ਪੰਜਾਬ : ਅੰਮ੍ਰਿਤਸਰ ਅਤੇ ਜਲੰਧਰ ਸਿਟੀ ਤੋਂ ਚੱਲ ਕੇ ਵੱਖ-ਵੱਖ ਸਟੇਸ਼ਨਾਂ ਤੱਕ ਜਾਣ ਵਾਲੀਆਂ ਸ਼ਾਨ-ਏ-ਪੰਜਾਬ ਸਮੇਤ 14 ਟਰੇਨਾਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦੀ ਥਾਂ ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ਠਹਿਰਾਅ ਦਿੱਤਾ ਜਾ ਰਿਹਾ ਹੈ। ਰੇਲਵੇ ਮੁਤਾਬਕ ਟਰੇਨ ਨੰਬਰ 12054 ਅੰਮ੍ਰਿਤਸਰ-ਹਰਿਦੁਆਰ ਅਤੇ 14618 ਅੰਮ੍ਰਿਤਸਰ-ਪੂਰਨੀਆ ਕੋਰਟ ਦਾ ਢੰਡਾਰੀ ਕਲਾਂ ਸਟੇਸ਼ਨ ’ਤੇ ਠਹਿਰਾਅ 30 ਸਤੰਬਰ ਦੀ ਬਜਾਏ ਹੁਣ 30-31 ਦਸੰਬਰ ਤੱਕ ਰਹੇਗਾ।
ਜਲੰਧਰ ਸਿਟੀ ਤੋਂ ਦਰਭੰਗਾ ਜਾਣ ਵਾਲੀ 22552 ਟਰੇਨ ਦਾ ਢੰਡਾਰੀ ਕਲਾਂ ਸਟੇਸ਼ਨ ’ਤੇ ਠਹਿਰਾਅ ਵੀ 3 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਪਹਿਲਾਂ ਇਸ ਦਾ ਠਹਿਰਾਅ 27 ਸਤੰਬਰ ਤੱਕ ਨਿਰਧਾਰਤ ਸੀ, ਜਿਸ ਨੂੰ ਹੁਣ 27 ਦਸੰਬਰ ਤੱਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 14616 ਅੰਮ੍ਰਿਤਸਰ-ਲਾਲਕੂਆਂ ਦਾ ਠਹਿਰਾਅ 26 ਦਸੰਬਰ ਤੱਕ ਜਾਰੀ ਰਹੇਗਾ। 15212 ਅੰਮ੍ਰਿਤਸਰ-ਦਰਭੰਗਾ ਅਤੇ 12204 ਅੰਮ੍ਰਿਤਸਰ-ਸਹਰਸਾ ਦੇ ਢੰਡਾਰੀ ਕਲਾਂ ਠਹਿਰਾਅ ਨੂੰ 31 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। ਸ਼ਾਨ-ਏ-ਪੰਜਾਬ 12498 ਅੰਮ੍ਰਿਤਸਰ-ਨਵੀਂ ਦਿੱਲੀ ਅਤੇ 14680 ਅੰਮ੍ਰਿਤਸਰ-ਦਿੱਲੀ ਟਰੇਨਾਂ ਦਾ ਠਹਿਰਾਅ ਵੀ 31 ਦਸੰਬਰ ਤੱਕ ਜਾਰੀ ਰਹੇਗਾ।
14650 ਅੰਮ੍ਰਿਤਸਰ-ਜੈਨਗਰ ਦਾ ਠਹਿਰਾਅ 30 ਦਸੰਬਰ ਤੱਕ, ਜਦਕਿ 14674 ਅੰਮ੍ਰਿਤਸਰ-ਜੈਨਗਰ ਦਾ ਠਹਿਰਾਅ 31 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। 19326 ਅੰਮ੍ਰਿਤਸਰ-ਇੰਦੌਰ ਟਰੇਨ ਲਈ ਵੀ ਢੰਡਾਰੀ ਕਲਾਂ ਸਟੇਸ਼ਨ ’ਤੇ ਠਹਿਰਾਅ 31 ਦਸੰਬਰ ਤੱਕ ਜਾਰੀ ਰਹੇਗਾ। 22424 ਅੰਮ੍ਰਿਤਸਰ-ਗੋਰਖਪੁਰ ਟਰੇਨ ਦਾ ਠਹਿਰਾਅ 27 ਦਸੰਬਰ ਤੱਕ, 14604 ਅੰਮ੍ਰਿਤਸਰ-ਨਰਪਤਗੰਜ ਦਾ 30 ਦਸੰਬਰ ਤੱਕ ਅਤੇ 15532 ਅੰਮ੍ਰਿਤਸਰ-ਸਹਰਸਾ ਦਾ ਠਹਿਰਾਅ 28 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ।











