Homeਦੇਸ਼ਦੇਸ਼ ਦੇ ਕੁਝ ਰਾਜਾਂ ’ਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ...

ਦੇਸ਼ ਦੇ ਕੁਝ ਰਾਜਾਂ ’ਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਵੱਖ-ਵੱਖ ਥਾਵਾਂ ‘ਤੇ ਅਲਰਟ ਕੀਤਾ ਜਾਰੀ

ਨਵੀਂ ਦਿੱਲੀ: ਭਾਰਤ ਵਿੱਚ ਮਾਨਸੂਨ ਦੀ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਅਤੇ ਭਾਰਤ ਮੌਸਮ ਵਿਭਾਗ (IMD) ਨੇ ਐਲਾਨ ਕੀਤਾ ਹੈ ਕਿ ਮੌਨਸੂਨ ਅਕਤੂਬਰ ਦੇ ਅੱਧ ਤੱਕ ਦੇਸ਼ ਤੋਂ ਪੂਰੀ ਤਰ੍ਹਾਂ ਵਾਪਸ ਚਲੇ ਜਾਵੇਗਾ। ਇਸ ਦੌਰਾਨ, ਕੁਝ ਰਾਜਾਂ ਵਿੱਚ ਭਾਰੀ ਮੀਂਹ ਅਤੇ ਤੂਫਾਨੀ ਮੌਸਮ ਦੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਵੱਖ-ਵੱਖ ਥਾਵਾਂ ‘ਤੇ ਅਲਰਟ ਜਾਰੀ ਕੀਤੇ ਗਏ ਹਨ।

ਉੱਤਰਾਖੰਡ ਵਿੱਚ ਭਾਰੀ ਮੀਂਹ, ਤਬਾਹੀ ਦਾ ਦ੍ਰਿਸ਼

ਉੱਤਰਾਖੰਡ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਖੇਤਰਾਂ ਵਿੱਚ ਹੜ੍ਹ ਅਤੇ ਜ਼ਮੀਨ ਖਿਸਕ ਗਈ ਹੈ। ਸੋਮਵਾਰ ਅਤੇ ਮੰਗਲਵਾਰ ਰਾਤ ਨੂੰ ਬੱਦਲ ਫਟਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਲਾਪਤਾ ਹਨ। ਦੇਹਰਾਦੂਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਜੇ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੇਹਰਾਦੂਨ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਨਿਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।

ਦਿੱਲੀ-ਐਨ.ਸੀ.ਆਰ. ਵਿੱਚ ਮੌਸਮ ਸਾਫ਼, ਕੋਈ ਚੇਤਾਵਨੀ ਨਹੀਂ

ਇਸ ਹਫ਼ਤੇ ਦਿੱਲੀ-ਐਨ.ਸੀ.ਆਰ. ਵਿੱਚ ਮੌਸਮ ਕਾਫ਼ੀ ਸੁਹਾਵਣਾ ਰਹੇਗਾ। ਆਈ.ਐਮ.ਡੀ. ਦੇ ਅਨੁਸਾਰ, ਦਿੱਲੀ ਵਿੱਚ ਮੌਸਮ 22 ਸਤੰਬਰ ਤੱਕ ਸਾਫ਼ ਰਹੇਗਾ, ਮੀਂਹ ਪੈਣ ਦੀ ਉਮੀਦ ਨਹੀਂ ਹੈ। ਹਾਲਾਂਕਿ ਹਲਕੇ ਬੱਦਲ ਬਣੇ ਰਹਿ ਸਕਦੇ ਹਨ, ਪਰ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਜਾਂ ਵਾਧਾ ਹੋਣ ਦੀ ਸੰਭਾਵਨਾ ਨਹੀਂ ਹੈ। ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ ਅਤੇ ਨੋਇਡਾ ਵਿੱਚ ਵੀ ਮੌਸਮ ਸੁਹਾਵਣਾ ਰਹੇਗਾ, ਮੀਂਹ ਦੇ ਕੋਈ ਸੰਕੇਤ ਨਹੀਂ ਮਿਲਣਗੇ।

ਮੁੰਬਈ ਮੀਂਹ ਦੀ ਤਿਆਰੀ, ਚੇਨਈ ਵਿੱਚ ਵੀ ਅਲਰਟ

ਮੁੰਬਈ ਅਤੇ ਇਸਦੇ ਆਲੇ ਦੁਆਲੇ ਦੇ ਖੇਤਰਾਂ ਲਈ ਤੁਰੰਤ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ, ਜਦ ਕਿ (IMD) ਨੇ 18-19 ਸਤੰਬਰ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਮੁੰਬਈ ਵਿੱਚ ਭਾਰੀ ਮੀਂਹ ਅਤੇ ਪਾਣੀ ਭਰਨ ਦੀ ਸੰਭਾਵਨਾ ਹੈ।

ਦੱਖਣੀ ਭਾਰਤ ਵਿੱਚ ਹਲਕਾ ਮੀਂਹ

ਇਸ ਦੌਰਾਨ, ਦੱਖਣੀ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅਗਲੇ ਤਿੰਨ ਦਿਨਾਂ ਲਈ ਹਲਕਾ ਮੀਂਹ ਪੈਣ ਦੀ ਉਮੀਦ ਹੈ। ਚੇਨਈ ਵਿੱਚ 19 ਸਤੰਬਰ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਅਤੇ ਵਿਭਾਗ ਨੇ ਬਿਜਲੀ ਡਿੱਗਣ ਦੀ ਚੇਤਾਵਨੀ ਵੀ ਦਿੱਤੀ ਹੈ।

ਕੋਲਕਾਤਾ, ਲਖਨਊ ਅਤੇ ਪਟਨਾ ਵਿੱਚ ਮੀਂਹ ਦੀ ਉਮੀਦ

ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ 17, 18 ਅਤੇ 20 ਸਤੰਬਰ ਨੂੰ ਮੀਂਹ ਪਵੇਗਾ, ਜਦੋਂ ਕਿ 19 ਸਤੰਬਰ ਨੂੰ ਮੌਸਮ ਸਾਫ਼ ਰਹੇਗਾ। ਕੋਲਕਾਤਾ ਵਿੱਚ ਵੀ ਬਿਜਲੀ ਡਿੱਗਣ ਦੀ ਉਮੀਦ ਹੈ। IMD ਨੇ ਇਸ ਸਮੇਂ ਦੌਰਾਨ ਯੈਲੋ ਅਲਰਟ ਜਾਰੀ ਕੀਤਾ ਹੈ।

ਲਖਨਊ ਵਿੱਚ ਵੀ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਇੱਥੇ 18 ਸਤੰਬਰ ਤੱਕ ਤੇਜ਼ ਮੀਂਹ ਅਤੇ ਅਕਾਸ਼ ਵਿੱਚ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ। ਪਟਨਾ ਵਿੱਚ ਵੀ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਅਤੇ 19 ਸਤੰਬਰ ਤੱਕ ਗੜਗੜਾਹਟ ਅਤੇ ਬਿਜਲੀ ਕੜਕਣ ਦੀ ਆਸ਼ੰਕਾ ਹੈ।

ਮੱਧ ਪ੍ਰਦੇਸ਼, ਝਾਰਖੰਡ ਅਤੇ ਰਾਜਸਥਾਨ ਵਿੱਚ ਮੌਸਮ ਦਾ ਪ੍ਰਭਾਵ

ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ, ਜਿਨ੍ਹਾਂ ਵਿੱਚ ਭੋਪਾਲ ਵੀ ਸ਼ਾਮਲ ਹੈ, ਵਿੱਚ ਅਗਲੇ ਛੇ ਦਿਨਾਂ ਤੱਕ ਮੀਂਹ ਪੈਣ ਦੀ ਉਮੀਦ ਹੈ। ਆਈ.ਐਮ.ਡੀ. ਨੇ ਭੋਪਾਲ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ 22 ਸਤੰਬਰ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments