ ਦੀ ਕਾਰਵਾਈ ਜਾਰੀ ਹੈ।
ਸੂਤਰਾਂ ਮੁਤਾਬਕ ਆਮਦਨ ਕਰ ਵਿਭਾਗ ਦੀ ਇਸ ਕਾਰਵਾਈ ਦਾ ਕਾਰਨ ਟੈਕਸ ਚੋਰੀ ਅਤੇ ਵਿੱਤੀ ਲੈਣ-ਦੇਣ ‘ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਿਹਾ ਹੈ। ਵਿਭਾਗ ਦੀ ਟੀਮ ਹਸਪਤਾਲ ਨਾਲ ਸਬੰਧਤ ਵਿੱਤੀ ਰਿਕਾਰਡ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।
ਸਵੇਰ ਤੋਂ ਹੀ ਚੱਲ ਰਹੀ ਇਸ ਕਾਰਵਾਈ ਕਾਰਨ ਹਸਪਤਾਲ ਦੇ ਚੌਗਿਰਦੇ ਵਿੱਚ ਹਲਚਲ ਹੈ। ਹਾਲਾਂਕਿ ਵਿਭਾਗ ਵੱਲੋਂ ਕਾਰਵਾਈ ਦੀ ਅਧਿਕਾਰਤ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਜਾਂਚ ਵਿੱਚ ਕਿਹੜੇ ਤੱਥ ਸਾਹਮਣੇ ਆਏ ਹਨ ਅਤੇ ਕਾਰਵਾਈ ਦਾ ਘੇਰਾ ਕਿੰਨਾ ਵੱਡਾ ਹੈ, ਇਹ ਵਿਭਾਗ ਵੱਲੋਂ ਅਧਿਕਾਰਤ ਪੁਸ਼ਟੀ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
