Homeਦੇਸ਼ਧਾਰ ਜ਼ਿਲ੍ਹੇ ਦੇ ਸਦਾਲਪੁਰ ਥਾਣਾ ਖੇਤਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 4...

ਧਾਰ ਜ਼ਿਲ੍ਹੇ ਦੇ ਸਦਾਲਪੁਰ ਥਾਣਾ ਖੇਤਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਹੋਈ ਮੌਤ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਸਦਾਲਪੁਰ ਥਾਣਾ ਖੇਤਰ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿੱਥੇ ਇੱਕ ਮਾਰੂਤੀ ਸਵਿਫਟ ਕਾਰ ਬੇਕਾਬੂ ਹੋ ਕੇ ਇੱਕ ਪੁਲੀ ਤੋਂ ਨੀਚੇ ਡਿੱਗ ਗਈ। ਜਿਸ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਸੜ ਕੇ ਦਰਦਨਾਕ ਮੌਤ ਹੋ ਗਈ, ਜਦੋਂ ਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

ਟਾਇਰ ਫਟਣ ਕਾਰਨ ਕਾਰ ਹੋਈ ਬੇਕਾਬੂ

ਜਾਣਕਾਰ ਦੇ ਅਨੁਸਾਰ, ਇਹ ਹਾਦਸਾ ਸੰਗੇਸ਼ਵਰਾ ਪਿੰਡ ਦੇ ਨੇੜੇ ਲੋਟਸ ਸਕੂਲ ਦੇ ਸਾਹਮਣੇ ਇੱਕ ਪੁਲੀ ‘ਤੇ ਵਾਪਰਿਆ। ਜਾਣਕਾਰੀ ਦੇ ਅਨੁਸਾਰ ਕਾਰ ਸਵਾਰ ਸਾਂਵਰੀਆ ਜੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਸਾਗੋਰ ਕੁਟੀ ਵਾਪਸ ਆ ਰਹੇ ਸਨ। ਇਸ ਦੌਰਾਨ, ਪਿੰਡ ਸੰਗੇਸ਼ਵਰਾ ਦੇ ਨੇੜੇ ਲੋਟਸ ਸਕੂਲ ਦੇ ਸਾਹਮਣੇ ਪੁਲਿਸ ’ਤੇ ਕਾਰ ਦਾ ਟਾਇਰ ਫਟ ਗਿਆ। ਇਸ ਕਾਰਨ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਪੁਲੀ ਤੋਂ ਨੀਚੇ ਜਾ ਡਿੱਗੀ। ਨੀਚੇ ਡਿੱਗਦੇ ਹੀ ਕਾਰ ਵਿੱਚ ਤੁਰੰਤ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਕਾਰ ਵਿੱਚ ਬੈਠੇ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਜਿਸ ਨਾਲ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਚਾਰ ਲੋਕਾਂ ਦੀ ਮੌਤ

ਪੁਲਿਸ ਦੇ ਅਨੁਸਾਰ, ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮ੍ਰਿਤਕਾਂ ਦੀ ਪਛਾਣ ਭੀਮ, ਚੇਤਨ ਧਾਕੜ, ਆਦਿਤਿਆ ਤਿਵਾੜੀ ਅਤੇ ਅਭਿਸ਼ੇਕ ਸੋਲੰਕੀ ਵਜੋਂ ਹੋਈ ਹੈ। ਇਸ ਦੌਰਾਨ, ਤੁਸ਼ਾਰ ਮੰਡਲੋਈ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਕਾਰਨ ਘਟਨਾ ਵਾਲੀ ਥਾਂ ‘ਤੇ ਹਫੜਾ-ਦਫੜੀ ਮਚ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਸਥਾਨਕ ਨਿਵਾਸੀਆਂ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਸਦਾਲਪੁਰ ਥਾਣਾ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments