Home ਦੇਸ਼ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ ’ਚ ਸਰਹੱਦੀ ਸੁਰੱਖਿਆ ਦੀ ਕਰਨਗੇ ਸਮੀਖਿਆ

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ ’ਚ ਸਰਹੱਦੀ ਸੁਰੱਖਿਆ ਦੀ ਕਰਨਗੇ ਸਮੀਖਿਆ

0

ਜੰਮੂ-ਕਸ਼ਮੀਰ : ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ ਵਿੱਚ ਸਰਹੱਦੀ ਸੁਰੱਖਿਆ ਦੀ ਸਮੀਖਿਆ ਕਰਨਗੇ। ਗ੍ਰਹਿ ਮੰਤਰੀ ਬੀਤੀ ਰਾਤ ਦੋ ਦਿਨਾਂ ਦੌਰੇ ‘ਤੇ ਜੰਮੂ ਪਹੁੰਚੇ। ਉਹ ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲਣਗੇ ਅਤੇ ਸਮੁੱਚੀ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਮੁਲਾਂਕਣ ਅਤੇ ਵਰਤਮਾਨ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜ਼ਾਇਜਾ  ਕਰਨਗੇ ।

ਗ੍ਰਹਿ ਮੰਤਰੀ ਅੱਜ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਵਿੱਚ ਅੰਤਰਰਾਸ਼ਟਰੀ ਸਰਹੱਦ ਦਾ ਦੌਰਾ ਕਰਨਗੇ ਅਤੇ ਸੀਮਾ ਪਾਰ ਘੁਸਪੈਠ ਨੂੰ ਰੋਕਣ ਲਈ, ਸੀਮਾ ਸੁਰੱਖਿਆ ਬਲ ਦੁਆਰਾ ਵਰਤੇ ਜਾਂਦੇ ਉਪਕਰਣਾਂ ਅਤੇ ਸਾਮਾਨ ਦੀ ਜਾਂਚ ਕਰਾਂਗੇ। ਸ਼੍ਰੀ ਸ਼ਾਹ ਬੋਬੀਆ ਅਤੇ ਗੁਰਨਾਮ ਵਿੱਚ ਬੀ.ਐਸ.ਐਫ. ਚੌਕੀਆਂ ਦਾ ਵੀ ਦੌਰਾ ਕਰਨਗੇ। ਗ੍ਰਹਿ ਮੰਤਰੀ ਜੰਮੂ ਦੇ ਲੋਕ ਭਵਨ ਵਿੱਚ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਅਤੇ ਨਿਯੁਕਤੀ ਪੱਤਰ ਸੌਂਪਣਗੇ।

ਸੁਰੱਖਿਆ ਸਮੀਖਿਆ ਬੈਠਕ ਵਿੱਚ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਅਰਧ ਸੈਨਿਕ ਬਲਾਂ ਦੇ ਮੁਖੀ ਅਤੇ ਖੁਫੀਆ ਅਧਿਕਾਰੀ ਵੀ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਕੱਲ੍ਹ ਸ਼੍ਰੀਨਗਰ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਸ਼੍ਰੀ ਸ਼ਾਹ ਦੀ ਜੰਮੂ ਅਤੇ ਕਸ਼ਮੀਰ ਦੀ ਇਹ ਦੂਜੀ ਸਮੀਖਿਆ ਬੈਠਕ ਹੋਵੇਗੀ। ਉਨ੍ਹਾਂ ਨੇ 8 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਵੀ ਇੱਕ ਬੈਠਕ ਵਿੱਚ ਸਥਿਤੀ ਦਾ ਜ਼ਾਇਜਾ ਲਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version