Homeਸੰਸਾਰਸਾਊਦੀ ਅਰਬ 'ਚ ਹੂਤੀ ਹਮਲੇ, 73 ਲੋਕ ਜ਼ਖ਼ਮੀ

ਸਾਊਦੀ ਅਰਬ ‘ਚ ਹੂਤੀ ਹਮਲੇ, 73 ਲੋਕ ਜ਼ਖ਼ਮੀ

ਰਿਆਦ: ਸਾਊਦੀ ਅਰਬ ਵਿੱਚ ਮੰਗਲਵਾਰ ਨੂੰ ਯਮਨ ਦੇ ਹੂਤੀ ਬਾਗੀਆਂ ਵੱਲੋਂ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਕੀਤੇ ਗਏ ਹਮਲਿਆਂ ਨੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਸਾਊਦੀ ਅਧਿਕਾਰੀਆਂ ਮੁਤਾਬਕ ਦੱਖਣੀ ਖੇਤਰਾਂ ਵਿੱਚ ਨਾਗਰਿਕ ਅਤੇ ਆਰਥਿਕ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਘੱਟੋ-ਘੱਟ 73 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।

ਹਮਲਿਆਂ ਦਾ ਪ੍ਰਭਾਵ ਅਭਾ, ਖਮਿਸ ਮੁਸ਼ਾਇਤ, ਜਿਜ਼ਾਨ ਅਤੇ ਨਜਰਾਨ ਵਰਗੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ। ਸਾਊਦੀ ਊਰਜਾ ਮੰਤਰਾਲੇ ਅਨੁਸਾਰ ਕਈ ਊਰਜਾ ਸਹੂਲਤਾਂ ਅਤੇ ਠਿਕਾਣਿਆਂ ’ਤੇ ਹਮਲੇ ਹੋਏ, ਜਿਸ ਤੋਂ ਬਾਅਦ ਕੁਝ ਥਾਵਾਂ ’ਤੇ ਅੱਗ ਲੱਗ ਗਈ। ਐਮਰਜੈਂਸੀ ਟੀਮਾਂ ਨੇ ਅੱਗ ’ਤੇ ਕਾਬੂ ਪਾਉਣ ਅਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਾਰਵਾਈ ਕੀਤੀ। ਕੁਝ ਊਰਜਾ ਸਹੂਲਤਾਂ ਵਿੱਚ ਕੰਮ ਵੀ ਅਸਥਾਈ ਤੌਰ ’ਤੇ ਰੋਕਣਾ ਪਿਆ।

ਹੂਤੀ ਬਾਗੀਆਂ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਸਾਊਦੀ ਅਰਬ ਦੇ ਤੇਲ, ਆਰਥਿਕ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹੂਤੀ ਬੁਲਾਰੇ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਯਮਨ ’ਤੇ ਹੋ ਰਹੇ ਸਾਊਦੀ ਹਵਾਈ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ। ਦੂਜੇ ਪਾਸੇ ਸਾਊਦੀ ਅਧਿਕਾਰੀਆਂ ਨੇ ਇਸ ਨੂੰ ਖੇਤਰੀ ਸੁਰੱਖਿਆ ਲਈ ਗੰਭੀਰ ਵਾਧਾ ਦੱਸਦਿਆਂ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਇਸੇ ਦੌਰਾਨ ਹੂਤੀਆਂ ਨੇ ਸਾਊਦੀ ਅਰਬ ’ਤੇ ਯਮਨ ਦੇ ਅਲ-ਜੌਫ ਖੇਤਰ ਵਿੱਚ ਇੱਕ ਜੇਲ੍ਹ ’ਤੇ ਹਵਾਈ ਹਮਲਾ ਕਰਨ ਦਾ ਦੋਸ਼ ਵੀ ਲਗਾਇਆ ਹੈ, ਜਿਸ ਵਿੱਚ ਸੱਤ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਸਾਊਦੀ ਅਰਬ ਵੱਲੋਂ ਇਸ ਦੋਸ਼ ’ਤੇ ਤੁਰੰਤ ਪੁਸ਼ਟੀ ਨਹੀਂ ਕੀਤੀ ਗਈ।

ਯਮਨ ਵਿੱਚ ਵਧ ਰਹੀ ਹਿੰਸਾ ਅਤੇ ਸਾਊਦੀ ਊਰਜਾ ਠਿਕਾਣਿਆਂ ’ਤੇ ਹਮਲਿਆਂ ਨੇ ਖੇਤਰੀ ਸੁਰੱਖਿਆ ਦੇ ਨਾਲ-ਨਾਲ ਵਿਸ਼ਵ ਊਰਜਾ ਸਪਲਾਈ ਨੂੰ ਲੈ ਕੇ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments