Homeਹੈਲਥਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਆਪਣੀ ਡਾਈਟ ’ਚ ਸ਼ਾਮਿਲ...

ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਆਪਣੀ ਡਾਈਟ ’ਚ ਸ਼ਾਮਿਲ ਕਰੋ ਇਹ ਚੀਜ਼ਾਂ

Health News : ਵਿਟਾਮਿਨ ਬੀ12 ਸਾਡੇ ਸਰੀਰ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਸਦੀ ਕਮੀ ਨਾਲ ਅਨੀਮੀਆ ਦੀ ਸਮੱਸਿਆ, ਧੁੰਦਲੀ ਨਜ਼ਰ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀ ਹੈ। ਜੇਕਰ ਤੁਸੀਂ ਵੀ ਵਿਟਾਮਿਨ ਬੀ12 ਦੀ ਘਾਟ ਨਾਲ ਜੂਝ ਰਹੇ ਹੋ, ਤਾਂ ਤੁਹਾਨੂੰ ਦਵਾਈਆਂ ਦੀ ਨਹੀਂ, ਬਸ ਆਪਣੀ ਡਾਈਟ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ। ਹਾਂਜੀ, ਤੁਸੀਂ ਸਹੀ ਸੁਣਿਆ। ਜੇਕਰ ਤੁਸੀਂ ਆਪਣੀ ਡਾਈਟ ਵਿੱਚ ਕੁਝ ਹੈਲਦੀ ਚੀਜ਼ਾਂ ਨੂੰ ਸ਼ਾਮਲ ਕਰਦੇ ਹੋ, ਤਾਂ ਇਸ ਨਾਲ ਨਾ ਸਿਰਫ਼ ਵਿਟਾਮਿਨ ਬੀ12, ਸਗੋਂ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ। ਤਾਂ ਚਲੋ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੂੰ ਡਾਈਟ ਵਿੱਚ ਸ਼ਾਮਲ ਕਰੀਏ।

ਵਿਟਾਮਿਨ ਬੀ12 ਲਈ ਕੀ ਖਾਏ?

  1. ਪਿਸਤਾ –

ਪਿਸਤਾ ਵਿਟਾਮਿਨ ਬੀ12 ਦਾ ਇੱਕ ਚੰਗਾ ਸਰੋਤ ਹੈ, ਜੋ ਸਰੀਰ ਵਿੱਚ ਊਰਜਾ ਅਤੇ ਲਾਲ ਖੂਨ ਦੇ ਸੈੱਲਾਂ ਦੇ ਨਿਰਮਾਣ ਲਈ ਜ਼ਰੂਰੀ ਹੈ।

ਕਿਵੇਂ ਕਰੀਏ ਸ਼ਾਮਲ: -ਪਿਸਤਾ ਨੂੰ ਆਪਣੀ ਖੁਰਾਕ ਵਿੱਚ ਕਈ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ। ਤੁਸੀਂ ਲੱਡੂ ਬਣਾ ਸਕਦੇ ਹੋ ਜਾਂ ਨਾਸ਼ਤੇ ਵਿੱਚ ਖਾ ਸਕਦੇ ਹੋ।

  1. ਖਜੂਰ –

ਜੇਕਰ ਤੁਸੀਂ ਰੋਜ਼ਾਨਾ ਖਜੂਰ ਦਾ ਸੇਵਨ ਕਰਦੇ ਹੋ, ਤਾਂ ਵਿਟਾਮਿਨ ਬੀ12 ਦੀ ਘਾਟ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਕਿਵੇਂ ਕਰੀਏ ਸ਼ਾਮਲ: ਖਜੂਰ ਦਾ ਸੇਵਨ ਦੁੱਧ ਦੇ ਨਾਲ ਕਰ ਸਕਦੇ ਹੋ ਜਾਂ ਇਹਨਾਂ ਤੋਂ ਲੱਡੂ ਬਣਾ ਸਕਦੇ ਹੋ।

  1. ਅੰਜੀਰ –

ਅੰਜੀਰ ਵਿੱਚ ਫਾਈਬਰ, ਆਇਰਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟ ਦੇ ਨਾਲ-ਨਾਲ ਵਿਟਾਮਿਨ ਬੀ12 ਚੰਗੀ ਮਾਤਰਾ ਵਿੱਚ ਪਾਇਆ ਜਾਦਾ ਹੈ।

ਕਿਵੇਂ ਕਰੀਏ ਸ਼ਾਮਲ : ਇਸ ਨੂੰ ਤੁਸੀਂ ਭਿਗੋ ਕੇ, ਸੁੱਕਾ ਜਾਂ ਦੁੱਧ ਦੇ ਨਾਲ ਕਈ ਤਰ੍ਹਾਂ ਨਾਲ ਆਪਣੀ ਡਾਇਟ ਵਿੱਚ ਸ਼ਾਮਿਲ ਕਰ ਸਕਦੇ ਹੋ।

  1. ਦਹੀਂ –

ਦਹੀਂ ਨੂੰ ਡਾਈਟ ‘ਚ ਸ਼ਾਮਲ ਕਰਕੇ ਵਿਟਾਮਿਨ ਬੀ12 ਦੀ ਘਾਟ ਨੂੰ ਦੂਰ ਕਰਨ ‘ਚ ਮਦਦ ਮਿਲ ਸਕਦੀ ਹੈ।

ਕਿਵੇਂ ਕਰੀਏ ਸ਼ਾਮਲ – ਦਹੀਂ ਨੂੰ ਤੁਸੀਂ ਸਾਦਾ ਖਾ ਸਕਦੇ ਹੋ, ਇਸਦਾ ਰਾਇਤਾ ਜਾਂ ਲੱਸੀ ਬਣਾ ਕੇ ਵੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।

  1. ਅੰਡੇ –

ਅੰਡੇ ਪ੍ਰੋਟੀਨ ਅਤੇ ਵਿਟਾਮਿਨ ਬੀ12 ਦਾ ਇੱਕ ਚੰਗਾ ਸਰੋਤ ਮੰਨੇ ਜਾਂਦੇ ਹਨ। ਜੇਕਰ ਤੁਸੀਂ ਅੰਡੇ ਖਾਂਦੇ ਹੋ, ਤਾਂ ਤੁਸੀਂ ਇਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।

ਕਿਵੇਂ ਕਰੀਏ ਸ਼ਾਮਲ : ਤੁਸੀਂ ਉਬਲੇ ਹੋਏ ਅੰਡੇ ਖਾ ਸਕਦੇ ਹੋ ਜਾਂ ਇਹਨਾਂ ਤੋਂ ਆਮਲੇਟ ਬਣਾ ਕੇ ਖਾ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments