Homeਪੰਜਾਬਜਲੰਧਰ-ਦਿੱਲੀ ਨੈਸ਼ਨਲ ਹਾਈਵੇ ’ਤੇ ਭਿਆਨਕ ਹਾਦਸਾ, 3 ਨੌਜਵਾਨਾਂ ਦੀ ਮੌਤ

ਜਲੰਧਰ-ਦਿੱਲੀ ਨੈਸ਼ਨਲ ਹਾਈਵੇ ’ਤੇ ਭਿਆਨਕ ਹਾਦਸਾ, 3 ਨੌਜਵਾਨਾਂ ਦੀ ਮੌਤ

ਜਲੰਧਰ: ਜਲੰਧਰ-ਦਿੱਲੀ ਨੈਸ਼ਨਲ ਹਾਈਵੇ ’ਤੇ ਗੋਰਾਇਆ ਓਵਰਬ੍ਰਿਜ ਨੇੜੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਵਿੱਚ ਇੱਕ ਸਪਲੈਂਡਰ ਮੋਟਰਸਾਈਕਲ ਅੱਗੇ ਜਾ ਰਹੇ ਡਾਕ ਪਾਰਸਲ ਟਰੱਕ ਦੇ ਪਿੱਛੇ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਟਰੱਕ ਦੇ ਹੇਠਾਂ ਕਰੀਬ 10 ਫੁੱਟ ਤੱਕ ਜਾ ਵੜੀ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਮੋਟਰਸਾਈਕਲ ਨੂੰ ਟਰੱਕ ਹੇਠੋਂ ਕੱਢਣ ਲਈ ਕਾਫੀ ਮਿਹਨਤ ਕਰਨੀ ਪਈ ਅਤੇ ਬਾਅਦ ਵਿੱਚ ਹਾਈਡਰਾ ਦੀ ਮਦਦ ਨਾਲ ਟਰੱਕ ਅਤੇ ਬਾਈਕ ਨੂੰ ਹਟਾਇਆ ਗਿਆ। ਜਾਣਕਾਰੀ ਮੁਤਾਬਕ ਹਾਦਸਾ ਰਾਤ ਕਰੀਬ ਸਾਢੇ 3 ਵਜੇ ਵਾਪਰਿਆ। ਤਿੰਨੋਂ ਨੌਜਵਾਨ ਇੱਕੋ ਸਪਲੈਂਡਰ ਮੋਟਰਸਾਈਕਲ ’ਤੇ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਬਾਈਕ ਅੱਗੇ ਜਾ ਰਹੇ ਪਾਰਸਲ ਟਰੱਕ ਨਾਲ ਟਕਰਾ ਗਈ।

ਹਾਦਸੇ ਤੋਂ ਬਾਅਦ ਤਿੰਨੋਂ ਨੌਜਵਾਨ ਸੜਕ ’ਤੇ ਡਿੱਗੇ ਮਿਲੇ। 108 ਐਂਬੂਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨੋਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਮ੍ਰਿਤਕ ਨੌਜਵਾਨ ਲੁਧਿਆਣਾ ਵਿੱਚ ਰਹਿ ਕੇ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਦੋ ਨੌਜਵਾਨਾਂ ਦੀ ਪਛਾਣ ਲੁਧਿਆਣਾ ਦੇ ਰਾਧਾਸਵਾਮੀ ਰੋਡ ਵਾਸੀ ਸਾਹਿਲ ਪੁੱਤਰ ਜੈ ਕਰਨ ਅਤੇ ਜਿਤੇਂਦਰ ਕੁਮਾਰ ਪੁੱਤਰ ਹਰੀ ਨੰਦਨ ਵਜੋਂ ਹੋਈ ਹੈ, ਜਦਕਿ ਤੀਜੇ ਨੌਜਵਾਨ ਦੀ ਪਛਾਣ ਹਾਲੇ ਨਹੀਂ ਹੋ ਸਕੀ। ਪੁਲਿਸ ਨੂੰ ਮ੍ਰਿਤਕਾਂ ਕੋਲੋਂ ਤਿੰਨ ਮੋਬਾਈਲ ਫੋਨ ਵੀ ਮਿਲੇ ਹਨ। ਇਹ ਮੋਬਾਈਲ ਜਾਂਚ ਅਧਿਕਾਰੀ ਏਐਸਆਈ ਬਾਵਾ ਸਿੰਘ ਨੂੰ ਸੌਂਪ ਦਿੱਤੇ ਗਏ ਹਨ ਅਤੇ ਇਨ੍ਹਾਂ ਰਾਹੀਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਿਸ ਮੁਤਾਬਕ ਹਾਦਸੇ ਵਿੱਚ ਸ਼ਾਮਲ ਪਾਰਸਲ ਟਰੱਕ ਮਹਾਰਾਸ਼ਟਰ ਨੰਬਰ ਦਾ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਗਾਇਬ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਟਰੱਕ ਵੱਲੋਂ ਅਚਾਨਕ ਬ੍ਰੇਕ ਲਗਾਉਣ ਅਤੇ ਪਿੱਛੇ ਆ ਰਹੀ ਬਾਈਕ ਦੇ ਸਮੇਂ ਸਿਰ ਬ੍ਰੇਕ ਨਾ ਲੱਗਣ ਨੂੰ ਹਾਦਸੇ ਦਾ ਸੰਭਾਵਿਤ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments