Homeਸੰਸਾਰਥਾਈਲੈਂਡ ਦੇ ਫੁਕੇਤ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਨਾਲ...

ਥਾਈਲੈਂਡ ਦੇ ਫੁਕੇਤ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਨਾਲ ਵਾਪਰਿਆ ਹਾਦਸਾ, 14 ਲੋਕਾਂ ਜ਼ਖ਼ਮੀ

ਦਿੱਲੀ : ਥਾਈਲੈਂਡ ਦੇ ਫੁਕੇਤ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI2379 ਵਿੱਚ ਅੱਜ ਉਡਾਣ ਦੇ ਦੌਰਾਨ ਕਰੂਜ਼ ਫੇਜ਼ ਵਿੱਚ ਅਚਾਨਕ ਗੰਭੀਰ ਟਰਬੁਲੇਂਸ (ਹਵਾ ਦੇ ਝਟਕੇ) ਦੀ ਘਟਨਾ ਸਾਹਮਣੇ ਆਈ ਹੈ। ਝਟਕਿਆਂ ਦੇ ਕਾਰਨ ਜਹਾਜ਼ ਦੀ ਉਚਾਈ ਅਚਾਨਕ ਘੱਟਣ ਲੱਗੀ, ਜਿਸ ਨਾਲ ਪਲੇਨ ਵਿੱਚ ਸਵਾਰ 4 ਕਰੂ ਮੈਂਬਰਾਂ ਸਮੇਤ 14 ਲੋਕਾਂ ਨੂੰ ਸੱਟਾਂ ਲੱਗੀਆਂ। ਰਾਹਤ ਦੀ ਗੱਲ ਇਹ ਹੈ ਕਿ ਜਹਾਜ਼ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕੀਤੀ ਅਤੇ ਸਾਰੇ ਯਾਤਰੀਆਂ ਨੂੰ ਕਿਸੇ ਵੀ ਗੰਭੀਰ ਸਥਿਤੀ ਤੋਂ ਬਿਨਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਏਅਰ ਇੰਡੀਆ ਨੇ ਕੀ ਕਿਹਾ?

ਏਅਰ ਇੰਡੀਆ ਦੇ ਬੁਲਾਰੇ ਵੱਲੋਂ ਜਾਰੀ ਅਧਿਕਾਰਤ ਬਿਆਨ ਦੇ ਅਨੁਸਾਰ, ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਜਾਂ ਕਰੂ ਮੈਂਬਰ ਨੂੰ ਗੰਭੀਰ ਸੱਟ ਨਹੀਂ ਲੱਗੀ। ਜਿਵੇਂ ਹੀ ਜਹਾਜ਼ ਦਿੱਲੀ ਉਤਰਿਆ, ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਬਾਹਰ ਉਤਾਰ ਲਿਆ ਗਿਆ। ਦੱਸਿਆ ਗਿਆ ਕਿ ਕੁਝ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਅਤੇ ਸਾਵਧਾਨੀਪੂਰਵਕ ਵਜੋਂ ਮੈਡੀਕਲ ਜਾਂਚ ਲਈ ਏਅਰਪੋਰਟ ‘ਤੇ ਸਥਿਤ ਮੈਡੀਕਲ ਫੈਸਿਲਿਟੀ ਵਿੱਚ ਲਿਜਾਇਆ ਗਿਆ ਹੈ।

ਇਸ ਦੌਰਾਨ ਏਅਰ ਇੰਡੀਆ ਦੀ ਏਅਰ ਪੋਰਟ ਗ੍ਰਾਉਂਡ ਟੀਮ ਅਤੇ ਮੈਡੀਕਲ ਕਰਮਚਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰ ਰਹੇ ਹਨ। ਜਾਣਕਾਰੀ ਦੇ ਅਨੁਸਾਰ, ਝਟਕਿਆਂ ਦੌਰਾਨ ਜਹਾਜ਼ 300 ਫੁੱਟ ਤੱਕ ਹੇਠਾਂ ਆ ਗਿਆ, ਜਿਸ ਨਾਲ ਪੂਰੀ ਫਲਾਈਟ ਵਿੱਚ ਡਰ ਦਾ ਮਾਹੌਲ ਬਣ ਗਿਆ।

‘ਜਾਂਚ ਏਜੰਸੀਆਂ ਨਾਲ ਸਹਿਯੋਗ’

ਏਅਰਲਾਈਨਜ਼ ਨੇ ਘਟਨਾ ਤੋਂ ਤੁਰੰਤ ਬਾਅਦ ਸਬੰਧਤ ਸਿਵਲ ਏਵੀਏਸ਼ਨ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਸੁਰੱਖਿਆ ਅਤੇ ਭਲਾਈ ਉਨ੍ਹਾਂ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਤਰਜੀਹ ਹੈ। ਏਅਰਲਾਈਨ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਬੰਧਤ ਕਾਨੂੰਨੀ ਅਤੇ ਸਿਵਲ ਏਵੀਏਸ਼ਨ ਅਧਿਕਾਰੀਆਂ ਨਾਲ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।

ਯਾਤਰੀ ਨੇ ਕੀ ਕਿਹਾ?

ਇੱਕ ਯਾਤਰੀ ਨੇ ਕਿਹਾ, “ਉਡਾਣ ਭਰੇ ਹੋਏ ਡੇਢ ਘੰਟਾ ਹੋ ਚੁੱਕਾ ਸੀ। ਸਵੇਰ ਦਾ ਸਮਾਂ ਸੀ। ਅਸੀਂ ਫਲਾਈਟ ਦੇ ਅੰਦਰ ਸੌਂ ਰਹੇ ਸੀ। ਚੱਲਦੇ-ਚੱਲਦੇ ਫਲਾਈਟ ਅਚਾਨਕ ਰੁਕੀ ਅਤੇ ਮੁੜ ਗਈ… ਇਹ 2-3 ਮਿੰਟ ਤੱਕ ਇਸੇ ਤਰ੍ਹਾਂ ਚੱਲਦੀ ਰਹੀ… 15-20 ਯਾਤਰੀ ਜ਼ਖਮੀ ਹੋ ਗਏ… ਫਲਾਈਟ ਵਿੱਚ 100 ਤੋਂ ਜ਼ਿਆਦਾ ਲੋਕ ਸਨ… 70 ਤੋਂ 80% ਲੋਕ ਜ਼ਖਮੀ ਹੋ ਗਏ… ਅਸੀਂ ਏਅਰ ਇੰਡੀਆ ਵਿਰੁੱਧ ਜ਼ਰੂਰ ਕਾਰਵਾਈ ਕਰਾਂਗੇ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments