Homeਹੈਲਥਮੀਠੇ ਦੀ ਜਗ੍ਹਾ ’ਤੇ ਇਨ੍ਹਾਂ ਪੰਜ ਵਿਕਲਪ ਨੂੰ ਆਪਣੀ ਡਾਈਟ ’ਚ ਕਰੋ...

ਮੀਠੇ ਦੀ ਜਗ੍ਹਾ ’ਤੇ ਇਨ੍ਹਾਂ ਪੰਜ ਵਿਕਲਪ ਨੂੰ ਆਪਣੀ ਡਾਈਟ ’ਚ ਕਰੋ ਸ਼ਾਮਲ

Health News : ਚਿੱਟੀ ਚੀਨੀ ਜਾਂ ਟੇਬਲ ਸ਼ੂਗਰ ਹਰ ਘਰ ਦੀ ਰਸੋਈ ਦਾ ਹਿੱਸਾ ਹੈ, ਅਤੇ ਚਾਹ ਤੋਂ ਲੈ ਕੇ ਹਰ ਮਿੱਠੇ ਪਕਵਾਨ ਵਿੱਚ ਚਿੱਟੀ ਚੀਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਚਿੱਟੀ ਚੀਨੀ ਸਿਹਤ ਲਈ ਬੜੀ ਖ਼ਤਰਨਾਕ ਹੈ, ਕਿਉਂਕਿ ਇਸ ਵਿੱਚ 90 ਫੀਸਦੀ ਤੱਕ ਸੁਕਰੋਜ਼ ਹੁੰਦਾ ਹੈ, ਜੋ ਬਲੱਡ ਵਿੱਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਅਤੇ ਲੰਬੇ ਸਮੇਂ ਤੱਕ ਸੇਵਨ ਕਰਨ ਨਾਲ ਮੋਟਾਪਾ, ਸ਼ੂਗਰ ਅਤੇ ਕਈ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਹੀ ਕਾਰਨ ਹੈ ਕਿ ਚਿੱਟੀ ਚੀਨੀ ਨੂੰ “ਮਿੱਠਾ ਜ਼ਹਿਰ” ਵੀ ਕਿਹਾ ਜਾਂਦਾ ਹੈ।

ਜੇਕਰ ਤੁਸੀਂ ਵੀ ਮਿੱਠਾ ਖਾਣ ਦਾ ਸ਼ੌਕੀਨ ਹੋ ਅਤੇ ਚਿੱਟੀ ਚੀਨੀ ਨੂੰ ਡਾਈਟ ਵਿੱਚ ਲੈਦੇ ਹੋਂ, ਤਾਂ ਤੁਰੰਤ ਬੰਦ ਕਰ ਦਿਓ। ਇਸ ਦੀ ਬਜਾਏ, ਡਾਈਟ ਵਿੱਚ ਮੀਠੇ ਦੀ ਜਗ੍ਹਾ ਇਹਨਾਂ ਪੰਜ ਵਿਕਲਪ ਨੂੰ ਸ਼ਾਮਲ ਕਰ ਸਕਦੇ ਹਨ ਜੋ ਚਿੱਟੀ ਚੀਨੀ ਨਾਲ ਕਈ ਗੁਣਾ ਜ਼ਿਆਦਾ ਵਧੀਆ ਹੈ।

ਚਿੱਟੀ ਚੀਨੀ ਦੀ ਬਜਾਏ ਕੀ ਚੁਣਨਾ ਹੈ?

  1. ਖਜੂਰ:

ਬਾਜ਼ਾਰ ਵਿੱਚ ਦੋ ਤਰੀਕੇ ਦੇ ਖਜੂਰ ਮਿਲਦੇ ਹਨ। ਕੁਦਰਤੀ ਤੌਰ ‘ਤੇ ਪੱਕੇ ਹੋਏ ਅਤੇ ਦੂਸਰੇ ਗੁੜ ਵਿੱਚ ਪਕੇ ਹੋਏ। ਦੋਵੇ ਹੀ ਖਜੂਰ ਦੇ ਆਪਣੇ ਫਾਇਦੇ ਹਨ, ਪਰ ਮਿੱਠੇ ਦੀ ਤਲਬ ਨੂੰ ਘੱਟ ਕਰਨ ਦੇ ਲਈ ਕੁਦਰਤੀ ਤੌਰ ‘ਤੇ ਪੱਕੀਆਂ ਖਜੂਰਾਂ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਇਹ ਸਵਾਦ ਵਿੱਚ ਤਾਂ ਮਿੱਠੀ ਹੀ ਹੁੰਦੀ ਹੈ, ਨਾਲ ਹੀ ਹਾਰਮੋਨਸ ਨੂੰ ਸੰਤੁਲਿਤ ਕਰਨ ਦਾ ਕੰਮ ਕਰ ਸਕਦੀ ਹੈ।

  1. ਨਾਰੀਅਲ ਸ਼ੂਗਰ –

ਨਾਰੀਅਲ ਦੇ ਰਸ ਤੋਂ ਬਣੀ ਸ਼ੂਗਰ ਲਵੋ ਉਸ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਸ਼ੂਗਰ ਨੂੰ ਬਲੱਡ ਵਿੱਚ ਤੇਜੀ ਨਾਲ ਨਹੀਂ ਵਧਾਉਦਾ ਹੈ ਅਤੇ ਇਸ ਵਿੱਚ ਖਣਿਜਾਂ ਅਤੇ ਐਂਟੀਆਕਸੀਡੈਂਟਾਂ ਨਾਲ ਭਰਪੂਰ ਹੁੰਦੇ ਹਨ, ਪਰ ਹਾਂ, ਇਸ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦਾ ਉਪਯੋਗ ਰੋਜ਼ਾਨਾ ਦੀ ਚਿੱਟੀ ਚੀਨੀ ਦੀ ਥਾਂ ‘ਤੇ ਵਰਤਿਆ ਜਾ ਸਕਦਾ ਹੈ।

  1. ਸਟੀਵੀਆ –

ਸਟੀਵੀਆ, ਜਿਸਨੂੰ ਮਿੱਠੀ ਤੁਲਸੀ ਦੇ ਨਾਮ ਨਾਲ ਵੀ ਜਾਣੀਆਂ ਜਾਂਦਾ ਹੈ। ਇਸ ਨਾਲ ਬਣੇ ਉਤਪਾਦ ਜ਼ੀਰੋ-ਕੈਲੋਰੀ ਅਤੇ ਜ਼ੀਰੋ-ਸ਼ੂਗਰ ਵਾਲੇ ਹੁੰਦੇ ਹਨ, ਪਰ ਇਹ ਹਲਕੇ ਮਿੱਠੇ ਅਤੇ ਕੜਵੇ ਸਵਾਦ ਦੇ ਨਾਲ ਆਉਂਦੀ ਹੈ। ਖਾਸ ਗੱਲ ਇਹ ਹੈ ਕਿ ਸਟੀਵੀਆ ਦਾ ਸੇਵਨ ਕਰਨ ਨਾਲ ਸ਼ੂਗਰ ਦਾ ਪੱਧਰ ਨਹੀਂ ਵਧਦਾ। ਇਸ ਤੋਂ ਇਲਾਵਾ, ਸਟੀਵੀਆ ਨੂੰ ਹਾਈ ਬਲੱਡ ਪ੍ਰੈਸ਼ਰ, ਹਾਈਪਰਟੈਨਸ਼ਨ, ਗੈਸ, ਐਸੀਡਿਟੀ, ਸਕਿੰਨ ਦੇ ਰੋਗ ਆਦਿ ਦੇ ਇਲਾਜ ਵਿੱਚ ਵੀ ਕੀਤਾ ਜਾ ਸਕਦਾ ਹੈ।

  1. ਮਿਸ਼ਰੀ –

ਧਾਗੇ ਵਾਲੀ ਮਿਸ਼ਰੀ ਮਿੱਠੀ ਹੁੰਦੀ ਹੈ, ਪਰ ਇਹ ਪੇਟ ਨੂੰ ਠੰਡਾ ਪਹੁੰਚਾਉਦੀ ਹੈ ਅਤੇ ਪਾਚਨ ਵਿੱਚ ਸਹਾਇਤਾ ਕਰਦੀ ਹੈ। ਇਸ ਦੇ ਇਲਾਵਾ, ਇਸ ਵਿੱਚ ਚਿੱਟੀ ਚੀਨੀ ਦੀ ਤੁਲਨਾ ਵਿੱਚ ਘੱਟ ਕੈਲੋਰੀ ਹੁੰਜੀ ਹੈ।

  1. ਗੁੜ –

ਗੁੜ, ਜਾਂ ਗੁੜ ਤੋਂ ਬਣੀ ਸ਼ੱਕਰ, ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਦੀ ਹੈ। ਇਹ ਚੀਨੀ ਦੀ ਤੁਲਨਾ ਵਿੱਚ ਘੱਟ ਨੁਕਸਾਨਦੇਹ ਹੁੰਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments