Homeਹੈਲਥਜ਼ੁਕਾਮ, ਖੰਘ, ਫਲੂ ਤੇ ਨੱਕ ਬੰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ...

ਜ਼ੁਕਾਮ, ਖੰਘ, ਫਲੂ ਤੇ ਨੱਕ ਬੰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਆਪਣੇ ਡਾਈਟ ਪਲਾਨ ’ਚ ਸ਼ਾਮਲ ਕਰੋ ਇਹ ਕਾੜ੍ਹਾ

Health News : ਇਸ ਮੌਸਮ ਵਿੱਚ ਲੋਕ ਅਕਸਰ ਜ਼ੁਕਾਮ, ਖੰਘ, ਫਲੂ ਅਤੇ ਨੱਕ ਬੰਦ ਹੋਣ ਵਰਗੀਆਂ ਸਮੱਸਿਆਵਾਂ ਦੀ ਲਪੇਟ ’ਚ ਆ ਜਾਦੇ ਹਨ। ਜੇਕਰ ਤੁਸੀਂ ਇਸ ਕੁਦਰਤੀ ਤੌਰ ‘ਤੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਡਾਈਟ ਪਲਾਨ ਵਿੱਚ ਔਸ਼ਧੀ ਗੁਣਾਂ ਨਾਲ ਭਰਪੂਰ ਇਸ ਕਾੜ੍ਹੇ ਨੂੰ ਸ਼ਾਮਿਲ ਕਰ ਲੈਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਾੜ੍ਹੇ ਨੂੰ ਬਣਾਉਣ ਲਈ ਤੁਹਾਨੂੰ ਇੱਕ ਕੱਪ ਪਾਣੀ, ਕੱਦੂਕਸ਼ ਕੀਤਾ ਹੋਇਆ ਇੱਕ ਇੰਚ ਅਦਰਕ ਦਾ ਟੁਕੜਾ, 6 ਤੁਲਸੀ ਦੇ ਪੱਤੇ, 4 ਕਾਲੀ ਮਿਰਚ ਅਤੇ ਇੱਕ ਚਮਚ ਸ਼ਹਿਦ ਦੀ ਲੋੜ ਪਵੇਗੀ।

ਕਿਵੇਂ ਬਣਾਇਆ ਜਾਵੇ ਕਾੜ੍ਹਾ?

ਇੱਕ ਪੈਨ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ। ਹੁਣ ਉਬਲੇ ਹੋਏ ਪਾਣੀ ਵਿੱਚ ਅਦਰਕ, ਤੁਲਸੀ ਅਤੇ ਕਾਲੀ ਮਿਰਚ ਪਾ ਦਿਓ। ਤੁਹਾਨੂੰ ਇਸ ਮਿਕਸਚਰ ਨੂੰ ਹੌਲੀ ਅੱਗ ‘ਤੇ 5 ਮਿੰਟ ਤੱਕ ਉਬਾਲਣਾ ਹੈ। ਹੁਣ ਗੈਸ ਬੰਦ ਕਰਕੇ ਤੁਹਾਨੂੰ ਇਸ ਮਿਕਸਚਰ ਨੂੰ ਛਾਣ ਲੈਣਾ ਹੈ। ਜਦੋਂ ਇਹ ਕਾੜ੍ਹਾ ਕੋਸਾ ਹੋ ਜਾਵੇ, ਤਦ ਤੁਸੀਂ ਇਸ ਵਿੱਚ ਸ਼ਹਿਦ ਮਿਲਾ ਸਕਦੇ ਹੋ। ਇਸ ਕਾੜ੍ਹੇ ਵਿੱਚ ਪੋਸ਼ਕ ਤੱਤਾਂ ਦੀ ਚੰਗੀ ਖਾਸੀ ਮਾਤਰਾ ਪਾਈ ਜਾਂਦੀ ਹੈ।

ਖੁੱਲ ਜਾਵੇਗੀ ਬੰਦ ਨੱਕ

ਜੇਕਰ ਤੁਹਾਡੀ ਨੱਕ ਬੰਦ ਹੈ, ਤਾਂ ਤੁਸੀਂ ਇਸ ਕਾੜ੍ਹੇ ਨੂੰ ਦਿਨ ਵਿੱਚ ਦੋ ਵਾਰ ਪੀ ਸਕਦੇ ਹੋ। ਇਸ ਕਾੜ੍ਹੇ ਨੂੰ ਰੈਗੂਲਰ ਪੀਣ ਨਾਲ ਸਰਦੀ ਅਤੇ ਜ਼ੁਕਾਮ ਦੀ ਸਮੱਸਿਆ ਤੋਂ ਫ਼ੌਰਨ ਰਾਹਤ ਮਿਲ ਸਕਦੀ ਹੈ। ਸੁਬ੍ਹਾ ਅਤੇ ਰਾਤ ਨੂੰ ਨਿਯਮ ਨਾਲ ਇਸ ਕਾੜ੍ਹੇ ਨੂੰ ਪੀਓ ਅਤੇ ਆਪੇ ਹੀ ਸਕਾਰਾਤਮਕ ਅਸਰ ਵੇਖੋ। ਸਿਰਫ਼ 2-3 ਦਿਨਾਂ ਦੇ ਅੰਦਰ ਤੁਹਾਨੂੰ ਕਾਫ਼ੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਦਵਾਈ ਗੁਣਾਂ ਨਾਲ ਭਰਪੂਰ ਇਹ ਕਾੜ੍ਹਾ ਤੁਹਾਡੀ ਓਵਰਆਲ ਹੈਲਥ ‘ਤੇ ਵੀ ਸਕਾਰਾਤਮਕ ਅਸਰ ਪਾ ਸਕਦਾ ਹੈ।

ਮਿਲਣਗੇ ਭਰਪੂਰ ਫਾਇਦੇ

ਇਮਿਊਨਿਟੀ ਨੂੰ ਵਧਾਉਣ ਲਈ ਤੁਲਸੀ, ਅਦਰਕ ਅਤੇ ਕਾਲੀ ਮਿਰਚ ਦਾ ਬਣਾਇਆ ਗਿਆ ਕਾਢਾ ਪੀਤਾ ਜਾ ਸਕਦਾ ਹੈ। ਇਸ ਕਾਢੇ ਨੂੰ ਪੀਣ ਨਾਲ ਸਰੀਰ ਨੂੰ ਵੀ ਡਿਟੌਕਸੀਫਾਈ ਕੀਤਾ ਜਾ ਸਕਦਾ ਹੈ। ਸੰਕਰਮਣ ਦੇ ਖਤਰੇ ਨੂੰ ਘਟਾਉਣ ਲਈ ਤੁਸੀਂ ਬਦਲਦੇ ਮੌਸਮ ਵਿੱਚ ਇਸ ਕਾਢੇ ਨੂੰ ਪੀਣਾ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਸਿਹਤ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹੋ, ਤਾਂ ਸਰਦੀਆਂ ਵਿੱਚ ਇਸ ਕਾੜ੍ਹੇ ਨੂੰ ਆਪਣੇ ਡਾਈਟ ਪਲਾਨ ਵਿੱਚ ਜ਼ਰੂਰ ਸ਼ਾਮਲ ਕਰੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments