Home ਸੰਸਾਰ ਨੇਪਾਲ ਦੇ ਖੋਟਾਂਗ ਜ਼ਿਲ੍ਹੇ ’ਚ ਹੈਲੀਕਾਪਟਰ ਲੈਂਡਿੰਗ ਦੌਰਾਨ ਹੋਇਆ ਹਾਦਸਾਗ੍ਰਸਤ

ਨੇਪਾਲ ਦੇ ਖੋਟਾਂਗ ਜ਼ਿਲ੍ਹੇ ’ਚ ਹੈਲੀਕਾਪਟਰ ਲੈਂਡਿੰਗ ਦੌਰਾਨ ਹੋਇਆ ਹਾਦਸਾਗ੍ਰਸਤ

0

ਖੋਟਾਂਗ : ਨੇਪਾਲ ਦੇ ਖੋਟਾਂਗ ਜ਼ਿਲ੍ਹੇ ਵਿੱਚ ਇੱਕ ਹੈਲੀਕਾਪਟਰ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹੈਲੀਕਾਪਟਰ ਕਾਠਮੰਡੂ ਤੋਂ ਇੱਕ ਲਾਸ਼ ਲੈ ਕੇ ਆ ਰਿਹਾ ਸੀ। ਸਥਾਨਕ ਪ੍ਰਸ਼ਾਸਨ ਅਨੁਸਾਰ, ਹੈਲੀਕਾਪਟਰ ਖੇਤ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਅਦੋਂ  ਹੀ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਕਰੈਸ਼ ਹੋ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਜਾਂ ਗੰਭੀਰ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਜਾਣਕਾਰੀ ਦੇ ਅਨੁਸਾਰ, ਜ਼ਿਲ੍ਹਾ ਅਧਿਕਾਰੀ ਰੇਖਾ ਕੰਡੇਲ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਟੀਮਾਂ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਿਆ ਗਿਆ। ਦੱਸਿਆ ਜਾਂਦਾ ਹੈ ਕਿ ਨੇਪਾਲ ਦੇ ਪਹਾੜੀ ਖੇਤਰਾਂ ਵਿੱਚ ਅਜਿਹੀਆਂ ਉਡਾਣਾਂ ਆਮ ਹਨ, ਪਰ ਸਹੀ ਰਨਵੇਅ ਦੀ ਘਾਟ ਅਤੇ ਅਚਾਨਕ ਮੌਸਮ ਵਿੱਚ ਬਦਲਾਅ ਉਨ੍ਹਾਂ ਨੂੰ ਹੋਰ ਵੀ ਖ਼ਤਰਨਾਕ ਬਣਾਉਂਦੇ ਹਨ। ਹੈਲੀਕਾਪਟਰ ਅਕਸਰ ਛੋਟੇ ਖੇਤਾਂ ਜਾਂ ਖੁੱਲ੍ਹੇ ਖੇਤਰਾਂ ਵਿੱਚ ਉਤਰਦੇ ਹਨ, ਜਿਸ ਨਾਲ ਜੋਖਮ ਵੱਧ ਜਾਂਦਾ ਹੈ।

ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ

ਫਿਲਹਾਲ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂ ਵਿੱਚ, ਇਹ ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ, ਕੋਈ ਤਕਨੀਕੀ ਸਮੱਸਿਆ, ਜਾਂ ਲੈਂਡਿੰਗ ਦੇ ਦੌਰਾਨ ਗਲਤੀ ਇਸ ਦਾ ਕਾਰਨ ਹੋ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version