Homeਦੇਸ਼ਹਿਮਾਚਲ ਪ੍ਰਦੇਸ਼ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਚੌਥੇ ਪੜਾਅ ’ਚ...

ਹਿਮਾਚਲ ਪ੍ਰਦੇਸ਼ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਚੌਥੇ ਪੜਾਅ ’ਚ 2271 ਕਰੋੜ ਰੁਪਏ ਦੀ ਮਿਲੀ ਮਨਜ਼ੂਰੀ

ਸ਼ਿਮਲਾ : ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਆਗੂ ਕੇਂਦਰ ਸਰਕਾਰ ਦਾ ਧੰਨਵਾਦ ਤਾਂ ਕਰਦੇ ਨਹੀਂ, ਪਰ ਇਹ ਜ਼ਰੂਰ ਕਹਿੰਦੇ ਹਨ ਕਿ ਜੋ ਪੈਸਾ ਕੇਂਦਰ ਤੋਂ ਆ ਰਿਹਾ ਹੈ, ਉਹ ਸਾਡਾ ਹੱਕ ਹੈ। ਭਾਜਪਾ ਸਿੱਧਾ-ਸਿੱਧਾ ਕਿਹਾ ਕਿ ਜੇਕਰ ਕੇਂਦਰ ਸਰਕਾਰ ਤੋਂ ਪੈਸਾ ਨਾ ਆਵੇ ਤਾਂ ਹਿਮਾਚਲ ਪ੍ਰਦੇਸ਼ ਵਿੱਚ ਵਿਕਾਸ ਦੀ ਗਤੀ ਠੱਪ ਹੋ ਜਾਵੇਗੀ। ਹਿਮਾਚਲ ਦੀ ਤਰੱਕੀ ਵਿੱਚ ਕੇਂਦਰ ਸਰਕਾਰ ਦਾ ਅਜੇ ਵੀ ਮਹੱਤਵਪੂਰਨ ਯੋਗਦਾਨ ਹੈ।

ਉਨ੍ਹਾਂ ਆਖਿਆ ਕਿ ਹਿਮਾਚਲ ਪ੍ਰਦੇਸ਼ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਚੌਥੇ ਪੜਾਅ ਵਿੱਚ 2271 ਕਰੋੜ ਰੁਪਏ ਦੀ ਮਨਜ਼ੂਰੀ ਮਿਲ ਗਈ ਹੈ। ਇਸਦੇ ਲਈ ਭਾਜਪਾ ਦਾ ਸਮੁੱਚਾ ਲੀਡਰਸ਼ਿਪ ਕੇਂਦਰ ਸਰਕਾਰ, ਪੀਐਮ ਮੋਦੀ, ਕੇਂਦਰੀ ਮੰਤਰੀ ਨੱਡਾ ਦਾ ਧੰਨਵਾਦ ਕਰਦੇ ਹਨ। ਇਸ ਵਿੱਚ ਰਾਜ ਦੀਆਂ 1438 ਕਿਲੋਮੀਟਰ ਦੀਆਂ 294 ਨਵੀਆਂ ਅਤੇ ਪੁਰਾਣੀਆਂ ਸੜਕਾਂ ‘ਤੇ ਕੰਮ ਕੀਤਾ ਜਾਵੇਗਾ। ਦੱਸ ਦੇਈਏ ਕਿ ਪੀ.ਐਮ.ਜੀ.ਐਸ.ਵਾਈ. ਦੇ ਚੌਥੇ ਪੜਾਅ ਵਿੱਚ ਕੁਝ ਨਵੀਆਂ ਸੜਕਾਂ ਬਣਾਉਣ ਦੀ ਪ੍ਰਵਾਨਗੀ ਮਿਲੀ ਹੈ, ਜਦਕਿ ਕੁਝ ਪੁਰਾਣੀਆਂ ਸੜਕਾਂ ਨੂੰ ਅਪਗ੍ਰੇਡ ਕਰਨ ਲਈ ਪੈਸਾ ਦਿੱਤਾ ਜਾਵੇਗਾ। ਚੌਥੇ ਪੜਾਅ ਵਿੱਚ 250 ਆਬਾਦੀ ਤੋਂ ਵੱਧ ਪਿੰਡਾਂ ਨੂੰ ਸੜਕ ਸੁਵਿਧਾ ਨਾਲ ਜੋੜਿਆ ਜਾਵੇਗਾ। ਇਸ ਪ੍ਰੋਜੈਕਟ ਦੇ ਤਹਿਤ ਸਭ ਤੋਂ ਵੱਧ ਸੜਕਾਂ ਸ਼ਿਮਲਾ ਜ਼ਿਲ੍ਹੇ ਨੂੰ ਮਨਜ਼ੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ 97 ਹੈ। ਇਹ ਸੜਕਾਂ 474 ਕਿਲੋਮੀਟਰ ਲੰਬੀਆਂ ਹਨ ਅਤੇ ਇਨ੍ਹਾਂ ‘ਤੇ 669 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਸ ਤੋਂ ਬਾਅਦ, ਕੁਲੂ ਅਤੇ ਚੰਬਾ ਜ਼ਿਲ੍ਹਿਆਂ ਵਿੱਚ 65-65 ਸੜਕਾਂ ‘ਤੇ ਕੰਮ ਕੀਤਾ ਜਾਵੇਗਾ। ਚੰਬਾ ਵਿੱਚ 228 ਕਿਲੋਮੀਟਰ ਲੰਬੀਆਂ 65 ਸੜਕਾਂ ਨੂੰ ਮਨਜ਼ੂਰੀ ਮਿਲੀ ਹੈ ਜਿਸ ਦੀ ਲਾਗਤ ₹554 ਕਰੋੜ ਹੈ।

ਉੱਥੇ ਹੀ, ਕੁਲੂ ਜ਼ਿਲ੍ਹੇ ਵਿੱਚ ਵੀ 65 ਸੜਕਾਂ ਦੀ ਮਨਜ਼ੂਰੀ ਮਿਲੀ ਹੈ, ਜੋ ਕਿ 406 ਕਿਲੋਮੀਟਰ ਲੰਬੀਆਂ ਹੋਣਗੀਆਂ ਅਤੇ ਇਸ ‘ਤੇ 564 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਜੇਕਰ ਦੂਜੇ ਜ਼ਿਲ੍ਹਿਆਂ ਦੀ ਗੱਲ ਕਰੀਏ, ਤਾਂ ਬਿਲਾਸਪੁਰ ਜ਼ਿਲ੍ਹੇ ਵਿੱਚ 4 ਸੜਕਾਂ 19 ਕਿਲੋਮੀਟਰ ਦੀਆਂ ਬਣਨਗੀਆਂ, ਜਿਸ ‘ਤੇ 30 ਕਰੋੜ ਰੁਪਏ ਦਾ ਖਰਚਾ ਹੋਵੇਗਾ। ਉੱਥੇ ਹੀ, ਹਮੀਰਪੁਰ ਜ਼ਿਲੇ ਲਈ 2 ਸੜਕਾਂ ਨੂੰ ਮਨਜ਼ੂਰੀ ਮਿਲੀ ਹੈ ਜੋ ਕਿ 7 ਕਿਲੋਮੀਟਰ ਲੰਬੀ ਹੈ ਅਤੇ ਇਸ ‘ਤੇ 10 ਕਰੋੜ ਰੁਪਏ ਦਾ ਖਰਚਾ ਆਵੇਗਾ।

ਕਾਂਗੜਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ 12 ਸੜਕਾਂ ਦੀ ਮਨਜ਼ੂਰੀ ਇੱਥੇ ਦੇ ਲਈ ਮਿਲੀ ਹੈ ਜੋ ਕਿ 23 ਕਿਲੋਮੀਟਰ ਲੰਬੀਆਂ ਹਨ ਅਤੇ ਇਸ ਉੱਤੇ 47 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਵੇਗੀ। ਇਸੇ ਤਰ੍ਹਾਂ ਨਾਲ ਕਿੰਨੌਰ ਨੂੰ 8 ਸੜਕਾਂ 64 ਕਿਲੋਮੀਟਰ ਦੀਆਂ ਹਨ ਜਿਸ ਉੱਤੇ 96 ਕਰੋੜ ਦੀ ਰਾਸ਼ੀ ਖਰਚ ਹੋਵੇਗੀ, ਉੱਥੇ ਹੀ ਲਾਹੌਲ-ਸਪਿਤੀ ਵਿੱਚ 30 ਕਿਲੋਮੀਟਰ ਦੀਆਂ 2 ਸੜਕਾਂ ਹੋਣਗੀਆਂ ਜਿਸ ਉੱਤੇ 64 ਕਰੋੜ ਦਾ ਖ਼ਰਚ ਮਨਜੂਰ ਕੀਤਾ ਹੈ। ਮੰਡੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ 115 ਕਿਲੋਮੀਟਰ ਦੀਆਂ 23 ਸੜਕਾਂ ਦੀ ਮਨਜ਼ੂਰੀ ਮਿਲੀ ਹੈ ਜਿਨ੍ਹਾਂ ‘ਤੇ 130 ਕਰੋੜ ਰੁਪਏ ਖਰਚ ਆਵੇਗਾ। ਇਸੇ ਤਰ੍ਹਾਂ ਸਿਰਮੌਰ ਜ਼ਿਲ੍ਹੇ ਵਿੱਚ 11 ਸੜਕਾਂ 59 ਕਿਲੋਮੀਟਰ ਲੰਬਾਈ ਦੀਆਂ ਬਣਨਗੀਆਂ ਜਿਨ੍ਹਾਂ ‘ਤੇ 86 ਕਰੋੜ ਰੁਪਏ ਖਰਚ ਹੋਵੇਗਾ। ਊਨਾ ਜ਼ਿਲ੍ਹੇ ਵਿੱਚ 5 ਕਿਲੋਮੀਟਰ ਦੀਆਂ 2 ਸੜਕਾਂ ਨੂੰ ਮਨਜ਼ੂਰੀ ਮਿਲੀ ਹੈ ਜਿਨ੍ਹਾਂ ‘ਤੇ 9 ਕਰੋੜ ਦੀ ਰਾਸ਼ੀ ਖਰਚ ਹੋਵੇਗੀ। ਇਸ ਤਰ੍ਹਾਂ ਕੁੱਲ 294 ਸੜਕਾਂ ਜਿਨ੍ਹਾਂ ਦੀ ਲੰਬਾਈ 1438 ਕਿਲੋਮੀਟਰ ਬਣਦੀ ਹੈ, ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਕੁਝ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ ਅਤੇ ਕੁਝ ਪੁਰਾਣੀਆਂ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments