Homeਸੰਸਾਰਅਮਰੀਕਾ 'ਚ ਹਿੰਦੂ ਮੰਦਰ 'ਤੇ ਇੱਟਾਂ ਨਾਲ ਹਮਲਾ , ਖਿੜਕੀਆਂ ਦੇ ਤੋੜੇ...

ਅਮਰੀਕਾ ‘ਚ ਹਿੰਦੂ ਮੰਦਰ ‘ਤੇ ਇੱਟਾਂ ਨਾਲ ਹਮਲਾ , ਖਿੜਕੀਆਂ ਦੇ ਤੋੜੇ ਸ਼ੀਸ਼ੇ

ਕਲੀਵਲੈਂਡ: ਅਮਰੀਕਾ ਦੇ ਓਹੀਓ ਸੂਬੇ ਦੇ ਗ੍ਰੇਟਰ ਕਲੀਵਲੈਂਡ ਇਲਾਕੇ ‘ਚ ਇਕ ਹਿੰਦੂ ਮੰਦਰ ‘ਤੇ ਇੱਟਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ‘ਚ ਮੰਦਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਇਮਾਰਤ ਨੂੰ ਨੁਕਸਾਨ ਪਹੁੰਚਿਆ। ਘਟਨਾ ਦੇ ਸਮੇਂ ਮੰਦਰ ਦੇ ਅੰਦਰ ਪੁਜਾਰੀ ਅਤੇ ਕੁਝ ਸ਼ਰਧਾਲੂ ਮੌਜੂਦ ਸਨ। ਇਹ ਘਟਨਾ ਬੀਤੀ ਦੁਪਹਿਰ ਨੂੰ ਰਿਚਮੰਡ ਹਾਈਟਸ ਦੇ ਸ਼੍ਰੀ ਸਵਾਮੀਨਾਰਾਇਣ ਹਿੰਦੂ ਮੰਦਰ ਵਡਟਾਲਧਾਮ ਵਿਖੇ ਵਾਪਰੀ। ਹਿੰਦੂ ਭਾਈਚਾਰੇ ਲਈ ਕੰਮ ਕਰਨ ਵਾਲੀ ਸੰਸਥਾ ਕੁਲੀਸ਼ਨ ਆਫ ਹਿੰਦੂਸ ਆਫ ਨਾਰਥ ਅਮਰੀਕਾ ਨੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ ਸੰਗਠਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਹਮਲੇ ‘ਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ।

CoHNA ਨੇ ਰਿਚਮੰਡ ਹਾਈਟਸ ਦੇ ਮੇਅਰ ਕਿਮ ਥਾਮਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਸਖ਼ਤ ਨਿੰਦਾ ਕਰਨ ਅਤੇ ਪੁਲਿਸ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸੰਗਠਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ, “ਅਸੀਂ ਮੇਅਰ ਕਿਮ ਥਾਮਸ ਅਤੇ ਰਿਚਮੰਡ ਹਾਈਟਸ ਪ੍ਰਸ਼ਾਸਨ ਨੂੰ ਅਜਿਹੀ ਕੱਟੜਤਾ ਦੀ ਨਿੰਦਾ ਕਰਨ ਅਤੇ ਪੁਲਿਸ ਨੂੰ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।”

HAF ਨੇ ਜ਼ਾਹਰ ਕੀਤੀ ਚਿੰਤਾ
ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਸੰਭਾਵੀ ਨਫ਼ਰਤੀ ਅਪਰਾਧ ਦੱਸਿਆ ਹੈ। ਸੰਗਠਨ ਨੇ ਕਿਹਾ ਕਿ ਇਹ ਘਟਨਾ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਕਥਿਤ ਤੌਰ ‘ਤੇ ਹਿੰਦੂ-ਅਮਰੀਕੀ ਭਾਈਚਾਰੇ ਖ਼ਿਲਾਫ਼ ਨਫਰਤ ਅਤੇ ਇਤਰਾਜ਼ਯੋਗ ਬਿਆਨਬਾਜ਼ੀ ਵਧ ਰਹੀ ਹੈ। ਐਚ.ਏ.ਐਫ. ਨੇ ਦੇਸ਼ ਦੇ ਚੁਣੇ ਹੋਏ ਨੇਤਾਵਾਂ ਅਤੇ ਸਰਕਾਰੀ ਏਜੰਸੀਆਂ ਨੂੰ ਭਾਰਤੀ-ਅਮਰੀਕੀ ਅਤੇ ਹਿੰਦੂ-ਅਮਰੀਕੀ ਭਾਈਚਾਰਿਆਂ ਵਿਰੁੱਧ ਨਫ਼ਰਤ ਭਰੀ ਬਿਆਨਬਾਜ਼ੀ ਦੀ ਜਨਤਕ ਅਤੇ ਸਪੱਸ਼ਟ ਤੌਰ ‘ਤੇ ਨਿੰਦਾ ਕਰਨ ਦੀ ਅਪੀਲ ਕੀਤੀ। ਐਚ.ਏ.ਐਫ. ਦੇ ਕਾਰਜਕਾਰੀ ਨਿਰਦੇਸ਼ਕ ਸੁਹਾਗ ਸ਼ੁਕਲਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। “ਆਨਲਾਈਨ ਨਫ਼ਰਤ ਹੁਣ ਇੱਕ ਹਿੰਦੂ ਮੰਦਰ ‘ਤੇ ਅਸਲ ਹਮਲੇ ਵਿੱਚ ਬਦਲ ਗਈ ਹੈ। ਵੀਡੀਓ ਦੇਖੋ ਅਤੇ ਦੋਸ਼ੀ ਨੂੰ ਫੜੋ।”

‘ਹਿੰਦੂ ਵਿਰਾਸਤੀ ਮਹੀਨੇ’ ਤੋਂ ਪਹਿਲਾਂ ਵਾਪਰੀ ਘਟਨਾ
ਇਹ ਘਟਨਾ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਓਹੀਓ ‘ਚ ਭਾਰਤੀ-ਅਮਰੀਕੀ ਭਾਈਚਾਰਾ ਨਵਰਾਤਰੀ ਤਿਉਹਾਰ ਦੇ ਨਾਲ ‘ਹਿੰਦੂ ਵਿਰਾਸਤੀ ਮਹੀਨਾ’ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਭਾਈਚਾਰਕ ਸਮਾਗਮ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਵਾਲੇ ਹਨ। ਹਿੰਦੂ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਇਸ ਤੋਂ ਪਹਿਲਾਂ ਵੀ ਅਮਰੀਕਾ ਵਿਚ ਹਿੰਦੂ ਧਾਰਮਿਕ ਸਥਾਨਾਂ ‘ਤੇ ਭੰਨਤੋੜ ਅਤੇ ਹਮਲਿਆਂ ਦੀਆਂ ਘਟਨਾਵਾਂ ਦਰਜ ਕਰ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਅਗਸਤ 2022 ਵਿੱਚ ਕੁਈਨਜ਼, ਨਿਊਯਾਰਕ ਵਿੱਚ ਸ਼੍ਰੀ ਤੁਲਸੀ ਮੰਦਿਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਅਤੇ ਦਸੰਬਰ 2023 ਵਿੱਚ ਕੈਲੀਫੋਰਨੀਆ ਦੇ ਨੇਵਾਰਕ ਵਿੱਚ ਸ਼ੰੜਸ਼ ਸ਼੍ਰੀ ਸਵਾਮੀਨਾਰਾਇਣ ਮੰਦਰ ਦੀਆਂ ਕੰਧਾਂ ਉੱਤੇ ਇਤਰਾਜ਼ਯੋਗ ਗ੍ਰੈਫਿਟੀ ਦੀ ਘਟਨਾ ਸ਼ਾਮਲ ਹੈ।

ਸੰਗਠਨਾਂ ਦੇ ਅਨੁਸਾਰ, 2024 ਵਿੱਚ ਨਿਊਯਾਰਕ ਅਤੇ ਕੈਲੀਫੋਰਨੀਆ ਵਿੱਚ BAPS ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਚਿਨੋ ਹਿਲਸ, ਕੈਲੀਫੋਰਨੀਆ ਵਿੱਚ BAPS ਮੰਦਰ ਨੂੰ ਵੀ ਕਥਿਤ ਤੌਰ ‘ਤੇ ਨਫ਼ਰਤੀ ਸੰਦੇਸ਼ਾਂ ਨਾਲ ਵਿਗਾੜਿਆ ਗਿਆ ਸੀ। ਫਿਲਹਾਲ ਸਥਾਨਕ ਅਧਿਕਾਰੀਆਂ ਵੱਲੋਂ ਰਿਚਮੰਡ ਹਾਈਟਸ ਮੰਦਿਰ ‘ਤੇ ਹੋਏ ਹਮਲੇ ਦੀ ਜਾਂਚ ਅਤੇ ਇਸ ਘਟਨਾ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਲੇੇ ਸਾਹਮਣੇ ਆਉਣੀ ਬਾਕੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments