ਮੁੰਬਈ : ਆਯੁਸ਼ਮਾਨ ਖੁਰਾਨਾ, ਰਸ਼ਮੀਕਾ ਮੰਡਾਨਾ, ਅਤੇ ਨਵਾਜ਼ੂਦੀਨ ਸਿੱਦੀਕੀ ਦੀ ਹੌਰਰ ਕਾਮੇਡੀ ਫ਼ਿਲਮ”ਥਾਮਾ” 21 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ, ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਨੇ ਆਪਣੀ ਐਡਵਾਂਸ ਬੁਕਿੰਗ ਦੇ ਪਹਿਲੇ ਦਿਨ ਹੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ “ਥਾਮਾ” ਨੇ ਪੀ.ਵੀ.ਆਰ. ਆਈਨੌਕਸ ਵਿੱਚ ਕੁਝ ਘੰਟਿਆਂ ਵਿੱਚ 4,000 ਤੋਂ ਵੱਧ ਟਿਕਟਾਂ ਵੇਚ ਦਿੱਤੀਆਂ ਹਨ। ਰਾਸ਼ਟਰੀ ਸਿਲਸਿਲਿਆਂ ਵਿੱਚ ਫਿਲਮ ਦੀ ਕੁੱਲ ਪ੍ਰੀ-ਸੇਲ 5,000 ਤੋਂ ਵੱਧ ਰਹੀ। ਤੇ ਉਵੇਂ ਹੀ, ਐਡਵਾਂਸ ਬੁਕਿੰਗ ਨੂੰ ਵੇਖਦੇ ਹੋਏ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਨੂੰ ਬਾਕਸ ਆਫਿਸ ‘ਤੇ ਸ਼ਾਨਦਾਰ ਓਪਨਿੰਗ ਮਿਲ ਸਕਦੀ ਹੈ।
ਫਿਲਮ ਦੀ ਐਡਵਾਂਸ ਬੁਕਿੰਗ ਨੇ ਤੋੜ ਦਿੱਤੇ ਸਾਰੇ ਰਿਕਾਰਡ
ਤੁਹਾਨੂੰ ਦੱਸ ਦਈਏ ਕਿ ਇਹ ਵੈਂਪਾਇਰ ਕਾਮੇਡੀ ਡਰਾਮਾ ਦੀਵਾਲੀ ਤੋਂ ਅਗਲੇ ਦਿਨ ਰਿਲੀਜ਼ ਹੋ ਰਿਹਾ ਹੈ, ਜਿਸ ਦਾ ਫਾਇਦਾ ਫਿਲਮ ਨੂੰ ਜ਼ਰੂਰ ਮਿਲੇਗਾ। ਆਯੂਸ਼ਮਾਨ ਖੁਰਾਨਾ ਅਤੇ ਰਸ਼ਮਿਕਾ ਮੰਦਾਨਾ ਦੀ ‘ਥਾਮਾ’ ਨੇ ਸ਼ੁਰੂਆਤੀ ਕੁਝ ਘੰਟਿਆਂ ‘ਚ ਪੀਵੀਆਰ ਅਤੇ ਆਈਨੋਕਸ ਵਰਗੀਆਂ ਪ੍ਰਮੁੱਖ ਰਾਸ਼ਟਰੀ ਲੜੀਵਾਰਾਂ ‘ਚ 6,000 ਤੋਂ ਵੱਧ ਟਿਕਟਾਂ ਵੇਚ ਦਿੱਤੀਆਂ, ਜਦਕਿ ਪਹਿਲੇ ਦਿਨ ਕੁੱਲ ਟਿਕਟਾਂ ਦੀ ਵਿਕਰੀ 12,000 ਦੇ ਅੰਕੜੇ ਨੂੰ ਪਾਰ ਕਰ ਗਈ। ਇਸ ਤੋਂ ਇਹ ਸਾਫ਼ ਹੈ ਕਿ ਫ਼ਿਲਮ ਨੂੰ ਦੀਵਾਲੀ ਦੀਆਂ ਛੁੱਟੀਆਂ ਦਾ ਭਰਪੂਰ ਫਾਇਦਾ ਮਿਲਣ ਵਾਲਾ ਹੈ। ਦੱਸ ਦੇਈਏ ਕਿ ਆਦਿਤਿਆ ਸਰਪੋਤਦਾਰ ਦੇ ਡਾਇਰੈਕਸ਼ਨ ‘ਚ ਬਣੀ ‘ਥਾਮਾ’ ਦੀ ਐਡਵਾਂਸ ਬੁਕਿੰਗ 7 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ।











