Home ਪੰਜਾਬ ਚੰਡੀਗੜ੍ਹ ਪੁਲਿਸ ’ਚ ਭਰਤੀ ਹੋਣ ਦੇ ਚਾਹਵਾਨਾਂ ਦੇ ਲਈ ਅਹਿਮ ਖ਼ਬਰ, ਨਿਯਮਾਂ...

ਚੰਡੀਗੜ੍ਹ ਪੁਲਿਸ ’ਚ ਭਰਤੀ ਹੋਣ ਦੇ ਚਾਹਵਾਨਾਂ ਦੇ ਲਈ ਅਹਿਮ ਖ਼ਬਰ, ਨਿਯਮਾਂ ’ਚ ਕੀਤਾ ਗਿਆ ਬਦਲਾਅ

0

ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨਾਂ ਦੇ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ, ਗਰੁੱਪ ਸੀ (ਕਾਰਜਕਾਰੀ) ਪੁਰਸ਼ ਅਤੇ ਮਹਿਲਾ ਕਾਂਸਟੇਬਲਾਂ ਦੀ ਭਰਤੀ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਦੌਰਾਨ ਉਮੀਦਵਾਰਾਂ ਦਾ ਇੰਟਰਵਿਊ ਨਹੀਂ ਲਿਆ ਜਾਵੇਗਾ। ਇਸ ਦੌਰਾਨ ਹੁਣ ਉਮੀਦਵਾਰ ਤਿੰਨ ਭਾਸ਼ਾਵਾਂ – ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰੀਖਿਆ ਦੇ ਸਕਣਗੇ, ਹਾਲਾਂਕਿ ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਹੋਵੇਗੀ। ਫਿਰ ਮੈਰਿਟ ਲਿਖਤੀ ਪ੍ਰੀਖਿਆ ਅਤੇ ਬੋਨਸ ਅੰਕਾਂ ਦੇ ਆਧਾਰ ‘ਤੇ ਮੈਰਿਟ ਕੱਢੀ ਜਾਵੇਗੀ। ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਇਸ ਭਰਤੀ ਲਈ 100 ਅੰਕਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ ਜਿਸ ਵਿੱਚ ਮਲਟੀਪਲ ਚੁਆਇਸ ਪ੍ਰਸ਼ਨ (MCQ) ਹੋਣਗੇ। ਹਰ ਸਹੀ ਜਵਾਬ ਲਈ 1 ਅੰਕ ਦਿੱਤਾ ਜਾਵੇਗਾ ਅਤੇ ਹਰ ਗਲਤ ਜਵਾਬ ਲਈ 0.25 ਅੰਕ ਘਟਾਏ ਜਾਣਗੇ (ਨੈਗੇਟਿਵ ਮਾਰਕਿੰਗ)। ਉਮੀਦਵਾਰਾਂ ਨੂੰ ਅਰਜ਼ੀ ਦਿੰਦੇ ਸਮੇਂ ਪ੍ਰੀਖਿਆ ਲਈ ਆਪਣੀ ਪਸੰਦ ਦੀ ਭਾਸ਼ਾ ਚੁਣਨੀ ਹੋਵੇਗੀ, ਜਿਸਨੂੰ ਉਹ ਬਾਅਦ ਵਿੱਚ ਬਦਲ ਨਹੀਂ ਸਕਣਗੇ। ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਇੱਕ ਸਰੀਰਕ ਸਹਿਣਸ਼ੀਲਤਾ ਅਤੇ ਮਾਪ ਟੈਸਟ ਲਿਆ ਜਾਵੇਗਾ। ਇਸ ਭਰਤੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ, ਇੰਟਰਵਿਊ ਪ੍ਰਕਿਰਿਆ ਨੂੰ ਖਤਮ ਕਰ ਦਿੱਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version